The Khalas Tv Blog Punjab ਮਿਡ-ਡੇ-ਮੀਲ ਦਾ ਬਦਲਿਆ ਮੀਨੂੰ, ਹਫਤੇ ‘ਚ ਇਕ ਵਾਰ ਦਿੱਤੀ ਜਾਵੇਗੀ ਖੀਰ
Punjab

ਮਿਡ-ਡੇ-ਮੀਲ ਦਾ ਬਦਲਿਆ ਮੀਨੂੰ, ਹਫਤੇ ‘ਚ ਇਕ ਵਾਰ ਦਿੱਤੀ ਜਾਵੇਗੀ ਖੀਰ

ਪੰਜਾਬ ਸਰਕਾਰ(Punjab Government) ਦੇ ਸਿੱਖਿਆ ਵਿਭਾਗ (Education Department) ਨੇ ਵੱਡਾ ਫੈਸਲਾ ਕਰਦੇ ਹੋਏ ਮਿਡ-ਡੇ-ਮੀਲ (Mid Day Meal) ਦਾ ਮੀਨੂੰ ਬਦਲ ਦਿੱਤਾ ਹੈ। ਇਸ ਮੀਨੂੰ ਵਿੱਚ ਦਾਲ-ਮਾਹ ਛੋਲੇ ਸ਼ਾਮਲ ਕੀਤਾ ਗਿਆ ਹੈ ਅਤੇ ਹਫਤੇ ਵਿੱਚ ਇਕ ਦਿਨ ਬੱਚਿਆਂ ਨੂੰ ਖੀਰ ਦੇਣ ਦਾ ਫੈਸਲਾ ਕੀਤਾ ਹੈ।

ਛੁੱਟੀਆਂ ਤੋਂ ਬਾਅਦ ਨਵਾਂ ਮੀਨੂ 1 ਜੁਲਾਈ ਤੋਂ ਲਾਗੂ ਹੋ ਜਾਵੇਗਾ। ਬੱਚਿਆਂ ਨੂੰ ਸ਼ੁੱਧ ਖਾਣਾ ਦੇਣ ਦੇ ਆਦੇਸ਼ ਜਾਰੀ ਕੀਤੇ ਗਏ ਹਨ। ਇਸ ਨੂੰ ਲੈ ਕੇ ਸਕੂਲ ਪ੍ਰਬੰਧਕ ਕਮੇਟੀਆਂ ਵੱਲੋਂ ਖਾਣੇ ਦੀ ਵੀ ਜਾਂਚ ਕੀਤੀ ਜਾਵੇਗੀ। ਇਸ ਦੇ ਲਈ ਵਿਭਾਗ ਵੱਲੋਂ ਡਿਊਟੀ ਲਾਈ ਗਈ ਹੈ।

ਮੀਨੂ ਦੇ ਮੁਤਾਬਕ ਸੋਮਵਾਰ ਨੂੰ ਦਾਲ (ਸਬਜ਼ੀਆਂ ਦੇ ਨਾਲ) ਅਤੇ ਰੋਟੀ, ਮੰਗਲਵਾਰ ਨੂੰ ਰਾਜਮਾ ਚੌਲ, ਬੁੱਧਵਾਰ ਨੂੰ ਕਾਲੇ ਛੋਲੇ / ਚਿੱਟੇ ਛੋਲੇ (ਆਲੂ ਦੇ ਨਾਲ) ਅਤੇ ਪੂੜੀ ਅਤੇ ਰੋਟੀ, ਵੀਰਵਾਰ ਨੂੰ ਕਰੀ ਅਤੇ ਚੌਲ, ਸ਼ੁੱਕਰਵਾਰ ਨੂੰ ਮੌਸਮੀ ਸਬਜ਼ੀ ਅਤੇ ਰੋਟੀ, ਸ਼ਨੀਵਾਰ ਦਾਲ ਛੋਲਿਆਂ ਦੀ ਦਾਲ ਦਿੱਤੀ ਜਾਵੇਗੀ।

ਇਸ ਦੌਰਾਨ ਵਿਦਿਆਰਥੀਆਂ ਨੂੰ ਮੌਸਮੀ ਫਲ ਵੀ ਦਿੱਤੇ ਜਾਣਗੇ। ਵਿਭਾਗ ਨੇ ਸਪੱਸ਼ਟ ਕੀਤਾ ਹੈ ਕਿ ਬੱਚਿਆਂ ਨੂੰ ਗਰਮ ਭੋਜਨ ਪਰੋਸਿਆ ਜਾਵੇਗਾ। ਵਿਦਿਆਰਥੀਆਂ ਨੂੰ ਖਾਣ ਪੀਣ ਵਿੱਚ ਕੋਈ ਦਿੱਕਤ ਨਹੀਂ ਆਉਣੀ ਚਾਹੀਦੀ

ਦੱਸ ਦੇਈਏ ਕਿ ਪੰਜਾਬ ਵਿੱਚ 19 ਹਜ਼ਾਰ ਤੋਂ ਵੱਧ ਸਰਕਾਰੀ ਸਕੂਲ ਹਨ, ਇਨ੍ਹਾਂ ਵਿੱਚ ਪਹਿਲੀ ਤੋਂ ਅਠਵੀਂ ਜਮਾਤ ਤੱਕ ਦੇ ਬੱਚਿਆਂ ਨੂੰ ਇਹ ਖਾਣਾ ਦਿੱਤਾ ਜਾਂਦਾ ਹੈ।

ਇਹ ਵੀ ਪੜ੍ਹੋ –  ਪੰਜਾਬ ’ਚ ਕੱਲ੍ਹ 24,451 ਪੋਲਿੰਗ ਸਟੇਸ਼ਨਾਂ ’ਤੇ 2.14 ਕਰੋੜ ਤੋਂ ਵੱਧ ਵੋਟਰ ਪਾਉਣਗੇ ਵੋਟ, ਗਰਮੀ ਤੋਂ ਬਚਾਅ ਲਈ ਲੱਗਣਗੀਆਂ ਛਬੀਲਾਂ

 

Exit mobile version