The Khalas Tv Blog Punjab ਪੰਜਾਬ ‘ਚ 5ਵੀਂ, 8ਵੀਂ ਅਤੇ 10ਵੀਂ ਦੇ ਪੱਕੇ ਪੇਪਰ ਰੱਦ, ਬਿਨਾਂ ਪੇਪਰਾਂ ਤੋਂ ਆਉਣਗੇ ਨਤੀਜੇ
Punjab

ਪੰਜਾਬ ‘ਚ 5ਵੀਂ, 8ਵੀਂ ਅਤੇ 10ਵੀਂ ਦੇ ਪੱਕੇ ਪੇਪਰ ਰੱਦ, ਬਿਨਾਂ ਪੇਪਰਾਂ ਤੋਂ ਆਉਣਗੇ ਨਤੀਜੇ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਪੰਜਾਬ ਸਰਕਾਰ ਨੇ ਕਰੋਨਾ ਦੇ ਵੱਧਦੇ ਮਾਮਲਿਆਂ ਦੇ ਮੱਦੇਨਜ਼ਰ 5ਵੀਂ, 8ਵੀਂ ਅਤੇ 10ਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਬਿਨਾਂ ਪ੍ਰੀਖਿਆ ਦੇ ਅਗਲੀਆਂ ਜਮਾਤਾਂ ਵਿੱਚ ਪ੍ਰਮੋਟ ਕਰਨ ਦਾ ਫੈਸਲਾ ਲਿਆ ਹੈ। 12ਵੀਂ ਦੀ ਪ੍ਰੀਖਿਆ ਫਿਲਹਾਲ ਮੁਲਤਵੀ ਕੀਤੀ ਗਈ ਹੈ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਕੋਵਿਡ ਰਿਵਿਊ ਬੈਠਕ ਕੀਤੀ।

ਪੰਜਾਬ ਸਰਕਾਰ ਵੱਲੋਂ ਜਾਰੀ ਕੀਤੇ ਗਏ ਹੁਕਮਾਂ ਮੁਤਾਬਕ 12ਵੀਂ ਜਮਾਤ ਦੀਆਂ ਪ੍ਰੀਖਿਆਵਾਂ ਦੀ ਅਗਲੀ ਤਰੀਕ ਦੀ ਜਾਣਕਾਰੀ ਪ੍ਰੀਖਿਆਵਾਂ ਸ਼ੁਰੂ ਹੋਣ ਤੋਂ ਲਗਭਗ 10 ਦਿਨ ਪਹਿਲਾਂ ਬੋਰਡ ਦੀ ਵੈੱਬਸਾਈਟ ‘ਤੇ ਮੁਹੱਈਆ ਕਰਵਾਈ ਜਾਵੇਗੀ। ਇਹ ਪ੍ਰੀਖਿਆਵਾਂ 20 ਅਪ੍ਰੈਲ ਤੋਂ ਹੋਣੀਆਂ ਸੀ ਅਤੇ ਪੰਜਾਬ ਸਰਕਾਰ ਨੇ 30 ਅਪ੍ਰੈਲ ਤੱਕ ਸਕੂਲ ਬੰਦ ਕਰਨ ਦਾ ਫੈਸਲਾ ਲਿਆ ਸੀ।

Exit mobile version