The Khalas Tv Blog Punjab ਪੰਜਾਬ ਨੂੰ ਮਿਲੀਆਂ 1800 ਹੋਰ ਮੰਡੀਆਂ
Punjab

ਪੰਜਾਬ ਨੂੰ ਮਿਲੀਆਂ 1800 ਹੋਰ ਮੰਡੀਆਂ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਪੰਜਾਬ ਸਰਕਾਰ ਨੇ ਵਾਢੀ ਦੇ ਮੌਸਮ ਦੌਰਾਨ ਕੋਵਿਡ-19 ਦੇ ਮੱਦੇਨਜ਼ਰ ਖਰੀਦ ਕੇਂਦਰਾਂ ਦੀ ਗਿਣਤੀ ਦੁੱਗਣੀ ਤੋਂ ਵੀ ਵੱਧ ਕਰ ਦਿੱਤੀ ਹੈ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਸੂਬੇ ਵਿੱਚ 1800 ਮੰਡੀਆਂ ਤਾਂ ਪੱਕੀਆਂ ਮੰਡੀਆਂ ਹਨ ਅਤੇ 1800 ਹੋਰ ਕੱਚੀਆਂ ਮੰਡੀਆਂ ਵੀ ਬਣਾ ਦਿੱਤੀਆਂ ਗਈਆਂ ਹਨ। ਇਸ ਨਾਲ ਇਸ ਵਾਰ 3600 ਮੰਡੀਆਂ ਹੋਣਗੀਆਂ, ਜੋ ਕਿ ਪਿਛਲੇ ਸਾਲ ਨਾਲੋਂ ਕਾਫੀ ਜ਼ਿਆਦਾ ਹਨ।

ਕੈਪਟਨ ਨੇ ਕਿਹਾ ਕਿ ਕਿਸਾਨਾਂ ਨੂੰ ਐੱਮਐੱਸਪੀ ਮੁਤਾਬਕ ਪੈਸੇ ਮਿਲਣ ਲੱਗ ਪਏ ਹਨ ਅਤੇ ਅੱਗੇ ਵੀ ਕਿਸਾਨਾਂ ਨੂੰ ਪੈਸਿਆਂ ‘ਚ ਤੰਗੀ ਨਹੀਂ ਹੋਣ ਦਿੱਤੀ ਜਾਵੇਗੀ। ਉਨ੍ਹਾਂ ਨੇ ਕਿਹਾ ਕਿ ਪਿਛਲੀਆਂ 8 ਫਸਲਾਂ ਸਾਡੀ ਸਰਕਾਰ ਨੇ ਚੁੱਕੀਆਂ ਹਨ ਅਤੇ ਕਿਸਾਨਾਂ ਨੂੰ 48 ਘੰਟਿਆਂ ਵਿੱਚ ਸਮੇਂ-ਸਿਰ ਪੈਸਾ ਵੀ ਦਿੱਤਾ ਗਿਆ ਸੀ। ਹੁਣ ਵੀ ਕਿਸਾਨਾਂ ਨੂੰ ਆਪਣੀ ਫਸਲ ਦੇ 48 ਘੰਟਿਆਂ ਵਿੱਚ ਪੂਰੇ ਪੈਸੇ ਦਿੱਤੇ ਜਾਣਗੇ।

Exit mobile version