The Khalas Tv Blog Punjab ਪੰਜਾਬ ਨੂੰ ਮਿਲਿਆ ਵਿਦੇਸ਼ੀ ਮਦਦ ‘ਚੋਂ ਆਪਣਾ ਹਿੱਸਾ
Punjab

ਪੰਜਾਬ ਨੂੰ ਮਿਲਿਆ ਵਿਦੇਸ਼ੀ ਮਦਦ ‘ਚੋਂ ਆਪਣਾ ਹਿੱਸਾ

‘ਦ ਖ਼ਾਲਸ ਬਿਊਰੋ :- ਕਰੋਨਾ ਮਹਾਂਮਾਰੀ ਨਾਲ ਨਜਿੱਠਣ ਲਈ ਆਈ ਵਿਦੇਸ਼ੀ ਮਦਦ ਵਿੱਚੋਂ ਪੰਜਾਬ ਨੂੰ ਹਿੱਸਾ ਨਾ ਮਿਲਣ ‘ਤੇ ਸੂਬਾ ਸਰਕਾਰ ਵੱਲੋਂ ਜਤਾਏ ਇਤਰਾਜ਼ ਮਗਰੋਂ ਕੇਂਦਰ ਨੇ ਇਹ ਹਿੱਸਾ ਪੰਜਾਬ ਲਈ ਜਾਰੀ ਕਰ ਦਿੱਤਾ ਹੈ। ਇਸਦੀ ਪੁਸ਼ਟੀ ਕਰਦਿਆਂ ਪੰਜਾਬ ਦੇ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਕਿਹਾ ਕਿ ਪੰਜਾਬ ਨੂੰ 2200 ਰੈਮਡੇਸੀਵਰ ਟੀਕੇ ਅਤੇ 100 ਆਕਸੀਜਨ ਕੰਸਨਟ੍ਰੇਟਰ ਮਿਲੇ ਹਨ। ਸਿੱਧੂ ਨੇ ਕਿਹਾ ਕਿ ਪੰਜਾਬ ਨੂੰ ਹਾਲੇ ਹੋਰ ਵੀ ਮਦਦ ਦੀ ਲੋੜ ਹੈ। ਉਨ੍ਹਾਂ ਨੇ ਕਿਹਾ ਕਿ ਪੰਜਾਬ ਵਿੱਚ ਕਰੋਨਾ ਵੈਕਸੀਨ ਦਾ ਸਿਰਫ 6 ਮਈ ਯਾਨੀ ਅੱਜ ਸ਼ਾਮ ਤੱਕ ਦਾ ਹੀ ਕੋਟਾ ਬਚਿਆ ਹੈ।

ਜ਼ਿਕਰਯੋਗ ਹੈ ਕਿ ਕੇਂਦਰ ਸਰਕਾਰ ਵੱਲੋਂ ਵਿਦੇਸ਼ੀ ਮਦਦ ਦਾ ਇਹ ਹਿੱਸਾ ਨਾ ਦੇਣ ‘ਤੇ ਬਲਬੀਰ ਸਿੱਧੂ ਨੇ ਕੇਂਦਰ ਸਰਕਾਰ ‘ਤੇ ਨਿਸ਼ਾਨਾ ਕੱਸਦਿਆਂ ਇਤਰਾਜ ਜਾਹਿਰ ਕੀਤਾ ਸੀ ਕਿ ਕੇਂਦਰ ਪੰਜਾਬ ਸਰਕਾਰ ਨੂੰ ਇਹ ਹਿੱਸਾ ਦੇਣ ਤੋਂ ਕਿਨਾਰਾ ਕਰ ਰਹੀ ਹੈ। ਜਾਣਕਾਰੀ ਮੁਤਾਬਕ ਯੂ.ਕੇ., ਕੁਵੈਤ ਤੋਂ ਭਾਰਤ ਨੂੰ ਵੱਡੀ ਗਿਣਤੀ ਵਿੱਚ ਵੈਂਟੀਲੇਟਰ ਅਤੇ ਆਕਸੀਜਨ ਦੇ ਸਿਲੰਡਰ ਮਦਦ ਦੇ ਰੂਪ ਵਿੱਚ ਆਏ ਹਨ।

Exit mobile version