ਬਿਊਰੋ ਰਿਪੋਰਟ : ਨਵੇਂ ਸਾਲ ਦਾ ਦੂਜਾ ਹਫਤਾ ਪੰਜਾਬ ਲਈ ਚੰਗੀ ਖ਼ਬਰ ਲੈਕੇ ਨਹੀਂ ਆਇਆ ਹੈ । ਸਵੇਰ ਤੋਂ ਲੈਕੇ ਹੁਣ ਤੱਕ 11 ਲੋਕਾਂ ਦੀ ਮੌ ਤ ਦੀ ਖਬਰ ਮਿਲ ਚੁੱਕੀ ਹੈ । ਜਿਸ ਵਿੱਚ 1 ਬੱਚਾ ਵੀ ਸ਼ਾਮਲ ਹੈ । ਇਸ ਤੋਂ ਇਲਾਵਾ 7 ਬੱਚੇ ਵੱਖ-ਵੱਖ ਹਸਪਤਾਲਾਂ ਵਿੱਚ ਜ਼ਿੰਦਗੀ ਅਤੇ ਮੌਤ ਦੀ ਜੰਗ ਲੜ ਰਹੇ ਹਨ । ਬਟਾਲਾ ਵਿੱਚ ਸੜਕੀ ਦੁਰਘਟਨਾ ਵਿੱਚ 2 ਪਰਿਵਾਰ ਖਤਮ ਹੋ ਗਏ ਤਾਂ ਸੰਗਰੂਰ ਵਿੱਚ 5 ਲੋਕ ਸਵੇਰੇ ਉੱਠੇ ਹੀ ਨਹੀਂ ਤਾਂ ਲੁਧਿਆਣਾ ਵਿੱਚ 6 ਬੱਚੇ ਅੱਗ ਵਿੱਚ ਬੁਰੀ ਤਰ੍ਹਾਂ ਨਾਲ ਝੁਲਸ ਹਨ । ਇਸ ਤੋਂ ਇਲਾਵਾ ਮਸ਼ਹੂਰ ਪੰਜਾਬੀ ਗਾਈਕ ਰਣਜੀਤ ਬਾਵਾ ਦੇ ਪੀਏ ਵੀ ਸੜਕੀ ਦੁਰਘਟਨਾ ਦਾ ਸ਼ਿਕਾਰ ਹੋ ਗਿਆ ਅਤੇ ਜਿਸ ਵਿੱਚ ਉਨ੍ਹਾਂ ਦੀ ਮੌ ਤ ਹੋ ਗਈ ।
ਲੁਧਿਆਣਾ ਵਿੱਚ 6 ਬੱਚੇ ਅੱਗ ਵਿੱਚ ਝੁਲਸੇ
ਲੁਧਿਆਣਾ ਦੇ ਪਿੰਡ ਮੰਡਿਆਨੀ ਵਿੱਚ ਇੱਕ ਝੁੱਗੀ ਨੂੰ ਅਚਾਨਕ ਅੱਗ ਲੱਗ ਗਈ । ਜਿਸ ਵਿੱਚ 6 ਬੱਚੇ ਪੂਰੀ ਤਰ੍ਹਾਂ ਨਾਲ ਝੁਲਸ ਗਏ । ਅੱਗ ਲੱਗਣ ਦੇ ਕਾਰਨਾਂ ਦਾ ਪਤਾ ਨਹੀਂ ਚੱਲਿਆ ਹੈ । ਪਰਿਵਾਰ ਖਾਣਾ ਖਾਕੇ ਸੌ ਰਿਹਾ ਸੀ । ਅਚਾਨਕ ਝੁੱਗੀ ਵਿੱਚ ਅੱਗ ਲੱਗ ਗਈ । ਝੁਲਸਨ ਵਾਲੇ ਬੱਚਿਆਂ ਦੀ ਹਾਲਤ ਬੇਹੱਦ ਨਾਜ਼ੁਕ ਦੱਸੀ ਜਾ ਰਹੀ ਹੈ ਅਤੇ ਸਾਰੀਆਂ ਨੂੰ ਚੰਡੀਗੜ੍ਹ ਦੇ ਸੈਕਟਰ 32 ਰੈਫਰ ਕਰ ਦਿੱਤਾ ਗਿਆ ਹੈ । ਜਿਹੜੇ ਬੱਚੇ ਅੱਗ ਦੀ ਲਪੇਟ ਵਿੱਚ ਆਏ ਹਨ ਉਨ੍ਹਾਂ ਦਾ ਨਾਂ ਮੋਹਨ,ਅਮਨ,ਰਾਧਿਕਾ,ਕੋਮਲ,ਪ੍ਰਵੀਣ ਦੱਸਿਆ ਜਾ ਰਿਹਾ ਹੈ । ਅੱਗ ਵਿੱਚ ਝੁਲਸੇ ਬੱਚਿਆਂ ਦੀ ਮਾਂ ਨੇ ਦੱਸਿਆ ਕੀ ਪਤੀ ਦੇ ਕੰਮ ਤੋਂ ਪਰਤਨ ਦਾ ਇੰਤਜ਼ਾਰ ਕਰ ਰਹੀ ਸੀ । ਬੱਚੇ ਖਾਣਾ ਖਾਕੇ ਸੌ ਗਏ ਸਨ । ਅਚਾਨਕ ਝੁੱਗੀ ਵਿੱਚ ਅੱਗ ਲੱਗ ਗਈ । ਲੋਕਾਂ ਨੇ ਪਾਣੀ ਪਾਕੇ ਬੁਝਾਉਣ ਦੀ ਕਾਫੀ ਕੋਸ਼ਿਸ਼ ਕੀਤੀ ਪਰ ਉਸੇ ਵੇਲੇ ਤੱਕ ਬੱਚੇ ਅੱਗ ਦੀ ਲਪੇਟ ਵਿੱਚ ਆ ਚੁੱਕੇ ਸਨ । ਇਸੇ ਤਰ੍ਹਾਂ ਬਟਾਲਾ ਵਿੱਚ ਵੀ ਇੱਕ ਛੋਟੀ ਬੱਚੀ ਦੀ ਸੜਕ ਦੁਰਘਟਨਾਂ ਵਿੱਚ ਮੌਤ ਹੋਈ ਹੈ ਜਦਕਿ ਦੂਜਾ ਬੱਚਾ ਗੰਭੀਰ ਜ਼ਖਮੀ ਹਾਲਤ ਵਿੱਚ ਜਿੰਦਗੀ ਦੀ ਜੰਗ ਲੜ ਰਿਹਾ ਹੈ ।
ਬਟਾਲਾ ਕਾਰ ਹਾਦਸੇ ਵਿੱਚ 5 ਦੀ ਮੌਤ
ਬਟਾਲਾ ਵਿੱਚ ਹੋਏ ਕਾਰ ਹਾਦਸੇ ਵਿੱਚ ਕਾਰ ਵਿੱਚ ਸਵਾਰ 5 ਲੋਕਾਂ ਦੀ ਮੌਤ ਹੋ ਗਈ ਹੈ। ਕਾਰ ਦਾ ਬੈਲੰਸ ਵਿਗੜ ਗਿਆ ਸੀ ਜਿਸ ਦੀ ਵਜ੍ਹਾ ਕਰਕੇ ਉਹ ਟਰੱਕ ਦੇ ਨਾਲ ਜਾਕੇ ਟਕਰਾਈ ਅਤੇ 5 ਦੀ ਮੌ ਤ ਹੋ ਗਈ । 4 ਨੇ ਮੌਕੇ ‘ਤੇ ਹੀ ਦਮ ਤੋੜ ਦਿੱਤਾ ਸੀ । ਜਦਕਿ 1 ਬੱਚੇ ਦੀ ਹਸਤਪਾਲ ਵਿੱਚ ਮੌਤ ਹੋਈ । ਮ੍ਰਿਤਕਾਂ ਦਾ ਨਾਂ ਬਟਾਲਾ ਦੇ ਆਸ਼ੂ ਸਿੰਘ ਮਾਂ ਸ਼ਿੰਦਰ ਕੌਰ,ਚਾਹਲ ਕਲਾਂ ਦੇ ਪਤੀ-ਪਤਨੀ ਗਗਨਜੌਤ ਕੌਰ ਅਤੇ ਪਰਮਜੀਤ ਸਿੰਘ ਸਨ ।
ਸੰਗਰੂਰ ਵਿੱਚ 5 ਲੋਕਾਂ ਦੀ ਮੌਤ
ਸੰਗਰੂਰ ਦੇ ਸੁਨਾਮ ਵਿੱਚ ਰਾਤ ਦੇ ਸਮੇਂ ਸੌਂ ਰਹੇ ਮਜ਼ਦੂਰਾਂ ਦੇ ਨਾਲ ਵੱਡਾ ਹਾਦਸਾ ਵਾਪਰਿਆ ਹੈ। ਦਰਅਸਲ,ਮਜ਼ਦੂਰਾਂ ਨੇ ਠੰਢ ਤੋਂ ਬਚਣ ਦੇ ਲਈ ਰਾਤ ਨੂੰ ਕਮਰੇ ਵਿੱਚ ਅੰਗੀਠੀ ਬਾਲੀ ਸੀ,ਜਿਸ ਕਰਕੇ ਸਾਹ ਘੁੱਟਣ ਕਰਕੇ ਕਮਰੇ ਵਿੱਚ ਸੌਂ ਰਹੇ ਪੰਜ ਮਜ਼ਦੂਰਾਂ ਦੀ ਮੌਤ ਹੋ ਗਈ। ਹਾਲਾਂਕਿ ਇੱਕ ਮਜ਼ਦੂਰ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ। ਮਰਨ ਵਾਲੇ ਪੰਜੇ ਮਜ਼ਦੂਰ ਬਿਹਾਰ ਦੇ ਬੇਗੁਸਰਾਏ ਦੇ ਰਹਿਣ ਵਾਲੇ ਸਨ। ਸ਼ੁਰੂਆਤੀ ਜਾਂਚ ਵਿੱਚ ਅੰਗੀਠੀ ਵਿੱਚ ਧੂੰਏਂ ਦੇ ਕਰਕੇ ਸਾਹ ਘੁੱਟਣ ਕਰਕੇ ਮਜ਼ਦੂਰਾਂ ਦੀ ਮੌਤ ਹੋਈ ਹੈ। ਜਦੋਂ ਸਵੇਰੇ ਸਾਥੀ ਮਜ਼ਦੂਰਾਂ ਨੇ ਉਨ੍ਹਾਂ ਨੂੰ ਉਠਾਉਣ ਦੀ ਕੋਸ਼ਿਸ਼ ਕੀਤੀ ਤਾਂ ਮਜ਼ਦੂਰ ਨਹੀਂ ਉੱਠੇ। ਇਹ ਮਜ਼ਦੂਰ ਸੰਗਰੂਰ ਦੇ ਸੁਨਾਮ ਦੇ ਕੋਲ ਇੱਕ ਸੈਲਰ ਵਿੱਚ ਕੰਮ ਕਰਦੇ ਸਨ।
ਰਣਜੀਤ ਬਾਵਾ ਦੇ PA ਦੀ ਮੌਤ
ਪੰਜਾਬੀ ਗਾਇਕ ਰਣਜੀਤ ਬਾਵਾ ਦੇ ਪੀ.ਏ ਡਿਪਟੀ ਵੋਹਰਾ ਦੀ ਸੜਕ ਹਾਦਸੇ ਵਿੱਚ ਮੌਤ ਹੋਣ ਦੀ ਮੰਦਭਾਗੀ ਖਬਰ ਵੀ ਸਾਹਮਣੇ ਆਈ ਹੈ । ਵੋਹਰਾ ਦੀ ਗੱਡੀ ਪਿੰਡ ਲਿੱਧੜਾਂ ਨੇੜੇ ਪਿੱਲਰ ਨਾਲ ਟਕਰਾਉਣ ਕਾਰਨ ਮੌਕੇ ‘ਤੇ ਹੀ ਮੌਤ ਹੋ ਗਈ । ਪੰਜਾਬੀ ਗਾਇਕ ਅਤੇ ਅਦਾਕਾਰ ਰਣਜੀਤ ਬਾਵਾ ਨੂੰ ਆਪਣੇ ਮੈਨੇਜਰ ਡਿਪਟੀ ਵੋਹਰਾ ਦੀ ਮੌਤ ਦਾ ਡੂੰਘਾ ਸਦਮਾ ਲੱਗਾ ਹੈ। ਇਸ ਤੇ ਉਨ੍ਹਾਂ ਵੱਲੋਂ ਆਪਣੇ ਮੈਨੇਜਰ ਨਾਲ ਪੁਰਾਣੇ ਦਿਨਾਂ ਦੀ ਖਾਸ ਤਸਵੀਰ ਸ਼ੇਅਰ ਕਰ ਸੋਗ ਪ੍ਰਗਟ ਕੀਤਾ ਗਿਆ ਹੈ। ਉਨ੍ਹਾਂ ਕਿਹਾ ‘ਮੇਰਾ ਭਰਾ ਡਿਪਟੀ ਵੋਹਰਾ ਇਸ ਦੁਨੀਆ ਨੂੰ ਛੱਡ ਕੇ ਚਲਾ ਗਿਆ , ਭਰਾ ਹਾਲੇ ਅਸੀ ਬਹੁਤ ਕੰਮ ਕਰਨਾ ਸੀ ਬਹੁਤ ਅੱਗੇ ਜਾਣਾ ਸੀ ਸਾਡੀ ਵੀਹ ਸਾਲ ਦੀ ਯਾਰੀ ਨੂੰ ਤੋੜ ਗਿਆ ਯਾਰਾ ਮੈ ਕਿੱਥੌਂ ਲੱਭੂ ਤੇਰੇ ਵਰਗਾ ਇਮਾਨਦਾਰ , ਦਲੇਰ ਤੇ ਦਿਲ ਦਾ ਰਾਜਾ ਭਰਾ ਅਲਵਿਦਾ ਭਰਾ ਮੇਰੀ ਸੱਜੀ ਬਾਂਹ ਭੱਜ ਗਈ ਅੱਜ ਮਾੜਾ ਕੀਤਾ ਰੱਬਾ ਬਹੁਤ’ ਪਿਛਲੇ ਮਹੀਨੇ ਜਦੋਂ ਗਾਇਬ ਰਣਜੀਤ ਸਿੰਘ ਰਣਜੀਤ ਸਿੰਘ ਦੇ ਘਰ IT ਦੀ ਰੇਡ ਪਈ ਸੀ ਤਾਂ ਵਿਭਾਗ ਦੇ ਅਧਿਕਾਰੀਆਂ ਨੇ PA ਡਿਪਟੀ ਵੋਹਰਾ ਦੇ ਘਰ ਵਿੱਚ ਰੇਡ ਮਾਰੀ ਸੀ ।