The Khalas Tv Blog Punjab ਪੰਜਾਬ ਨੂੰ ਮਿਲਣਗੀਆਂ 19 ਨਵੀਆਂ ITI’s, ਜਾਣੋ ਕੈਪਟਨ ਦੇ ਸਿੱਖਿਆ ਪ੍ਰਣਾਲੀ ਨੂੰ ਮਜ਼ਬੂਤ ਕਰਨ ਵਾਲੇ ਹੋਰ ਵੀ ਐਲਾਨ
Punjab

ਪੰਜਾਬ ਨੂੰ ਮਿਲਣਗੀਆਂ 19 ਨਵੀਆਂ ITI’s, ਜਾਣੋ ਕੈਪਟਨ ਦੇ ਸਿੱਖਿਆ ਪ੍ਰਣਾਲੀ ਨੂੰ ਮਜ਼ਬੂਤ ਕਰਨ ਵਾਲੇ ਹੋਰ ਵੀ ਐਲਾਨ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵਿਭਾਗੀ ਸਮੀਖਿਆ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਪੰਜਾਬ ਦੇ ਹਿੱਤ ਵਿੱਚ ਕਈ ਅਹਿਮ ਫੈਸਲੇ ਕੀਤੇ ਹਨ। ਕੈਪਟਨ ਅਮਰਿੰਦਰ ਸਿੰਘ ਨੇ ਸੂਬੇ ਵਿੱਚ ਮੌਜੂਦਾ ਤਕਨੀਕੀ ਸਿੱਖਿਆ ਪ੍ਰਣਾਲੀ ਨੂੰ ਹੋਰ ਮਜ਼ਬੂਤ ਬਣਾਉਣ ਲਈ 19 ਨਵੀਆਂ ਆਈਟੀਆਈਜ਼ ਦੀ ਸਥਾਪਨਾ ਨੂੰ ਪ੍ਰਵਾਨਗੀ ਦਿੱਤੀ ਹੈ। ਇਨ੍ਹਾਂ ਵਿੱਚ ਬਿਆਸ ਵਿੱਚ ਬਣਾਈ ਜਾਣ ਵਾਲੀ ਆਈਟੀਆਈ ਵੀ ਸ਼ਾਮਲ ਹੋਵੇਗੀ। ਇਨ੍ਹਾਂ ਆਈਟੀਆਈਜ਼ ਦੀਆਂ ਕਲਾਸਾਂ ਆਗਾਮੀ ਸੈਸ਼ਨ ਵਿੱਚ ਸ਼ੁਰੂ ਹੋਣਗੀਆਂ।

ਕਿਵੇਂ ਤਿਆਰ ਹੋਣਗੀਆਂ ਆਈਟੀਆਈਜ਼ ?

  • 16 ਆਈਟੀਆਈਜ਼ ਦਾ ਉਸਾਰੀ ਪੱਖੋਂ ਕੰਮ ਚੱਲ ਰਿਹਾ ਹੈ ਅਤੇ ਲੋਕ ਨਿਰਮਾਣ ਵਿਭਾਗ ਨੇ 2 ਆਈਟੀਆਈਜ਼ ਲਈ ਟੈਂਡਰ ਜਾਰੀ ਕਰ ਦਿੱਤੇ ਹਨ।
  • ਇਹਨਾਂ 19 ਆਈਟੀਆਈਜ਼ ਵਿੱਚੋਂ 16 ਆਈਟੀਆਈਜ਼ ਦੀ ਉਸਾਰੀ ਲੋਕ ਨਿਰਮਾਣ ਵਿਭਾਗ ਵੱਲੋਂ ਕੀਤੀ ਜਾਵੇਗੀ।
  • ਬਾਕੀ 3 ਆਈਟੀਆਈਜ਼ ਦੀ ਉਸਾਰੀ ਪੰਜਾਬ ਪੁਲਿਸ ਹਾਊਸਿੰਗ ਕਾਰਪੋਰੇਸ਼ਨ ਵੱਲੋਂ ਕੀਤੀ ਜਾਵੇਗੀ।
  • ਇਹਨਾਂ ਆਈਟੀਆਈਜ਼ ਲਈ ਜ਼ਰੂਰੀ ਅਸਾਮੀਆਂ ਦੀ ਸਿਰਜਣਾ ਹਿੱਤ ਵਿੱਤ ਵਿਭਾਗ ਨੇ ਮਨਜ਼ੂਰੀ ਦੇ ਦਿੱਤੀ ਹੈ।

‘ਈ-ਆਈਟੀਆਈ ਪੰਜਾਬ’ ਮੋਬਾਈਲ ਐਪ

  • ਕੈਪਟਨ ਨੇ ਮੋਬਾਈਲ ਐਪ ‘ਈ-ਆਈਟੀਆਈ ਪੰਜਾਬ’ ਵੀ ਜਾਰੀ ਕੀਤੀ।
  • ਇਹ ਐਪ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਸਿੱਖਿਆ ਦੀ ਜ਼ਰੂਰੀ ਸਮੱਗਰੀ ਮੁਹੱਈਆ ਕਰਨ ਦੇ ਨਾਲ-ਨਾਲ ਉਹਨਾਂ ਲਈ ਸਿੱਖਿਆ ਦੇ ਆਧੁਨਿਕ ਤਰੀਕਿਆਂ ਦੀ ਸਿਖਲਾਈ ਦਾ ਵੀ ਚੰਗਾ ਸਾਧਨ ਸਾਬਤ ਹੋਵੇਗਾ।
  • ਇਹ ਐਪ ਵਿਭਾਗ ਦੁਆਰਾ ਵਿਕਸਿਤ ਕੀਤਾ ਗਿਆ ਹੈ।
  • ਇਸ ਵਿੱਚ ਆਨਲਾਈਨ ਸਿਖਲਾਈ ਦਾ ਪੂਰਾ ਪੈਕੇਜ ਹੈ।
  • ਇਸ ਵਿੱਚ 66 ਈ-ਬੁੱਕਸ, ਪੀ.ਪੀ.ਟੀ. ਪ੍ਰੈਜੈਂਟੇਸ਼ਨ ਵਜੋਂ 700 ਲੈਕਚਰ ਹੋਣਗੇ।
  • 900 ਲੈਕਚਰਾਂ ਦੀਆਂ ਵੀਡੀਓਜ਼ ਹੋਣਗੀਆਂ।
  • ਪ੍ਰੈਕਟੀਕਲ ਸਿੱਖਿਆ ਦੇ 500 ਵੀਡੀਓਜ਼ ਅਤੇ 30000 ਸਵਾਲਾਂ ਵਾਲਾ ਪ੍ਰਸ਼ਨ ਬੈਂਕ ਵੀ ਹੈ ਜੋ ਕਿ ਆਨਲਾਈਨ ਸਿੱਖਿਆ ਪੱਖੋਂ ਵਿਦਿਆਰਥੀਆਂ ਦੀ ਮਦਦ ਕਰੇਗਾ।

ਕੈਪਟਨ ਨੇ ਵਿਭਾਗ ਨੂੰ ਸ਼ਹੀਦ ਭਗਤ ਸਿੰਘ ਸਟੇਟ ਟੈਕਨੀਕਲ ਕੈਂਪਸ ਫ਼ਿਰੋਜ਼ਪੁਰ ਅਤੇ ਬੇਅੰਤ ਕਾਲਜ ਆਫ਼ ਇੰਜਨੀਅਰਿੰਗ ਐਂਡ ਟੈਕਨਾਲੋਜੀ, ਗੁਰਦਾਸਪੁਰ ਵਿੱਚ ਦਾਖ਼ਲਿਆਂ ਦੀ ਪ੍ਰਕਿਰਿਆ ਵਿੱਚ ਤੇਜ਼ੀ ਲਿਆਉਣ ਲਈ ਵੀ ਕਿਹਾ ਹੈ। ਦਾਖ਼ਲੇ ਜੁਲਾਈ 2021 ਤੋਂ ਸ਼ੁਰੂ ਕਰਨ ਲਈ ਕਿਹਾ। ਇਹਨਾਂ ਦੋਵਾਂ ਸੰਸਥਾਵਾਂ ਨੂੰ ਕੈਂਪਸ/ਗੈਰ-ਸਬੰਧਿਤ ਯੂਨੀਵਰਸਿਟੀਆਂ ਵਜੋਂ ਅਪਗ੍ਰੇਡ ਕਰ ਦਿੱਤਾ ਗਿਆ ਹੈ।

ਗੁਰੂ ਗੋਬਿੰਦ ਸਿੰਘ ਇੰਸਟੀਚਿਊਟ ਆਫ ਸਕਿੱਲਜ਼ (ਇੰਦਰ ਕੁਮਾਰ ਗੁਜਰਾਲ ਪੰਜਾਬ ਟੈਕਨੀਕਲ ਯੂਨੀਵਰਸਿਟੀ, ਕਪੂਰਥਲਾ ਦੇ ਸਬੰਧਤ ਕਾਲਜ ਵਜੋਂ) ਨੂੰ 2021-22 ਸੈਸ਼ਨ ਤੋਂ ਗੁਰੂ ਗੋਬਿੰਦ ਸਿੰਘ ਸਕਿੱਲ ਯੂਨੀਵਰਸਿਟੀ ਵਜੋਂ ਅਪਗ੍ਰੇਡ ਕਰਨ ਨੂੰ ਵੀ ਪ੍ਰਵਾਨਗੀ ਦਿੱਤੀ ਹੈ।

ਲਹਿਰਾਗਾਗਾ ਦੇ ਬਾਬਾ ਹੀਰਾ ਸਿੰਘ ਭੱਠਲ ਇੰਸਟੀਚਿਊਟ ਆਫ ਇੰਜਨੀਅਰਿੰਗ ਐਂਡ ਟੈਕਨਾਲੋਜੀ ਨੂੰ ਮੁੜ ਸੁਰਜੀਤ ਕੀਤੇ ਜਾਣ ਦੀ ਵਿਭਾਗੀ ਤਜਵੀਜ਼ ਨੂੰ ਵੀ ਪ੍ਰਵਾਨਗੀ ਦਿੱਤੀ ਗਈ ਹੈ।

Exit mobile version