The Khalas Tv Blog Punjab ਸੰਤ ਬਾਬਾ ਹਾਕਮ ਸਿੰਘ ਜੀ ਸਰਹਾਲੀ ਸਾਹਿਬ ਵੱਲੋਂ ਪੰਜਾਬ ਦੇ ਮੁੜ ਵਸੇਬੇ ਲਈ 500 ਕਰੋੜ ਦਾ ਐਲਾਨ
Punjab

ਸੰਤ ਬਾਬਾ ਹਾਕਮ ਸਿੰਘ ਜੀ ਸਰਹਾਲੀ ਸਾਹਿਬ ਵੱਲੋਂ ਪੰਜਾਬ ਦੇ ਮੁੜ ਵਸੇਬੇ ਲਈ 500 ਕਰੋੜ ਦਾ ਐਲਾਨ

ਬਿਊਰੋ ਰਿਪੋਰਟ (11 ਸਤੰਬਰ, 2025): ਹੜ੍ਹ ਕਾਰਨ ਤਬਾਹੀ ਨਾਲ ਜੂਝ ਰਹੇ ਪੰਜਾਬ ਲਈ ਜਿੱਥੇ ਇੱਕ ਪਾਸੇ ਕੇਂਦਰ ਦੀ ਮੋਦੀ ਸਰਕਾਰ ਵੱਲੋਂ ਸਿਰਫ਼ ₹1600 ਕਰੋੜ ਦੀ ਰਾਹਤ ਰਾਸ਼ੀ ਦਾ ਐਲਾਨ ਕੀਤਾ ਗਿਆ ਹੈ ਉੱਥੇ ਹੀ ਇਕ ਸਿੱਖ ਸੰਸਥਾ ਨੇ ਵੱਡੇ ਪੱਧਰ ’ਤੇ ਮਦਦ ਦਾ ਐਲਾਨ ਕਰਦਿਆਂ ₹500 ਕਰੋੜ ਪੁਨਰਵਾਸ ਲਈ ਰਾਖਵੇਂ ਕਰਨ ਦੀ ਘੋਸ਼ਣਾ ਕੀਤੀ ਹੈ।

ਸੰਤ ਬਾਬਾ ਹਾਕਮ ਸਿੰਘ ਜੀ ਸਰਹਾਲੀ ਸਾਹਿਬ (ਸ਼ਿਵਪੁਰੂ, MP) ਵੱਲੋਂ ਪੰਜਾਬ ਦੇ ਮੁੜ ਵਸੇਬੇ ਲਈ 500 ਕਰੋੜ ਦੀ ਮਦਦ ਦਾ ਐਲਾਨ ਕੀਤਾ ਗਿਆ ਹੈ। ਇਸ ਰਾਸ਼ੀ ਨਾਲ ਘਰਾਂ ਦੀ ਮੁਰੰਮਤ, ਖੇਤੀਬਾੜੀ ਦੀ ਜ਼ਮੀਨ ਸਮਤਲ ਕਰਨਾ, ਅਤੇ ਬੰਨ੍ਹਾਂ ਨੂੰ ਮਜ਼ਬੂਤ ਬਣਾਉਣ ਦਾ ਕੰਮ ਕੀਤਾ ਜਾਵੇਗਾ।

ਹੜ੍ਹ ਦੀ ਸਭ ਤੋਂ ਗੰਭੀਰ ਸਥਿਤੀ ਦੌਰਾਨ ਵੀ ਇਹ ਸਿੱਖ ਸੰਸਥਾ ਮੈਦਾਨ ’ਚ ਡਟੀ ਰਹੀ। ਇਸ ਨੇ ਕਸ਼ਤੀਆਂ ਰਾਹੀਂ ਲੋਕਾਂ ਦੀ ਬਚਾਵੀ ਕਾਰਵਾਈ ਕੀਤੀ, ਖਾਣ-ਪੀਣ ਦਾ ਸਮਾਨ, ਦਵਾਈਆਂ ਪਹੁੰਚਾਈਆਂ ਅਤੇ ਰੈਸਕਿਊ ਆਪਰੇਸ਼ਨ ਵਿੱਚ ਵੀ ਸਰਗਰਮ ਹਿੱਸਾ ਲਿਆ।

 

Exit mobile version