The Khalas Tv Blog Punjab ਹੜ੍ਹ ਦੀ ਲਪੇਟ ‘ਚ ਆਈ ਕਾਰ ! 3 ਨੌਜਵਾਨਾਂ ਦੀ ਕਾਰ ਦਰਿਆ ‘ਚ ਰੁੜ੍ਹੀ !
Punjab

ਹੜ੍ਹ ਦੀ ਲਪੇਟ ‘ਚ ਆਈ ਕਾਰ ! 3 ਨੌਜਵਾਨਾਂ ਦੀ ਕਾਰ ਦਰਿਆ ‘ਚ ਰੁੜ੍ਹੀ !

ਬਿਊਰੋ ਰਿਪੋਰਟ : ਪੰਜਾਬ ਵਿੱਚ ਮੌਸਮ ਵਿਭਾਗ ਨੇ ਭਾਵੇ ਅਗਲੇ 2 ਦਿਨ ਤੱਕ ਮੀਂਹ ਨਾ ਪੈਣ ਦੀ ਭਵਿੱਖਵਾਣੀ ਕੀਤੀ ਹੈ ਪਰ ਪਟਿਆਲਾ,ਜਲੰਧਰ,ਲੁਧਿਆਣਾ,ਮੋਹਾਲੀ,ਖਰੜ,ਫਤਿਹਗੜ੍ਹ ਸਾਹਿਬ ਵਿੱਚ ਹੁਣ ਵੀ ਹਾਲਾਤ ਚਿੰਤਾ ਜਨਕ ਬਣੇ ਹੋਏ ਹਨ । ਖਾਸ ਕਰਕੇ ਪਟਿਆਲਾ ਦੇ ਅਰਬਨ ਇਸਟੇਟ ਦਾ ਬੁਰਾ ਹਾਲ ਹੈ । NDRF ਅਤੇ ਪੇਂਡੂ ਲੋਕ ਟਰੈਕਟਰ ਦੇ ਜ਼ਰੀਏ ਫਸੇ ਹੋਏ ਲੋਕਾਂ ਨੂੰ ਬਹਾਰ ਕੱਢਣ ਦਾ ਕੰਮ ਕਰ ਰਹੇ ਹਨ । ਉਧਰ ਖ਼ਬਰ ਆਈ ਹੈ ਕਿ ਚੰਡੀਗੜ੍ਹ ਦੇ ਪਿੰਡ ਮਲੋਇਆ ਵਿੱਚ ਤੋਗਾ ਪਿੰਡ ਜਾਣ ਵਾਲੇ ਰਸਤੇ ਵਿੱਚ ਵਿੱਚ ਪਟਿਆਲਾ ਦੀ ਰਾਵ ਨਦੀ ਇੱਕ ਸਵਿਫਟ ਕਾਰ ਰੁੜ੍ਹ ਗਈ ਹੈ ਜਿਸ ਵਿੱਚ 3 ਨੌਜਵਾਨ ਸਵਾਰ ਸਨ । ਇਨ੍ਹਾਂ ਤਿੰਨਾਂ ਦੀ ਲਾਸ਼ਾਂ ਬਰਾਮਦ ਕੀਤੀਆਂ ਗਈਆਂ ਹਨ। ਤਿੰਨੋ ਨੌਜਵਾਨ ਮੋਹਾਲੀ ਦੇ ਦੱਸੇ ਜਾ ਰਹੇ ਹਨ ਅਤੇ ਉਹ ਪਿੰਡ ਭਾਗੋਮਾਜਰਾ ਦੇ ਰਹਿਣ ਵਾਲੇ ਹਨ।

ਪੰਜਾਬ ਪੁਲਿਸ ਨੇ ਰੈਸਕਿਊ ਆਪਰੇਸ਼ਨ ਦੌਰਾਨ ਤਿੰਨ ਨੌਜਵਾਨਾਂ ਦੀਆਂ ਲਾਸ਼ਾਂ ਨਹਿਰ ਤੋਂ ਬਾਹਰ ਕੱਢ ਲਇਆਂ ਹਨ । ਮ੍ਰਿਤਕ ਦੇਹ ਦੀ ਸ਼ਿਨਾਖਤ ਕੀਤੀ ਜਾ ਰਹੀ ਹੈ । ਪੁਲਿਸ ਨੂੰ ਤੇਜ ਪਾਣੀ ਵਿੱਚ ਕਾਰ ਦੇ ਰੁੜ ਜਾਣ ਦੀ ਇਤਲਾਹ ਮਿਲੀ ਸੀ । NDRF ਦੀ ਟੀਮ ਬੁਲਾਕੇ ਸਰਚ ਆਪਰੇਸ਼ਨ ਸ਼ੁਰੂ ਕੀਤਾ ਗਿਆ । ਪੁਲਿਸ ਨੂੰ ਕੁਝ ਹੋਰ ਲੋਕਾਂ ਦੇ ਵੀ ਰੁੜ੍ਹਨ ਦਾ ਸ਼ੱਕ ਹੈ । ਨਦੀ ਵਿੱਚ ਪਾਣੀ ਦੀ ਤੇਜ ਰਫਤਾਰ ਹੋਣ ਦੀ ਵਜ੍ਹਾ ਕਰੇਕ ਰੈਸਕਿਉ ਵਿੱਚ ਵਕਤ ਲੱਗ ਗਿਆ । ਇਹ ਆਪਰੇਸ਼ਨ ਮੋਹਾਲੀ ਦੇ ਪਿੰਡ ਝਾਮਪੁਰ ਪੁੱਲ ਦੇ ਕੋਲ ਚੱਲ ਰਿਹਾ ਸੀ ।

ਸਤਲੁਜ ਵਿੱਚ ਵੀ ਇੱਕ ਨੌਜਵਾਨ ਡੁੱਬਿਆ

ਉਧਰ ਸਤਲੁਜ ਦਰਿਆ ਦੇ ਨਾਲ ਲੱਗ ਦੇ ਜਲੰਧਰ ਸੱਬ ਡਿਵੀਜਨ ਸ਼ਾਹਕੋਟ ਦੇ ਲੋਹਿਆਂ ਇਲਾਕੇ ਵਿੱਚ ਲੱਖੇ ਦਿਆਂ ਛੰਨਾ ਵਿੱਚ 2 ਥਾਵਾਂ ਧੁੱਸੀ ਬੰਨ੍ਹ ਟੁੱਟ ਗਿਆ । ਇਸ ਦੇ ਇਲਾਵਾ ਸੁਲਤਾਨਪੁਰ ਸੋਧੀ ਦੇ ਕੋਲ ਮੰਡਾਲਾ ਵਿੱਚ ਵੀ ਧੁੱਸੀ ਬੰਨ੍ਹ 2 ਫਾੜ ਹੋ ਗਿਆ । ਧੁੱਸੀ ਬੰਨ੍ਹ ਦੇ ਉੱਤੋਂ ਪਿਡਾਂ ਵਿੱਚ ਸੜਕ ਜਾਂਦੀ ਸੀ ਉਹ ਵੀ ਰਸਤ ਹੁਣ ਕੱਟ ਗਿਆ ਹੈ । ਇਸੇ ਦੌਰਾਨ ਲੋਹਿਆਂ ਦੇ ਪਿੰਡ ਵਿੱਚ ਫਸਿਆ ਇੱਕ ਨੌਜਵਾਨ ਬਾਇਕ ਨੂੰ ਕੱਢ ਦਾ ਹੋਇਆ ਰੁੜ੍ਹ ਗਿਆ। ਬਾਇਕ ਤਾਂ ਮਿਲ ਗਈ ਪਰ ਨੌਜਵਾਨ ਦਾ ਹੁਣ ਤੱਕ ਪਤਾ ਨਹੀਂ ਚੱਲਿਆ ਹੈ। ਪਾਣੀ ਵਿੱਚ ਰੁੜ੍ਹੇ ਸ਼ਖਸ਼ ਦੀ ਪਛਾਣ ਸ਼ਾਹਕੋਟ ਦੇ ਅਰਸ਼ਦੀਪ ਦੇ ਰੂਪ ਵਿੱਚ ਹੋਈ ਹੈ । ਸਤਲੁਜ ਵਿੱਚ ਨੌਜਵਾਨ ਨੂੰ ਲੱਭਿਆ ਜਾ ਰਿਹਾ ਹੈ । ਪਰ ਹੁਣ ਤੱਕ ਉਸ ਦਾ ਕੋਈ ਪਤਾ ਨਹੀਂ ਚੱਲਿਆ ਹੈ ।

ਪੰਜਾਬ ‘ਚ ਹੜ੍ਹ ਨਾਲ ਜੁੜੇ ਵੱਡੇ ਅਪਡੇਟ

2 ਦਿਨ ਮੀਂਹ ਨਾ ਪੈਣ ਦਾ ਅਨੁਮਾਨ,ਫਿਰ ਮੁੜ ਤੇਜ਼ ਬਾਰਿਸ਼

ਘੱਗਰ ਵਿੱਚ ਪਾਣੀ ਦਾ ਪੱਧਰ ਤੇਜੀ ਨਾਲ ਵੱਧਣਾ ਜਾਰੀ

ਪਟਿਆਲਾ ਦੇ ਨਿਚਲੇ ਇਲਾਕਿਆਂ ‘ਚ ਪਾਣੀ 5 ਫੁੱਟ ਚੜਿਆ

ਪਟਿਆਲਾ ਦਾ ਅਰਬਨ ਇਸਟੇਟ ਬੱਸ ਸਟੈਂਡ ‘ਚ ਪਾਣੀ ਭਰਿਆ

ਧੁੱਸੀ ਬੰਨ੍ਹ ‘ਚ 2 ਥਾਵਾਂ ‘ਤੇ ਪਾੜ

ਭਾਖੜਾ ‘ਚ ਪਾਣੀ ਖਤਰੇ ਦੇ ਨਿਸ਼ਾਨ ਤੋਂ 20 ਫੁੱਟ ਹੇਠਾਂ

ਜਲੰਧਰ: ਪਾਣੀ ਤੋਂ ਬਾਈਕ ਕੱਢ ਰਿਹਾ ਨੌਜਵਾਨ ਰੁੜ੍ਹਿਆ

ਤਰਨਤਾਰਨ ਹਰੀਕੇ ਹੈਡ ਦੇ ਗੇਟ ਖੋਲਣ 30 ਪਿੰਡਾਂ ‘ਚ ਪਾਣੀ ਭਰਿਆ

ਅੰਬਾਲਾ-ਲੁਧਿਆਣਾ ਨੈਸ਼ਨਲ ਹਾਈਵੇਅ 44 ਅੱਜ ਵੀ ਬੰਦ

CM ਮਾਨ ਵੱਲੋਂ ਹੜ੍ਹ ਲਈ 33 ਕਰੋੜ ਜਾਰੀ

ਜਲੰਧਰ ਦੇ ਲੋਹੀਆਂ ਚ NDRF ਨੇ 34 ਲੋਕਾਂ ਨੂੰ ਬਚਾਇਆ

Exit mobile version