The Khalas Tv Blog Punjab ਗੁਰਨਾਮ ਭੁੱਲਰ ‘ਤੇ ਪਰਚੇ ਖ਼ਿਲਾਫ਼ ਡਟੇ ਗੁਰਪ੍ਰੀਤ ਘੁੱਗੀ, ਕੈਪਟਨ ਦਾ ਦਖ਼ਲ ਮੰਗਿਆ
Punjab

ਗੁਰਨਾਮ ਭੁੱਲਰ ‘ਤੇ ਪਰਚੇ ਖ਼ਿਲਾਫ਼ ਡਟੇ ਗੁਰਪ੍ਰੀਤ ਘੁੱਗੀ, ਕੈਪਟਨ ਦਾ ਦਖ਼ਲ ਮੰਗਿਆ

‘ਦ ਖ਼ਾਲਸ ਬਿਊਰੋ :- 12 ਜੁਲਾਈ ਮੁਹਾਲੀ ਦੇ ਨਾਰਥ ਜ਼ੋਨ ‘ਚ ਸਥਿਤ ਫ਼ਿਲਮ ਐਂਡ ਟੀਵੀ ਆਰਟਿਸਟ ਐਸੋਸੀਏਸ਼ਨ ਸੰਸਥਾ ਦੇ ਪ੍ਰਧਾਨ ਗੁਰਪ੍ਰੀਤ ਘੁੱਗੀ ਦੀ ਅਗਵਾਈ ਹੇਠ ਮੀਟਿੰਗ ਕੀਤੀ ਗਈ। ਇਸ ਮੀਟਿੰਗ ‘ਚ ਬੀਤੇ ਦਿਨ ਗਾਇਕ ਗੁਰਨਾਮ ਭੁੱਲਰ ਤੇ ਸਹਿਯੋਗੀ ਕਲਾਕਾਰਾਂ ਵੱਲੋਂ ਇੱਕ ਗੀਤ ਦੀ ਸ਼ੂਟਿੰਗ ਕਰਦਿਆਂ ਹੋਏ ਰਹੇ ਕੋਵਿਡ-19 ਦੀ ਉਲੰਘਣਾ ਕਰਨ ਦੇ ਦੋਸ਼ਾਂ ਦੇ ਤਹਿਤ ਰਾਜਪੁਰਾ ਪੁਲਿਸ ਨੇ ਗ੍ਰਿਫ਼ਤਾਰ ਕੇਸ ਦਰਜ ਕੀਤਾ। ਜਿਸ ‘ਤੇ ਪ੍ਰਧਾਨ ਗੁਰਪ੍ਰੀਤ ਘੁੱਗੀ ਨੇ ਇਸ ਮਾਮਲੇ ਸਬੰਧੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੋਂ ਦਖ਼ਲ ਦੀ ਮੰਗ ਕਰਦਿਆਂ ਦਰਜ ਕੀਤੇ ਕੇਸ ਨੂੰ ਰੱਦ ਕਰਨ ਦੀ ਮੰਗ ਕੀਤੀ ਗਈ।

ਸੰਸਥਾ ਦੇ ਪ੍ਰਧਾਨ ਗੁਰਪ੍ਰੀਤ ਘੁੱਗੀ ਤੇ ਜਨਰਲ ਸਕੱਤਰ ਮਲਕੀਤ ਰੌਣੀ ਨੇ ਕਿਹਾ ਕਿ ਇੱਕ ਪਾਸੇ ਮੁੱਖ ਮੰਤਰੀ ਖੁਦ ਰਾਜ ’ਚ ਅਜਿਹੀਆਂ ਸ਼ੂਟਿੰਗਾਂ ਆਰੰਭ ਕਰਨ ਦਾ ਬਿਆਨ ਦੇ ਚੁੱਕੇ ਹਨ ਤਾਂ ਜੋ ਇਸ ਖੇਤਰ ਨਾਲ ਜੁੜੇ ਹੋਏ ਰੋਜ਼ਾਨਾ ਕਮਾ ਕੇ ਖਾਣ ਵਾਲੇ ਵਰਕਰ ਭੁੱਖੇ ਨਾ ਰਹਿ ਸਕਣ ਤੇ ਦੂਜੇ ਪਾਸੇ ਗਾਇਕ ਤੇ ਸਹਿਯੋਗੀ ਕਲਾਕਾਰਾਂ ਖ਼ਿਲਾਫ਼ ਪਰਚਾ ਦਰਜ ਕਰ ਦਿੱਤਾ। ਜਿਸ ਨਾਲ ਕਲਾਕਾਰਾਂ ਵਿੱਚ ਭਾਰੀ ਰੋਸ ਹੈ।

ਘੁੱਗੀ ਨੇ ਕਿਹਾ ਕਿ ਰਾਜ ਵਿੱਚ ਹੋਣ ਵਾਲੇ ਰਾਜਸੀ ਪ੍ਰਦਰਸ਼ਨਾਂ ਤੇ ਇਕੱਠਾਂ ਵਿੱਚ ਕੋਵਿਡ ਦੇ ਨਿਯਮਾਂ ਦੀਆਂ ਉਡਦੀਆਂ ਧੱਜੀਆਂ ‘ਤੇ ਪੁਲੀਸ ਦੀ ਕੋਈ ਕਾਰਵਾਈ ਨਹੀਂ ਕਰਦੀ। ਉਨ੍ਹਾਂ ਕਿਹਾ ਕਿ ਲੋੜੀਂਦੀ ਮਨਜ਼ੂਰੀ ਪ੍ਰੋਡਕਸ਼ਨ ਕੰਟਰੋਲਰ ਜਾਂ ਪ੍ਰੋਡਕਸ਼ਨ ਹਾਊਸ ਨੇ ਲੈਣੀ ਹੁੰਦੀ ਹੈ, ਜਿਸ ਵਿੱਚ ਗਾਇਕ ਦੀ ਕੋਈ ਜ਼ਿੰਮੇਵਾਰੀ ਨਹੀਂ ਹੈ। ਉਨ੍ਹਾਂ ਕੈਪਟਨ ਨੂੰ ਸਿਨੇਮਾ ਤੇ ਟੈਲੀਵਿਜ਼ਨ ਇੰਡਸਟਰੀ ਨੂੰ ਬਚਾਉਣ ਲਈ ਗਾਇਕਾਂ ਨੂੰ ਸ਼ੂਟਿੰਗ ਦੀ ਖੁੱਲ੍ਹ ਦੇਣ ਤੇ ਸਬੰਧਤ ਪਰਚਾ ਰੱਦ ਕਰਾਉਣ ਦੀ ਅਪੀਲ ਕੀਤੀ। ਇਸ ਮੌਕੇ ਕਲਾਕਾਰ ਕਰਮਜੀਤ ਅਨਮੋਲ, ਸ਼ਵਿੰਦਰ ਮਾਹਲ, ਸਤਵੰਤ ਕੌਰ, ਡਾ. ਰਣਜੀਤ ਸ਼ਰਮਾ, ਦਲਜੀਤ ਅਰੋੜਾ ਅਤੇ ਪਰਮਵੀਰ ਸਿੰਘ ਵੀ ਹਾਜ਼ਿਰ ਸਨ।

Exit mobile version