ਬਿਉਰੋ ਰਿਪੋਰਟ – ਚੋਣ ਕਮਿਸ਼ਨ ਨੇ ਪੰਜਾਬ ਦੇ ਕਿਸਾਨਾਂ ਨੂੰ ਵੱਡੀ ਰਾਹਤ ਦਿੱਤੀ ਹੈ। ਕਮਿਸ਼ਨ ਨੇ ਸਰਕਾਰ ਨੂੰ ਮੀਂਹ ਨਾਲ ਖ਼ਰਾਬ ਹੋਈ ਫ਼ਸਲ ਦਾ ਮੁਆਵਜ਼ਾ ਦੇਣ ਦੀ ਇਜਾਜ਼ਤ ਦੇ ਦਿੱਤੀ ਹੈ। ਚੋਣ ਕਮਿਸ਼ਨ ਕੋਲ ਬਠਿੰਡਾ ਤੇ ਸੰਗਰੂਰ ਦੇ ਡੀਸੀ ਵੱਲੋਂ ਤਿੰਨ ਮਤੇ ਭੇਜੇ ਗਏ ਸਨ।
ਵਿਸ਼ੇਸ਼ ਮੁਖ ਸਕੱਤਰ ਰਾਹਤ ਅਤੇ ਮੁੜ ਵਸੇਵਾ ਨੇ ਦੱਸਿਆ ਹੈ ਕਿ ਚੋਣ ਕਮਿਸ਼ਨ ਨੇ ਕਿਸਾਨਾਂ ਦੀਆਂ ਮੁਸ਼ਕਲਾਂ ਨੂੰ ਵੇਖਦਿਆਂ ਹੋਇਆਂ ਇਹ ਫ਼ੈਸਲਾ ਕੀਤਾ ਹੈ।
ਜਾਣਕਾਰੀ ਮੁਤਾਬਕ ਚੋਣ ਕਮਿਸ਼ਨ ਨੂੰ ਸੰਗਰੂਰ ਅਤੇ ਬਠਿੰਡਾ ਦੇ ਡੀਸੀ ਨੇ ਸੂਬਾ ਡਿਜਾਸਟਰ ਰਿਲੀਫ ਫੰਡ ਤੋਂ 7,59,22,000/- ਰੁਪਏ ਅਤੇ 9,71,508/- ਸੂਬੇ ਵੱਲੋਂ 2,53,82,000/- ਅਤੇ 4,98,41,710/- ਰਿਲੀਜ਼ ਕੀਤੇ ਜਾ ਰਹੇ ਹਨ।
ਇਸੇ ਤਰ੍ਹਾਂ SDRF ਤੋਂ 51,95,137/ ਅਤੇ ਸੂਬਾ ਦੇ ਫੰਡ ਤੋਂ 55,67,430/- ਰੁਪਏ ਸੰਗਰੂਰ ਦੇ ਲਈ ਰਿਲੀਜ਼ ਕੀਤੇ ਗਏ ਹਨ।