The Khalas Tv Blog Punjab ਪੰਜਾਬ ਦੇ ਇਨ੍ਹਾਂ ਇਲਾਕਿਆਂ ‘ਚ ਬਿਪਰਜਾਏ ਤੂਫਾਨ ਦਾ ਵੱਡਾ ਅਸਰ !
Punjab

ਪੰਜਾਬ ਦੇ ਇਨ੍ਹਾਂ ਇਲਾਕਿਆਂ ‘ਚ ਬਿਪਰਜਾਏ ਤੂਫਾਨ ਦਾ ਵੱਡਾ ਅਸਰ !

ਬਿਊਰੋ ਰਿਪੋਰਟ : ਬਿਪਰਜਾਏ ਤੂਫਾਨ ਦਾ ਅਸਰ ਪੰਜਾਬ ਵਿੱਚ ਵਿਖਾਈ ਦੇ ਰਿਹਾ ਹੈ । ਮੌਸਮ ਵਿਭਾਗ ਨੇ ਪੰਜਾਬ ਵਿੱਚ 18 ਜੂਨ ਨੂੰ ਛੱਡ ਕੇ 20 ਜੂਨ ਨੂੰ ਯੈਲੋ ਅਲਰਟ ਜਾਰੀ ਕੀਤਾ ਹੈ । ਯਾਨੀ ਕਿ ਪੰਜਾਬ ਵਿੱਚ ਮੀਂਹ ਦੇ ਨਾਲ 50 ਕਿਲੋਮੀਟਰ ਤੱਕ ਦੀ ਰਫਤਾਰ ਨਾਲ ਹਵਾਵਾਂ ਚੱਲ ਸਕਦੀਆਂ ਹਨ । ਮੌਸਮ ਵਿਭਾਗ ਦੇ ਇਸ ਅਲਰਟ ਦੇ ਵਿਚਾਲੇ ਪੰਜਾਬ ਦੇ ਜ਼ਿਆਦਾ ਹਿੱਸਿਆ ਵਿੱਚ ਧੁੱਪ ਹੈ,ਜਿਸ ਦੇ ਚੱਲ ਦੇ ਗਰਮੀ ਵੱਧ ਰਹੀ ਹੈ ।

ਮੌਸਮ ਵਿਭਾਗ ਤੋਂ ਮਿਲੀ ਜਾਣਕਾਰੀ ਦੇ ਮੁਤਾਬਿਕ 17 ਜੂਨ ਤੋਂ ਫਤਿਹਗੜ੍ਹ ਸਾਹਿਬ,ਰੂਪਨਗਰ,SAS ਨਗਰ ਅਤੇ ਲੁਧਿਆਣਾ ਨੂੰ ਛੱਡ ਕੇ ਪੂਰੇ ਪੰਜਾਬ ਵਿੱਚ ਅਲਰ ਹੈ । 18 ਜੂਨ ਨੂੰ ਮਾਨਸਾ,ਸੰਗਰੂਰ,ਫਤਿਹਗੜ੍ਹ ਸਾਹਿਬ, ਰੂਪਨਗਰ, ਪਟਿਆਲਾ,SAS ਵਿੱਚ ਅਲਰਟ ਜਾਰੀ ਕੀਤਾ ਗਿਆ ਹੈ । 19-20 ਜੂਨ ਨੂੰ ਪੂਰਵੀਰ ਮਾਲਵਾ ਵਿੱਚ ਕਿਸੇ ਤਰ੍ਹਾਂ ਦਾ ਅਲਰਟ ਨਹੀਂ ਰੱਖਿਆ ਗਿਆ ਹੈ । 19 ਜੂਨ ਨੂੰ ਰੂਪਨਗਰ , SAS ਨਗਰ ਵਿੱਚ 20 ਜੂਨ ਨੂੰ ਫਤਿਹਗੜ੍ਹ ਸਾਹਿਬ , ਪਟਿਆਲਾ ਅਤੇ SAS ਨਗਰ ਵਿੱਚ ਵਿੱਚ ਯੈਲੋ ਅਲਰਟ ਹੈ ।

ਦੋਆਬਾ ਵਿੱਚ 17-18 ਜੂਨ ਨੂੰ ਕੋਈ ਅਲਰਟ ਜਾਰੀ ਨਹੀਂ ਕੀਤਾ ਗਿਆ । 19 ਜੂਨ ਨੂੰ ਪੂਰੇ ਦੋਆਬਾ ਅਤੇ 20 ਜੂਨ ਨੂੰ ਹੁਸ਼ਿਆਰਪੁਰ ਅਤੇ ਨਵਾਂ ਸ਼ਹਿਰ ਵਿੱਚ ਅਲਟਰ ਜਾਰੀ ਕੀਤਾ ਗਿਆ ਹੈ ।। ਮਾਝੇ ਵਿੱਚ 17 ਜੂਨ ਨੂੰ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ,ਜਦਕਿ 18 ਜੂਨ ਨੂੰ ਕੋਈ ਅਲਰਟ ਨਹੀਂ ਹੈ । 19 ਜੂਨ ਨੂੰ ਪੂਰੇ ਮਾਝੇ ਵਿੱਚ ਅਲਰਟ ਜਾਰੀ ਕੀਤਾ ਗਿਆ ਹੈ । ਉਧਰ 20 ਜੂਨ ਨੂੰ ਸਿਰਫ ਪਠਾਨਕੋਟ ਅਤੇ ਗੁਰਦਾਸਪੁਰ ਵਿੱਚ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ ।

ਮੁੜ ਤੋਂ ਵਧੇਗਾ ਤਾਪਮਾਨ

ਪੰਜਾਬ ਦੇ ਸ਼ਹਿਰਾਂ ਵਿੱਚ ਹੁਣ ਆਉਣ ਵਾਲੇ ਦਿਨਾਂ ਵਿੱਚ ਤਾਪਮਾਨ ਵਧੇਗਾ । ਮੌਸਮ ਵਿਭਾਗ ਵੱਲੋਂ ਜਾਰੀ ਜਾਣਕਾਰੀ ਦੇ ਮੁਤਾਬਿਕ 19 ਜੂਨ ਤੱਕ ਪੰਜਾਬ ਦੇ ਸ਼ਹਿਰਾਂ ਦਾ ਤਾਪਮਾਨ 40 ਡਿਗਰੀ ਪਾਰ ਹੋ ਜਾਵੇਗਾ । ਜੋ ਬੀਤੇ ਦਿਨ 36 ਡਿਗਰੀ ਦੇ ਕਰੀਬ ਪਹੁੰਚ ਗਿਆ ਸੀ। ਉਧਰ 22 ਜੂਨ ਤੱਕ ਤਾਪਮਾਨ ਮੁੜ ਤੋਂ 42 ਡਿਗਰੀ ਦੇ ਕਰੀਬ ਰਿਕਾਰਡ ਕੀਤਾ ਜਾ ਸਕਦਾ ਹੈ ।

ਇਨ੍ਹਾਂ ਇਲਾਕਿਆਂ ਵਿੱਚ ਮੀਂਹ

ਬੀਤੇ ਦਿਨ ਪੰਜਾਬ ਦੇ ਕੁਝ ਇਲਾਕਿਆਂ ਵਿੱਚ ਮੀਂਹ ਵੇਖਣ ਨੂੰ ਮਿਲਿਆ ਸੀ । ਜਿਸ ਵਿੱਚ ਫਿਰੋਜ਼ਪੁਰ 4.5MM, ਫਤਿਹਗੜ੍ਹ ਸਾਹਿਬ 3MM,ਅੰਮ੍ਰਿਤਸਰ 1.2MM ਮੀਂਹ ਦਰਜ ਕੀਤਾ ਗਿਆ ਸੀ । ਇਸ ਦੇ ਇਲਾਵਾ ਜ਼ਿਆਦਾਤਰ ਇਲਾਕਿਆਂ ਵਿੱਚ ਮੀਂਹ ਨਹੀਂ ਹੋਇਆ ਜਿਸ ਦੀ ਵਜ੍ਹਾ ਕਰਕੇ ਤਾਪਮਾਨ ਵੱਧ ਦਾ ਗਿਆ ।

Exit mobile version