The Khalas Tv Blog India ਇਸ ਦਿਨ ਤੋਂ ਬਦਲਣ ਵਾਲਾ ਹੈ ਪੰਜਾਬ ਦਾ ਮੌਸਮ ! ਮੀਂਹ ਦੇ ਨਾਲ ਤੇਜ਼ ਹਵਾਵਾਂ ਚੱਲਣਗੀਆਂ,ਠੰਡ ਦੀ ਹੋਵੇਗੀ ਵਾਪਸੀ
India Punjab

ਇਸ ਦਿਨ ਤੋਂ ਬਦਲਣ ਵਾਲਾ ਹੈ ਪੰਜਾਬ ਦਾ ਮੌਸਮ ! ਮੀਂਹ ਦੇ ਨਾਲ ਤੇਜ਼ ਹਵਾਵਾਂ ਚੱਲਣਗੀਆਂ,ਠੰਡ ਦੀ ਹੋਵੇਗੀ ਵਾਪਸੀ

ਬਿਉਰੋ ਰਿਪੋਰਟ – ਪੰਜਾਬ ਦਾ ਮੌਸਮ ਕੱਲ੍ਹ ਤੋਂ 360 ਡਿਗਰੀ ਬਦਲਣ ਵਾਲਾ ਹੈ । ਮੌਸਮ ਵਿਭਾਗ ਦੀ ਮੰਨੀਏ ਤਾਂ ਕੱਲ੍ਹ ਅਤੇ ਪਰਸੋ 2 ਦਿਨ ਸੂਬੇ ਵਿੱਚ ਤੇਜ਼ ਦੇ ਨਾਲ ਤੂਫਾਨ ਆ ਸਕਦਾ ਹੈ। ਕੱਲ੍ਹ ਪੰਜਾਬ ਦੇ 60 ਫੀਸਦੀ ਹਿੱਸੇ ਵਿੱਚ ਤੂਫਾਨ ਤੇ ਮੀਂਹ ਦੀ ਭਵਿੱਖਵਾਣੀ ਹੈ ਜਦਕਿ 28 ਫਰਵਰੀ ਨੂੰ ਪੂਰੇ ਪੰਜਾਬ ਵਿੱਚ ਮੀਂਹ ਦਾ ਅਲਰਟ ਹੈ । ਹਾਲਾਂਕਿ ਪੰਜਾਬ ਵਿੱਚ ਅੱਜ ਸਵੇਰ ਦੇ ਤਾਪਮਾਨ ਵਿੱਚ ਮੁੜ ਤੋਂ 2.9 ਡਿਗਰੀ ਦਾ ਵੱਡਾ ਵਾਧਾ ਦਰਜ ਕੀਤਾ ਗਿਆ ਹੈ । ਸ਼ਹੀਦ ਭਗਤ ਸਿੰਘ ਨਗਰ ਦਾ ਸਭ ਤੋਂ ਘੱਟ ਤਾਪਮਾਨ 12 ਡਿਗਰੀ ਦਰਜ ਕੀਤਾ ਗਿਆ ਹੈ । ਸਭ ਤੋਂ ਜ਼ਿਆਦਾ ਤਾਪਮਾਨ ਗੁਰਦਾਸਪੁਰ ਦਾ 21 ਡਿਗਰੀ ਦਰਜ ਕੀਤਾ ਗਿਆ ਹੈ । ਫਰੀਦਕੋਟ ਅਤੇ ਮੁਹਾਲੀ ਦਾ 18 ਡਿਗਰੀ ਤਾਪਮਾਨ ਰਿਹਾ । ਅੰਮ੍ਰਿਤਸਰ,ਫਿਰੋਜ਼ਪੁਰ ਤੇ ਪਠਾਨਕੋਟ 16 ਅਤੇ ਸੂਬੇ ਦੀ ਰਾਜਧਾਨੀ ਚੰਡੀਗੜ੍ਹ ਦਾ ਤਾਪਮਾਨ 17 ਡਿਗਰੀ ਦਰਜ ਕੀਤਾ ਗਿਆ ਹੈ । ਪਰ ਕੱਲ੍ਹ ਅਤੇ ਪਰਸੋ ਹੋਣ ਵਾਲੇ ਮੀਂਹ ਤੋਂ ਮਗਰੋਂ ਤਾਪਮਾਨ ਵਿੱਚ ਕਮੀ ਦਰਜ ਕੀਤੀ ਜਾ ਸਕਦੀ ਹੈ ।

ਉਧਰ ਗੁਆਂਢੀ ਸੂਬੇ ਹਰਿਆਣਾ ਵਿੱਚ ਵੀ ਕੱਲ੍ਹ ਅਤੇ ਪਰਸੋਂ 2 ਦਿਨ ਮੀਂਹ ਦੀ ਭਵਿੱਖਵਾਣੀ ਹੈ । ਅੱਜ ਹਰਿਆਣਾ ਦੇ ਅੰਬਾਲਾ ਸ਼ਹਿਰ ਵਿੱਚ ਸਭ ਤੋਂ ਜ਼ਿਆਦਾ 14 ਡਿਗਰੀ ਤਾਪਮਾਨ ਰਿਹਾ । ਦੇਸ਼ ਦੀ ਰਾਜਧਾਨੀ ਦਿੱਲੀ ਵਿੱਚ ਸ਼ਾਮ ਵੇਲੇ ਬੂੰਦਾਬਾਂਦੀ ਸ਼ੁਰੂ ਹੋ ਗਈ ਹੈ। ਦਿੱਲੀ ਵਿੱਚ ਵੀ ਕੱਲ੍ਹ ਅਤੇ ਪਰਸੋ ਮੀਂਹ ਦਾ ਅਲਰਟ ਹੈ । ਹਾਲਾਂਕਿ ਅੱਜ ਸਵੇਰ ਦਾ ਤਾਪਮਾਨ 20 ਡਿਗਰੀ ਦੇ ਆਲੇ ਦੁਆਲੇ ਦਰਜ ਕੀਤਾ ਗਿਆ ਹੈ ।

ਹਿਮਾਚਲ ਪ੍ਰਦੇਸ਼ ਵਿੱਚ ਕੱਲ੍ਹ ਤੋਂ ਪੱਛਮੀ ਗੜਬੜੀ ਐਕਟਿਵ ਹੋਣ ਜਾ ਰਹੀ ਹੈ ਜਿਸ ਤੋਂ ਬਾਅਦ ਉੱਚੇ ਇਲਾਕਿਆਂ ਵਿੱਚ ਮੀਂਹ ਅਤੇ ਬਰਫਬਾਰੀ ਹੋਵੇਗੀ ।

Exit mobile version