The Khalas Tv Blog Punjab ‘ਪੰਜਾਬ ਵਿੱਚ 4044 ਕਰੋੜ ਦਾ ਘੁਟਾਲਾ’ ! ‘303 ਕੰਪਨੀਆਂ ਮਿਲ ਕੇ ਕਰ ਰਹੀਆਂ ਸਨ’ ! ਇਸ ਤਰ੍ਹਾਂ ਫੜਿਆ
Punjab

‘ਪੰਜਾਬ ਵਿੱਚ 4044 ਕਰੋੜ ਦਾ ਘੁਟਾਲਾ’ ! ‘303 ਕੰਪਨੀਆਂ ਮਿਲ ਕੇ ਕਰ ਰਹੀਆਂ ਸਨ’ ! ਇਸ ਤਰ੍ਹਾਂ ਫੜਿਆ

ਬਿਉਰੋ ਰਿਪੋਰਟ – ਪੰਜਾਬ ਦੇ ਐਕਸਾਇਜ਼ ਅਤੇ ਟੈਕਸ ਵਿਭਾਗ ਨੇ 303 ਅਜਿਹੀ ਫਰਮ ਅਤੇ ਕੰਪਨੀਆਂ ਦਾ ਪਰਦਾਫਾਸ਼ ਕੀਤਾ ਹੈ ਜੋ ਲੋਹੇ ਦੀ ਖਰੀਦ-ਫਿਰੋਖਤ ਨਾਲ ਜੁੜੇ ਬਿੱਲ ਵਿਖਾ ਕੇ 4044 ਕਰੋੜ ਰੁਪਏ ਦੇ ਫਰਜ਼ੀ ITC ਰਿਟਰਨ ਭਰ ਰਹੇ ਸੀ ਇਸ ਵਿੱਚ 206 ਫਰਮ ਕੇਂਦਰ ਕੋਲ ਰਜਿਸਟਰਡ ਸੀ ਜਦਕਿ 11 ਪੰਜਾਬ ਅਤੇ 86 ਹੋਰ ਸੂਬਿਆਂ ਨਾਲ ਸਬੰਧਿਕ ਸੀ । ਇਹ ਕੰਨਪੀਆਂ ਲੁਧਿਆਣਾ,ਮੰਡੀ ਗੋਬਿੰਦਗੜ੍ਹ ਸਮੇਤ ਕਈ ਇਲਾਕਿਆਂ ਵਿੱਚ ਕੰਮ ਕਰ ਰਹੀਆਂ ਸਨ ।

ਇਹ ਫਰਮ ਕੁਝ ਸਮੇਂ ਪਹਿਲਾਂ ਹੀ ਰਜਿਸਟਰਡਰ ਹੋਇਆਂ ਸਨ । ਇਹ ਦਾਅਵਾ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਚੀਮਾ ਨੇ ਕੀਤਾ ਹੈ । ਉਨ੍ਹਾਂ ਨੇ ਕਿਹਾ ਹੈ ਕਿ ਪੰਜਾਬ ਵਿੱਚ ਸਾਰੀਆਂ ਫਰਮਾਂ ਦਾ ਰਜਿਸਟ੍ਰੇਸ਼ਨ ਰੱਦ ਕਰ ਦਿੱਤਾ ਗਿਆ ਹੈ ਅਤੇ 11 ਲੋਕਾਂ ਦੇ ਖਿਲਾਫ ਕੇਸ ਦਰਜ ਕੀਤੀ ਗਿਆ ਹੈ । ਜਦਕਿ ਕੇਂਦਰ ਸਰਕਾਰ ਨੇ ਵੀ ਕਾਰਵਾਈ ਕਰਨੀ ਹੈ । ਕੇਂਦਰ ਦੇ ਕੋਲ ਰਜਿਸਟਰਡ ਫਰਮ ਦਾ ਸਿੱਧੇ ਬਲਾਕ ਕਰਕੇ 89 ਕਰੋੜ ਰੁਪਏ ਬਚਾਏ ਗਏ ਹਨ । ਹੁਣ ਸਾਰੀਆਂ ਫਰਮਾਂ ਦਾ ਅਧਾਰ ਨਾਲ ਰਜਿਸਟ੍ਰੇਸ਼ਨ ਹੋਵੇਗਾ ਤਾਂਕੀ ਫਰਜ਼ੀ ਰਜਿਸਟ੍ਰੇਸ਼ਨ ਨਾ ਹੋਣ ।

ਸੋਨੇ ਦੇ ਬਿੱਲ ਵਿਖਾ ਕੇ 2 ਕੰਪਨੀਆਂ ਨੇ ਠੱਗੀ ਕੀਤੀ

ਇਸੇ ਤਰ੍ਹਾਂ ਅੰਮ੍ਰਿਤਸਰ ਦੀ ਇੱਕ ਫਰਮ ਵਿੱਚ 336 ਕਰੋੜ ਰੁਪਏ ਦੇ ਸੋਨੇ ਵਿੱਚ ਫਰਜ਼ੀ ਬਿੱਲ ਫੜੇ ਗਏ ਹਨ । ਸੋਨਾ ਕਿੱਥੋਂ ਖਰੀਦਿਆ ਗਿਆ ਕਿੱਥੇ ਵੇਚਿਆ ਗਿਆ ਇਸ ਬਾਰੇ ਕੋਈ ਜਾਣਕਾਰੀ ਨਹੀਂ ਹੈ ਇਸ ‘ਤੇ 20 ਕਰੋੜ ਰੁਪਏ ਦਾ ਜੁਰਮਾਨਾ ਲਗਾਇਆ ਗਿਆ ਹੈ । ਦੂਜੀ ਕੰਪਨੀ ਲੁਧਿਆਣਾ ਦੀ ਹੈ ਇਸ ਵਿੱਚ 424 ਕਰੋੜ ਦੀ ਠੱਗੀ ਕੀਤੀ ਗਈ ਹੈ । ਕੰਪਨੀ ‘ਤੇ 25 ਕਰੋੜ ਰੁਪਏ ਦਾ ਟੈਕਸ ਲੱਗੇਗਾ । ਉਨ੍ਹਾਂ ਨੇ ਕਿਹਾ ਵੱਡੀ ਚੋਰੀ ਫੜੀ ਗਈ ਹੈ,ਇੰਨਾਂ ਤੋਂ ਪੈਸਾ ਵਸੂਲਿਆ ਜਾਵੇਗਾ ।

ਨੌਕਰਾਂ ਨੂੰ ਮਾਲਕ ਬਣਾ ਕੇ 533 ਕਰੋੜ ਦੀ ਠੱਗੀ

ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ 68 ਅਜਿਹੀ ਫਰਮਾ ਵੀ ਫੜਿਆ ਗਈਆਂ ਹਨ ਜਿੰਨਾਂ ਦਾ ਰਜਿਸਟ੍ਰੇਸ਼ਨ ਦੂਜੇ ਨਾਂ ‘ਤੇ ਸੀ । ਇਸ ਵਿੱਚ ਮਾਲਿਕ ਕੰਪਨੀ ਵਿੱਚ ਕੰਮ ਕਰਨ ਵਾਲੇ ਮੁਲਾਜ਼ਮਾਂ ਜਾਂ ਨੌਕਰ ਬਣਾ ਦਿੱਤੇ ਸਨ । ਮੁਲਾਜ਼ਮਾਂ ਦੇ ਦਸਤਾਵੇਜ਼ ਦੀ ਗਲਤ ਵਰਤੋਂ ਕੀਤੀ ਗਈ ਸੀ । ਪਰ ਉਨ੍ਹਾਂ ਨੂੰ ਇਸ ਬਾਰੇ ਕੋਈ ਜਾਣਕਾਰੀ ਨਹੀਂ ਸੀ । ਅਜਿਹੇ ਮਾਮਲਿਆਂ ਵਿੱਚ 533 ਕਰੋੜ ਦੀ ਹੇਫਾਫੇਰੀ ਫੜੀ ਹੈ ।

Exit mobile version