The Khalas Tv Blog Punjab ਪੰਜਾਬ ਦੇ ਵਿਦਿਆਰਥੀਆਂ ਦੇ ਸਿਲੇਬਸ ‘ਚ ਨਵਾਂ ਵਿਸ਼ੇ ਹੋਵੇਗਾ ਸ਼ਾਮਲ ! ‘ਮਾਪਿਆਂ ਦੀ ਕਮਾਈ ਨੂੰ ਮਿਲੇਗੀ ਸੁਰੱਖਿਆ ਦੀ ਗਰੰਟੀ !
Punjab

ਪੰਜਾਬ ਦੇ ਵਿਦਿਆਰਥੀਆਂ ਦੇ ਸਿਲੇਬਸ ‘ਚ ਨਵਾਂ ਵਿਸ਼ੇ ਹੋਵੇਗਾ ਸ਼ਾਮਲ ! ‘ਮਾਪਿਆਂ ਦੀ ਕਮਾਈ ਨੂੰ ਮਿਲੇਗੀ ਸੁਰੱਖਿਆ ਦੀ ਗਰੰਟੀ !

ਬਿਉਰੋ ਰਿਪੋਰਟ : ਪੰਜਾਬ ਦੇ ਸਕੂਲੀ ਬੱਚਿਆਂ ਦੇ ਸਿਲੇਬਸ ਵਿੱਚ ਉਹ ਵਿਸ਼ਾ ਜੋੜਿਆ ਗਿਆ ਹੈ ਜੋ ਨਾ ਸਿਰਫ਼ ਬੱਚਿਆਂ ਨੂੰ ਭਵਿੱਖ ਲਈ ਤਿਆਰ ਕਰੇਗਾ ਬਲਕਿ ਮਾਪਿਆਂ ਦੀ ਮਿਹਨਤ ਦੀ ਕਮਾਈ ਦੀ ਵੀ ਰੱਖਿਆ ਕਰੇਗਾ। ਵਿਦਿਆਰਥੀਆਂ ਨੂੰ ਆਨਲਾਈਨ ਧੋਖਾਧੜੀ ਤੋਂ ਬਚਾਉਣ ਲਈ ਪੜਾਈ ਕਰਵਾਈ ਜਾਵੇਗੀ । ਇੰਨਾਂ ਹੀ ਨਹੀਂ ਉਨ੍ਹਾਂ ਨੂੰ ਖਤਰੇ ਨਾਲ ਨਿਪਟਨ ਦੀ ਟ੍ਰੇਨਿੰਗ ਵੀ ਦਿੱਤੀ ਜਾਵੇਗੀ । ਇਸ ਦੇ ਲਈ ਗ੍ਰਹਿ ਵਿਭਾਗ ਦੇ ਵੱਲੋਂ ਸਿਲੇਬਸ ਤਿਆਰ ਕੀਤਾ ਗਿਆ ਹੈ । ਜਿਸ ਨੂੰ ‘ਇੰਟ੍ਰੋਡਕਸ਼ਨ ਟੂ ਈ ਸੁਰੱਖਿਆ’ ਨਾਂ ਦਿੱਤਾ ਗਿਆ ਹੈ। ਇਹ ਸਿਲੇਬਸ ਪਹਿਲੇ ਗੇੜ ਵਿੱਚ ਉਨ੍ਹਾਂ ਵਿਦਿਆਰਥੀਆਂ ‘ਤੇ ਲਾਗੂ ਹੋਵੇਗਾ ਜਿੱਥੇ ਵਿਦਿਆਰਥੀ ਪੁਲਿਸ ਕੈਡੇਟ ਸਕੀਮ ਚੱਲਾ ਰਹੇ ਹਨ । ਪੰਜਾਬ ਵਿੱਚ ਸਭ ਤੋਂ ਵੱਧ ਲੋਕ ਠੱਗੀ ਦਾ ਸ਼ਿਕਾਰ ਹੋ ਰਹੇ ਹਨ । ਇਸੇ ਸਾਲ 400 ਮਾਮਲੇ ਸਾਹਮਣੇ ਆ ਚੁੱਕੇ ਹਨ ।

ਸਿੱਖਿਆ ਵਿਭਾਗ ਦੇ ਮੁਤਾਬਿਕ ਇਸ ਵਿਸ਼ੇ ਦੀ ਪੜਾਈ 8ਵੀਂ ਅਤੇ 9ਵੀਂ ਦੇ ਵਿਦਿਆਰਥੀਆਂ ਨੂੰ ਕਰਵਾਈ ਜਾਵੇਗੀ । ਇਹ ਸਿਲੇਬਸ ਵਿਭਾਗ ਦੇ ਵੱਲੋਂ ਉਨ੍ਹਾਂ ਮਾਸਟਰ ਟ੍ਰੇਨਿੰਗ ਨੂੰ ਦਿੱਤਾ ਜਾਵੇਗੀ ਜਿੰਨਾਂ ਨੇ ਪੁਲਿਸ ਕੈ਼ਡੇਟ ਸਕੀਮ ਵਿੱਚ ਸ਼ਾਮਲ ਵਿਦਿਆਰਥੀਆਂ ਨੂੰ ਪੜਾਉਣ ਲਈ ਫਿਲੌਰ ਵਿੱਚ ਟ੍ਰੇਨਿੰਗ ਲਈ ਹੈ ਤਾਂਕੀ ਉਹ ਚੰਗੇ ਤਰੀਕੇ ਨਾਲ ਵਿਦਿਆਰਥੀਆਂ ਨੂੰ ਇਸ ਬਾਰੇ ਜਾਗਰੂਰ ਕਰ ਸਕਣ ।

ਇਸ ਤਰ੍ਹਾਂ ਵਿਸ਼ੇ ਦੀ ਪੜਾਈ ਕਰਵਾਈ ਜਾਵੇਗੀ

ਵਿਭਾਗ ਨੇ ਆਪਣੇ ਪੱਤਰ ਵਿੱਚ ਕਿਹਾ ਹੈ ਕਿ SPC ਯਾਨੀ ‘ਸਟੂਡੈਂਟ ਪੁਲਿਸ ਕੈਡੇਟ’ ਦੀ ਇਨਡੋਰ ਅਤੇ ਆਉਟਡੋਰ ਗਤਿਵਿਦਿਆ ਦੇ ਨਾਲ ਇਸ ਸਿਲੇਬਸ ਦੇ ਬਾਰੇ ਟ੍ਰੇਨਿੰਗ ਦਿੱਤੀ ਜਾਵੇਗੀ ਤਾਂਕੀ ਉਨ੍ਹਾਂ ਨੂੰ ਕੋਈ ਪਰੇਸ਼ਾਨੀ ਨਾ ਹੋਵੇ। ਉਧਰ SPC ਅਧੀਨ ਕਰਵਾਈ ਜਾਣ ਵਾਲੀ ਗਤਿਵਿਦਿਆਂ ਸਾਲਾਨਾ ਪ੍ਰੀਖਿਆ ਦੇ ਬਾਅਦ ਕਰਵਾਈ ਜਾਵੇਗੀ । ਇਸ ਸਬੰਦੀ 28 ਪੇਜ ਦੀ ਕਿਤਾਬ ਤਿਆਰ ਕੀਤੀ ਗਈ ਹੈ । ਇਹ ਕਿਤਾਬ ਅੰਗਰੇਜ਼ੀ ਵਿੱਚ ਹੈ ।

Exit mobile version