The Khalas Tv Blog Punjab ਪੰਜਾਬ ਸਿੱਖਿਆ ਬੋਰਡ ਨੇ ਵਿਦਿਆਰਥੀਆਂ ਦੇ ਸਿਲੇਬਸ ‘ਚ 30 ਫੀਸਦੀ ਕੀਤੀ ਕਟੌਤੀ
Punjab

ਪੰਜਾਬ ਸਿੱਖਿਆ ਬੋਰਡ ਨੇ ਵਿਦਿਆਰਥੀਆਂ ਦੇ ਸਿਲੇਬਸ ‘ਚ 30 ਫੀਸਦੀ ਕੀਤੀ ਕਟੌਤੀ

‘ਦ ਖ਼ਾਲਸ ਬਿਊਰੋ ( ਫ਼ਰੀਦਕੋਟ ):-  ਕੋਰੋਨਾਵਾਇਰਸ ਦੇ ਕਾਰਨ ਪਿਛਲੇ 7-8 ਮਹੀਨਿਆਂ ਤੋਂ ਬੰਦ ਪਏ ਸਕੂਲਾਂ ਦੇ ਖੁਲ੍ਹਣ ਮਗਰੋਂ ਬੱਚਿਆਂ ਦੀ ਪੜਾਈ ‘ਤੇ ਯੱਕਦਮ ਵੱਡਾ ਭਾਰ ਪਿਆ ਹੈ। ਜਿਸ ਨੂੰ ਵੇਖ ਪੰਜਾਬ ਸਿੱਖਿਆ ਬੋਰਡ ਨੇ ਸਾਰੀਆਂ ਹੀ ਕਲਾਸਾਂ ਦਾ 30 ਫ਼ੀਸਦੀ ਸਿਲੇਬਸ ਘੱਟਾਉਣ ਦਾ ਫੈਸਲਾ ਕੀਤਾ ਹੈ ਅਤੇ ਇਸ ਦੇ ਨਾਲ ਹੀ ਇਹ ਹਿਦਾਇਤਾਂ ਜਾਰੀ ਕੀਤੀਆਂ ਹਨ ਕਿ ਵਿਦਿਆਰਥੀਆਂ ਨੂੰ ਸਿਲੇਬਸ ਮੁਤਾਬਿਕ ਹੀ ਪੜਾਈ ਦਿੱਤੀ ਜਾਵੇ।

ਪੰਜਾਬ ਸਿੱਖਿਆ ਬੋਰਡ ਦੇ ਇਸ ਫ਼ੈਸਲੇ ਨਾਲ ਬੱਚਿਆਂ ਨੂੰ ਵੱਡੀ ਰਾਹਤ ਮਿਲੀ ਹੈ। ਅਧਿਆਪਕਾਂ ਦੇ ਨਾਲ ਬੱਚਿਆਂ ਦੇ ਮਾਪਿਆ ਨੇ ਵੀ ਬੋਰਡ ਦੇ ਇਸ ਫ਼ੈਸਲਾ ਦਾ ਸੁਆਗਤ ਕੀਤਾ ਹੈ। ਉਨ੍ਹਾਂ ਦਾ ਕਹਿਣਾ ਹੈ ਇਸ ਦੇ ਨਾਲ ਵਿਦਿਆਰਥੀਆਂ ‘ਤੇ ਬੋਝ ਵੀ ਘੱਟ ਹੋਵੇਗਾ।

ਵਿਦਿਆਰਥੀਆਂ ਨੇ ਮਾ-ਪਿਓ ਨੇ ਬੋਰਡ ਤੋਂ ਇੱਕ ਹੋਰ ਮੰਗ ਕੀਤੀ ਹੈ ਉਨ੍ਹਾਂ ਦਾ ਕਹਿਣਾ ਹੈ ਕਿ ਬੱਚਿਆਂ ਨੂੰ ਹਰ ਸਿਲੇਬਸ ਵਿੱਚ ਗ੍ਰੇਸ ਨੰਬਰ ਦਿੱਤੇ ਜਾਣ, ਜਦਕਿ ਪਹਿਲਾਂ ਸਿਰਫ਼ ਕੁੱਝ ਵਿਸ਼ਿਆਂ ਵਿੱਚ ਦਿੱਤੇ ਜਾਂਦੇ ਸਨ। ਆਨ ਲਾਈਨ ਸਿੱਖਿਆ ਨੇ ਵਿਦਿਆਰਥੀਆਂ ਲਈ ਸਿੱਖਿਆ ਲੈਣ ਦਾ ਇੱਕ ਨਵਾਂ ਤਰੀਕਾ ਬਦਲ ਤਾਂ ਦਿੱਤਾ ਹੈ, ਪਰ ਇਸ ਦਾ ਫ਼ਾਇਦਾ ਪ੍ਰਾਈਵੇਟ ਸਕੂਲ ਦੇ ਵਿਦਿਆਰਥੀਆਂ ਨੂੰ ਹੋਇਆ ਹੈ। ਸਰਕਾਰੀ ਸਕੂਲ ਦੇ ਬੱਚਿਆਂ ਤੱਕ ਆਨ ਲਾਈਨ ਸਿੱਖਿਆ ਨਾ ਹੋਣ ਦੀ ਵਜ੍ਹਾਂ ਕਰਕੇ ਪੜਾਈ ਦਾ ਕਾਫ਼ੀ ਨੁਕਸਾਨ ਹੋਇਆ, ਜਿਸ ਨੂੰ ਵੇਖ ਦੇ ਹੋਏ ਪੰਜਾਬ ਸਿੱਖਿਆ ਬੋਰਡ ਨੇ ਵਿਦਿਆਰਥੀਆਂ ਦੇ ਹੱਕ ਵਿੱਚ ਵੱਡਾ ਫ਼ੈਸਲਾ ਲਿਆ ਹੈ।

Exit mobile version