The Khalas Tv Blog India ਪੰਜਾਬ ਦੇ ਡੀਜੀਪੀ ਨੇ ਬੇ ਅਦਬੀ ਮਾਮਲੇ ਨੂੰ ਲੈ ਕੇ ਜਾਰੀ ਕੀਤੇ ਨਵੇਂ ਹੁਕਮ
India Punjab Religion

ਪੰਜਾਬ ਦੇ ਡੀਜੀਪੀ ਨੇ ਬੇ ਅਦਬੀ ਮਾਮਲੇ ਨੂੰ ਲੈ ਕੇ ਜਾਰੀ ਕੀਤੇ ਨਵੇਂ ਹੁਕਮ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਪੰਜਾਬ ਦੇ ਡੀਜੀਪੀ ਨੇ ਸਾਰੇ ਪੁਲਿਸ ਕਮਿਸ਼ਨਰਾਂ ਅਤੇ ਜ਼ਿਲ੍ਹਾ ਮੁਖੀਆਂ ਨੂੰ ਬੇ ਅਦਬੀ ਮਾਮਲੇ ਨੂੰ ਲੈ ਕੇ ਨਵੇਂ ਹੁਕਮ ਜਾਰੀ ਕੀਤੇ ਹਨ। ਇੱਥੇ ਤੁਸੀਂ ਇਹ ਹੁਕਮ ਇੰਨ-ਬਿੰਨ ਪੜ੍ਹ ਸਕਦੇ ਹੋ :4

  • ਸਾਰੇ ਗੁਰਦੁਆਰਾ ਸਾਹਿਬਾਨ ਅਤੇ ਹੋਰ ਧਾਰਮਿਕ ਸਥਾਨਾਂ ਖ਼ਾਸ ਕਰਕੇ ਗੁਰਦੁਆਰਾ ਸਾਹਿਬਾਨਾਂ ਵਿਖੇ ਸੀਸੀਟੀਵੀ ਲੱਗੇ ਹੋਏ ਹੋਣੇ ਚਾਹੀਦੇ ਹਨ ਅਤੇ ਚਾਲੂ ਹੋਣੇ ਚਾਹੀਦੇ ਹਨ।
  • ਜਿੱਥੇ ਸੀਸੀਟੀਵੀ ਲੱਗੇ ਹੋਏ ਹਨ, ਉੱਥੇ ਰੌਸ਼ਨੀ ਦਾ ਪ੍ਰਬੰਧ ਪੂਰਾ ਹੋਣਾ ਚਾਹੀਦਾ ਹੈ।
  • ਕੈਮਰਿਆਂ ਨੂੰ ਇਸ ਤਰ੍ਹਾਂ ਦੀ ਜਗ੍ਹਾ ‘ਤੇ ਲਗਾਇਆ ਜਾਵੇ ਜਿੱਥੇ ਗੁਰਦੁਆਰਾ ਸਾਹਿਬਾਨ ਦੇ ਸਾਰੇ ਗੇਟਾਂ ਰਾਹੀਂ ਅੰਦਰ ਦਾਖਲ਼ ਹੋਣ ਵਾਲੇ ਵਿਅਕਤੀਆਂ ਦੀਆਂ ਗਤੀਵਿਧੀਆਂ ਉੱਤੇ ਨਜ਼ਰ ਰੱਖੀ ਜਾ ਸਕੇ।
  • ਗੁਰਦੁਆਰਾ ਸਾਹਿਬਾਨਾਂ ਦੇ ਪ੍ਰਬੰਧਕਾਂ ਵੱਲੋਂ ਲਗਾਤਾਰ ਕੈਮਰੇ ਚੈੱਕ ਕੀਤੇ ਜਾਣੇ ਚਾਹੀਦੇ ਹਨ।
  • ਰਾਤ ਦੇ ਸਮੇਂ ਧਾਰਮਿਕ ਅਸਥਾਨਾਂ ਖ਼ਾਸ ਤੌਰ ‘ਤੇ ਗੁਰਦੁਆਰਾ ਸਾਹਿਬਾਨਾਂ ਵਿਖੇ ਰੌਸ਼ਨੀ ਦਾ ਪ੍ਰਬੰਧ ਜ਼ਰੂਰ ਹੋਣਾ ਚਾਹੀਦਾ ਹੈ।
  • ਸੀਸੀਟੀਵੀ ਸਿਸਟਮ ਦੇ ਡੀਵੀਆਰ ਵਿੱਚ ਰਿਕਾਰਡਿੰਗ ਕਰਨ ਦੀ ਪੂਰੀ ਸਮਰੱਥਾ ਹੋਣੀ ਚਾਹੀਦੀ ਹੈ ਅਤੇ ਇਹ ਰਿਕਾਰਡਿੰਗ ਕਿਸੇ ਸੁਰੱਖਿਅਤ ਜਗ੍ਹਾ ‘ਤੇ ਰਹਿਣੀ ਚਾਹੀਦੀ ਹੈ ਜਿੱਥੋਂ ਕੋਈ ਸ਼ਰਾਰਤੀ ਅਨਸਰ ਸਬੂਤ ਨਾਲ ਛੇੜ-ਛਾੜ ਨਾ ਕਰ ਸਕੇ।
  • ਪੁਲਿਸ ਕਮਿਸ਼ਨਰ ਜਾਂ ਸੀਨੀਅਰ ਸੁਪਰਡੈਂਟਾਂ ਵੱਲੋਂ ਸੀਸੀਟੀਵੀ ਸਿਸਟਮ ਲਗਾਤਾਰ ਚੈੱਕ ਕੀਤੇ ਜਾਣੇ ਚਾਹੀਦੇ ਹਨ।
  • ਸੀਸੀਟੀਵ ਰਿਕਾਰਡਿੰਗ ਦਾ 30 ਦਿਨਾਂ ਦਾ ਬੈਕਅੱਪ ਹੋਣਾ ਚਾਹੀਦਾ ਹੈ।
  • ਅਗਰ ਸੀਸੀਟੀਵੀ ਦਾ ਕੋਈ ਵੀ ਭਾਗ ਖਰਾਬ ਹੋ ਜਾਂਦਾ ਹੈ ਤਾਂ ਉਸਨੂੰ ਗੁਰਦੁਆਰਾ ਮੈਨੇਜਮੈਂਟ ਵੱਲੋਂ ਤੁਰੰਤ ਠੀਕ ਕਰਵਾਇਆ ਜਾਵੇ।
  • ਸੇਵਾਦਾਰਾਂ ਕੀ ਆਪਣੀ ਡਿਊਟੀ ਉੱਤੇ ਤਾਇਨਾਤ ਹਨ, ਇਹ ਯਕੀਨੀ ਬਣਾਉਣਾ ਹੋਵੇਗਾ।
  • ਇੱਕ-ਦੂਜੇ ਨਾਲ ਆਪਣੇ ਨੰਬਰ ਸਾਂਝੇ ਕੀਤੇ ਹੋਣ।
  • ਕੋਈ ਵੀ ਜਾਣਕਾਰੀ ਮਿਲਣ ‘ਤੇ ਤੁਰੰਤ ਕਾਰਵਾਈ ਕੀਤੀ ਜਾਵੇ।
  • ਅਜਿਹੀਆਂ ਸੰਵੇਦਨਸ਼ੀਲ ਥਾਂਵਾਂ ਉੱਤੇ ਪੁਲਿਸ ਪੈਟਰੋਲਿੰਗ ਵਧਾਈ ਜਾਵੇ।
  • ਧੁੰਦ ਵਾਲੀਆਂ ਰਾਤਾਂ ਦੌਰਾਨ ਖ਼ਾਸ ਇੰਤਜ਼ਾਮ ਕੀਤੇ ਜਾਣ।
  • ਨੋਡਲ ਅਫ਼ਸਰਾਂ ਵੱਲੋਂ 15 ਦਿਨਾਂ ਬਾਅਦ ਸੀਸੀਟੀਵੀ ਸਿਸਟਮ ਚੈੱਕ ਕਰਦੇ ਰਹਿਣਾ ਚਾਹੀਦਾ ਹੈ।
Exit mobile version