The Khalas Tv Blog Punjab ਪੰਜਾਬ,ਦਿੱਲੀ,ਉਤਰਾਖੰਡ,ਉੱਤਰ ਪ੍ਰਦੇਸ਼ ‘ਚ ਭੂਚਾਲ ਦੇ ਤੇਜ਼ ਝਟਕੇ ! ਨੇਪਾਲ ਸੀ ਭੂਚਾਲ ਦਾ ਕੇਂਦਰ, ਉੱਥੇ 2 ਵਾਰ ਆਇਆ ਭੂਚਾਲ
Punjab

ਪੰਜਾਬ,ਦਿੱਲੀ,ਉਤਰਾਖੰਡ,ਉੱਤਰ ਪ੍ਰਦੇਸ਼ ‘ਚ ਭੂਚਾਲ ਦੇ ਤੇਜ਼ ਝਟਕੇ ! ਨੇਪਾਲ ਸੀ ਭੂਚਾਲ ਦਾ ਕੇਂਦਰ, ਉੱਥੇ 2 ਵਾਰ ਆਇਆ ਭੂਚਾਲ

ਬਿਉਰੋ ਰਿਪੋਰਟ : ਪੰਜਾਬ,ਦਿੱਲੀ-NCR,ਉਤਰਾਖੰਡ ਅਤੇ ਉੱਤਰ ਪ੍ਰਦੇਸ਼ ਵਿੱਚ ਮੰਗਲਵਾਰ ਦੁਪਹਿਰ 2 .53 ਮਿੰਟ ‘ਤੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਹਨ । ਰੀਐਕਟਰ ਸਕੇਲ ‘ਤੇ ਇਸ ਦੀ ਰਫਤਾਰ 4.6 ਰਹੀ । ਇਸ ਦਾ ਕੇਂਦਰ ਨੇਪਾਲ ਦੱਸਿਆ ਜਾ ਰਿਹਾ ਹੈ । ਨੇਪਾਲ ਵਿੱਚ 2 ਵਾਰ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਹਨ । ਪਹਿਲਾਂ ਦੁਪਹਿਰ 2 ਵਜਕੇ 25 ਮਿੰਟ, ਜਿਸ ਦੀ ਰਫਤਾਰ 4.6 ਸੀ। ਦੂਜਾ ਝਟਕਾ 2.53 ‘ਤੇ ਆਇਆ ਹੈ ਜਿਸ ਦੀ ਰਫਤਾਰ 6.2 ਰਹੀ । ਉੱਤਰ ਪ੍ਰਦੇਸ਼ ਵਿੱਚ ਵੀ ਝਟਕਾ ਮਹਿਸੂਸ ਹੋਏ ਹਨ । ਇਸ ਦੀ ਰਫਤਾਰ 5.5 ਰਹੀ ।

ਹਰਿਆਣਾ ਵਿੱਚ ਇੱਕ ਦਿਨ ਵਿੱਚ ਦੂਜੀ ਵਾਰ ਆਇਆ ਭੂਚਾਲ

ਹਰਿਆਣਾ ਵਿੱਚ ਮੰਗਲਵਾਰ ਨੂੰ 1 ਦਿਨ ਵਿੱਚ ਦੂਜੀ ਵਾਰ ਭੂਚਾਲ ਆਇਆ । ਪਾਣੀਪਤ,ਰੋਹਤਕ,ਜੀਂਦ,ਰੇਵਾੜੀ ਅਤੇ ਚੰਡੀਗੜ੍ਹ ਵਿੱਚ ਦੁਪਹਿਰ ਬਾਅਦ 2 ਵਜਕੇ 50 ਮਿੰਟ ‘ਤੇ ਝਟਕੇ ਮਹਿਸੂਸ ਹੋਏ। ਇਸ ਤੋਂ ਬਾਅਦ ਅਫਰਾ ਤਫਰੀ ਮੱਚ ਗਈ । ਲੋਕ ਘਰਾਂ ਦੇ ਬਾਹਰ ਨਿਕਲ ਆਏ,ਇਸ ਤੋਂ ਪਹਿਲਾਂ ਸਵੇਰ ਸੋਨੀਪਤ ਵਿੱਚ 2.7 ਭੂਚਾਲ ਰਿਕਾਰਡ ਕੀਤਾ ਗਿਆ ਹੈ ।

ਨੈਸ਼ਨਲ ਸੈਂਟਰ ਫਾਰ ਸੀਸਮੋਲਾਜੀ ਦੇ ਮੁਤਾਬਿਕ ਮੰਗਲਵਾਰ ਸਵੇਰ 11.06 ਸੈਕੰਡ ਤੇ ਭੂਚਾਲ ਆਇਆ ਹੈ । ਭੂਚਾਲ ਦਾ ਕੇਂਦਰ ਸੋਨੀਪਤ ਦੱਸਿਆ ਜਾ ਰਿਹਾ ਹੈ। ਧਰਤੀ ਵਿੱਚ 8 ਕਿਲੋਮੀਰ ਹੇਠਾਂ ਹਲਚਲ ਦਰਜ ਕੀਤੀ ਗਈ ਹੈ।

ਭੂਚਾਲ ਕਿਉਂ ਆਉਂਦਾ ਹੈ ?

ਸਾਡੀ ਧਰਤੀ 7 ਵੱਡੀਆਂ ਛੋਟੀਆਂ ਟੈਕਟੋਨਿਕ ਪਲੇਟਸ ਨਾਲ ਮਿਲਕੇ ਬਣੀਆਂ ਹਨ। ਇਹ ਪਲੇਟਸ ਲਗਾਤਾਰ ਤੈਰ ਦੀ ਰਹਿੰਦੀ ਹੈ । ਕਈ ਵਾਰ ਆਪਸ ਵਿੱਚ ਟਕਰਾ ਜਾਂਦੀ ਹੈ । ਟਕਰਾਉਣ ਦੇ ਨਾਲ ਕਈ ਪਲੇਟਸ ਦੇ ਕੋਨੇ ਮੁੜ ਜਾਂਦੇ ਹਨ । ਜ਼਼ਿਆਦਾ ਦਬਾਅ ਪੈਣ ਨਾਲ ਇਹ ਪਲੇਟਸ ਟੁੱਟਣ ਲੱਗ ਦੀਆਂ ਹਨ । ਅਜਿਹੇ ਵਿੱਚ ਹੇਠਾਂ ਤੋਂ ਨਿਕਲ ਦੀ ਉਰਜਾ ਬਾਹਰ ਨਿਕਲਣ ਵਿੱਚ ਰਸਤਾ ਲੱਭ ਦੀਆਂ ਹਨ । ਇਸ ਦੇ ਹਿਲਣ ਦੇ ਬਾਅਦ ਭੂਚਾਲ ਆਉਂਦਾ ਹੈ ।

Exit mobile version