The Khalas Tv Blog Punjab ਪੰਜਾਬ ‘ਚ 6 ਦਿਨਾਂ ਅੰਦਰ ਵਧੀ ਕੋਰੋਨਾ ਦੀ ਰਫ਼ਤਾਰ,24 ਘੰਟੇ ‘ਚ 4 ਦੀ ਮੌ ਤ, 60 ਮਰੀਜ਼ ਵੈਨਟੀਲੇਟਰ ‘ਤੇ
Punjab

ਪੰਜਾਬ ‘ਚ 6 ਦਿਨਾਂ ਅੰਦਰ ਵਧੀ ਕੋਰੋਨਾ ਦੀ ਰਫ਼ਤਾਰ,24 ਘੰਟੇ ‘ਚ 4 ਦੀ ਮੌ ਤ, 60 ਮਰੀਜ਼ ਵੈਨਟੀਲੇਟਰ ‘ਤੇ

ਪੰਜਾਬ ਵਿੱਚ ਐਕਟਿਵਰ ਕੇਸਾਂ ਦੀ ਗਿਣਤੀ 1,742 ਪਹੁੰਚੀ

‘ਦ ਖ਼ਾਲਸ ਬਿਊਰੋ : ਪੰਜਾਬ ਵਿੱਚ ਕੋਰੋਨਾ ਦੀ ਰਫ਼ਤਾਰ ਇਕ ਵਾਰ ਮੁੜ ਤੋਂ ਤੇਜ਼ ਹੋ ਗਈ ਹੈ। ਪੰਜਾਬ ਸਰਕਾਰ ਮੁਤਾਬਿਕ 24 ਘੰਟਿਆਂ ਦੇ ਅੰਦਰ 356 ਨਵੇਂ ਮਾਮਲੇ ਸਾਹਮਣੇ ਆਏ ਹਨ। ਪਿਛਲੇ 6 ਦਿਨਾਂ ਅੰਦਰ ਸੂਬੇ ਵਿੱਚ ਕੋਵਿਡ ਦੇ ਮਾਮਲੇ ਲਗਾਤਾਰ ਵੱਧ ਰਹੇ ਹਨ। 13 ਜੁਲਾਈ ਨੂੰ 24 ਘੰਟਿਆਂ ਅੰਦਰ 261 ਕੇਸ ਸਾਹਮਣੇ ਆਏ ਸਨ ਜਦਕਿ 19 ਜੁਲਾਈ ਨੂੰ ਇਹ ਵੱਧ ਕੇ 356 ਪਹੁੰਚ ਗਏ। ਪੰਜਾਬ ਵਿੱਚ ਕੋਰੋਨਾ ਦੀ ਪੋਜ਼ੀਟਿਵ ਰੇਟ 3.02 ਫੀਸਦ ਤੱਕ ਪਹੁੰਚ ਗਈ ਹੈ। ਇਸ ਤੋਂ ਇਲਾਵਾ ਰੋਜ਼ਾਨਾ ਮੌ ਤਾਂ ਦੇ ਨਾਲ ਆਕਸੀਜ਼ਨ ‘ਤੇ ਜਾਣ ਵਾਲੇ ਮਰੀਜ਼ਾਂ ਦੀ ਗਿਤਣੀ ਵਿੱਚ ਵੀ ਤੇਜ਼ੀ ਵੇਖੀ ਜਾ ਰਹੀ ਹੈ।

ਕੋਰੋਨਾ ਨਾਲ ਮੌ ਤ

ਪਿਛਲੇ 24 ਘੰਟੇ ਅੰਦਰ ਪੰਜਾਬ ਵਿੱਚ 4 ਲੋਕਾਂ ਦੀ ਕੋਰੋਨਾ ਨਾਲ ਜਾਨ ਗਈ ਹੈ। 2 ਮਰੀਜ਼ ਲੁਧਿਆਣਾ ਅਤੇ 1-1 ਗੁਰਦਾਸਪੁਰ ਅਤੇ ਹੁਸ਼ਿਆਰਪੁਰ ਦਾ ਸੀ। ਚਿੰਤਾ ਵਾਲੀ ਗੱਲ ਇਹ ਹੈ ਕਿ 60 ਮਰੀਜ਼ਾਂ ਨੂੰ ਵੈਨਟੀਲੇਟਰ ‘ਤੇ ਰੱਖਿਆ ਹੋਇਆ ਹੈ 53 ਨੂੰ ਆਕਸੀਜ਼ਨ ਜਦਕਿ 7 ICU ਵਿੱਚ ਦਾਖਲ ਹਨ। 24 ਘੰਟੇ ਦੇ ਅੰਦਰ 12,118 ਸੈਂਪਲ ਲਏ ਗਏ ਹਨ ਅਤੇ 11,778 ਦੀ ਜਾਂਚ ਕੀਤੀ ਗਈ ਹੈ ।

ਪੰਜਾਬ ਦੇ ਸਾਰੇ ਜ਼ਿਲ੍ਹਿਆਂ ਵਿੱਚ ਕੋਰੋਨਾ ਦੇ ਮਾਮਲੇ

ਕੋਰੋਨਾ ਪੂਰੇ ਪੰਜਾਬ ਵਿੱਚ ਮੁੜ ਤੋਂ ਫੈਲ ਰਿਹਾ ਹੈ। ਹਰ ਜ਼ਿਲ੍ਹੇ ਵਿੱਚ ਕੋਰੋਨਾ ਦੇ ਮਰੀਜ਼ ਮਿਲ ਰਹੇ ਹਨ। ਮੰਗਲਵਾਰ ਨੂੰ ਸਭ ਤੋਂ ਜ਼ਿਆਦਾ 89 ਮਰੀਜ਼ ਮੋਹਾਲੀ ਵਿੱਚ ਮਿਲੇ, ਬਠਿੰਡਾ ਅਤੇ ਲੁਧਿਆਣਾ ਵਿੱਚ 46-46 ਮਰੀਜ਼ ਸਾਹਮਣੇ ਆਏ ਜਦਕਿ ਪਟਿਆਲਾ 41 ਤੇ 30 ਮਰੀਜ਼ ਮਿਲੇ। ਬਾਕੀ ਜ਼ਿਲ੍ਹਿਆਂ ਵਿੱਚ ਮਰੀਜ਼ਾਂ ਦੀ ਗਿਣਤੀ 20 ਸੀ, ਮੁਹਾਲੀ ਵਿੱਚ 449 ਕੋਰੋਨਾ ਦੇ ਐਕਟਿਵ ਮਾਮਲੇ ਨੇ ਦੂਜੇ ਨੰਬਰ ‘ਤੇ 254 ਐਕਟਿਵ ਕੇਸਾਂ ਨਾਲ ਲੁਧਿਆਣ ਹੈ,ਜਲੰਧਰ ਵਿੱਚ 213, ਬਠਿੰਡਾ ਵਿੱਚ 182 ਕੋਰੋਨਾ ਦੇ ਐਕਟਿਵ ਕੇਸ ਹਨ।

Exit mobile version