The Khalas Tv Blog Punjab ਪੰਜਾਬ ਕਾਂਗਰਸ ਟੈਲੰਟ ਹੰਟ ਰਾਹੀਂ ਚੁਣੇਗੀ ਆਪਣੇ ਬੁਲਾਰੇ, ਨੌਜਵਾਨਾਂ ਤੋਂ ਮੰਗੀਆਂ ਆਨਲਾਈਨ ਅਰਜ਼ੀਆਂ
Punjab

ਪੰਜਾਬ ਕਾਂਗਰਸ ਟੈਲੰਟ ਹੰਟ ਰਾਹੀਂ ਚੁਣੇਗੀ ਆਪਣੇ ਬੁਲਾਰੇ, ਨੌਜਵਾਨਾਂ ਤੋਂ ਮੰਗੀਆਂ ਆਨਲਾਈਨ ਅਰਜ਼ੀਆਂ

ਬਿਊਰੋ ਰਿਪੋਰਟ (ਚੰਡੀਗੜ੍ਹ, 26 ਨਵੰਬਰ 2025): ਪੰਜਾਬ ਕਾਂਗਰਸ ਵਿੱਚ ਜਲਦੀ ਹੀ ਟੈਲੰਟ ਹੰਟ ਪ੍ਰੋਗਰਾਮ ਦੀ ਸ਼ੁਰੂਆਤ ਹੋਣ ਜਾ ਰਹੀ ਹੈ ਜਿਸ ਰਾਹੀਂ ਪਾਰਟੀ ਆਪਣੇ ਬੁਲਾਰੇ ਨਿਯੁਕਤ ਕਰੇਗੀ। ਇਸ ਮੰਤਵ ਲਈ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ (PPCC) ਨੇ ਪੰਜ ਮੈਂਬਰੀ ਕਮੇਟੀ ਦਾ ਗਠਨ ਕਰ ਦਿੱਤਾ ਹੈ। ਇਸ ਕਮੇਟੀ ਵਿੱਚ ਹਰਦੀਪ ਸਿੰਘ ਕਿੰਗਰਾ ਨੂੰ ਕੋਆਰਡੀਨੇਟਰ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ।

ਜੋ ਨੌਜਵਾਨ ਪਾਰਟੀ ਦੀ ਵਿਚਾਰਧਾਰਾ ਤੋਂ ਪ੍ਰੇਰਿਤ ਹਨ, ਉਹ ਇਸ ਟੈਲੰਟ ਹੰਟ ਲਈ ਆਨਲਾਈਨ ਅਰਜ਼ੀ ਦੇ ਸਕਣਗੇ। ਅਰਜ਼ੀਆਂ ਤੋਂ ਬਾਅਦ ਇੰਟਰਵਿਊ ਲਏ ਜਾਣਗੇ ਅਤੇ ਚੁਣੇ ਗਏ ਯੋਗ ਨੌਜਵਾਨਾਂ ਨੂੰ ਕਾਂਗਰਸ ਦੇ ਅਧਿਕਾਰਤ ਬੁਲਾਰੇ ਵਜੋਂ ਨਿਯੁਕਤ ਕੀਤਾ ਜਾਵੇਗਾ।

ਕਮੇਟੀ ਵਿੱਚ ਹੋਰ ਅਹੁਦੇਦਾਰਾਂ ਦੇ ਨਾਮ ਹੇਠ ਲਿਖੇ ਅਨੁਸਾਰ ਹਨ:

  • ਜਸਪ੍ਰੀਤ ਸਿੰਘ ਕਲਾਲਮਾਜਰਾ ਨੂੰ ਕਨਵੀਨਰ
  • ਨਰਿੰਦਰ ਪਾਲ ਸਿੰਘ ਸੰਧੂ ਨੂੰ ਕੋ-ਕਨਵੀਨਰ
  • ਦੁਰਲੱਭ ਸਿੰਘ ਸਿੱਧੂ ਨੂੰ ਸੋਸ਼ਲ ਮੀਡੀਆ ਕੋਆਰਡੀਨੇਟਰ
  • ਜਸਕਰਨ ਸਿੰਘ ਕਾਹਲੋਂ ਨੂੰ ਤਕਨੀਕੀ ਸਹਾਇਤਾ (Technical Support) ਕੋਆਰਡੀਨੇਟਰ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ

ਨੌਂ ਡੈਲੀਗੇਟ ਨਿਯੁਕਤ 

ਇਸ ਤੋਂ ਇਲਾਵਾ, ਪੰਜਾਬ ਕਾਂਗਰਸ ਵੱਲੋਂ ਨੌਂ ਡੈਲੀਗੇਟ ਵੀ ਨਿਯੁਕਤ ਕੀਤੇ ਗਏ ਹਨ। ਇਨ੍ਹਾਂ ਵਿੱਚ ਕੁਲਦੀਪ ਵੈਦ, ਗੁਰਸ਼ਰਨ ਕੌਰ ਰੰਧਾਵਾ, ਮੋਹਿਤ ਮੋਹਿੰਦਰਾ, ਰਾਜ ਬਖ਼ਸ਼ ਕੰਬੋਜ, ਹਮੀਦ ਮਸੀਹ, ਕੁਲਜੀਤ ਸਿੰਘ ਬੇਦੀ, ਗੁਰਜੋਤ ਸਿੰਘ ਢੀਂਡਸਾ, ਟੀਨਾ ਚੌਧਰੀ ਅਤੇ ਰੁਬਿੰਦਰ ਸਿੰਘ ਰੂਬੀ ਸ਼ਾਮਲ ਹਨ।

Exit mobile version