The Khalas Tv Blog Punjab ਪੰਜਾਬ ਕਾਂਗਰਸ ਨੇ ਲਿਆ ਮੂਸੇਵਾਲਾ ਦੇ ਨਾਮ ਦਾ ਸਹਾਰਾ
Punjab

ਪੰਜਾਬ ਕਾਂਗਰਸ ਨੇ ਲਿਆ ਮੂਸੇਵਾਲਾ ਦੇ ਨਾਮ ਦਾ ਸਹਾਰਾ

ਦ ਖ਼ਾਲਸ ਬਿਊਰੋ : ਪੰਜਾਬ ‘ਚ ਕਾਂਗਰਸ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਨਾਂ ‘ਤੇ ਚੋਣ ਲੜੇਗੀ। ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਸੰਗਰੂਰ ਲੋਕ ਸਭਾ ਸੀਟ ਦੀ ਜ਼ਿਮਨੀ ਚੋਣ ਲਈ ਚੋਣ ਗੀਤ ਰਿਲੀਜ਼ ਕੀਤਾ ਹੈ। ਇਸ ਵਿੱਚ ਮੂਸੇਵਾਲਾ ਦੀ ਲਾ ਸ਼ ਤੇ ਕ ਬਰ ਦੀ ਤਸਵੀਰ ਦਿਖਾਈ ਗਈ ਹੈ। ਗੀਤ ਵਿੱਚ ਕਿਹਾ ਗਿਆ ਹੈ ਕਿ ਜਿਸ ਦੇ ਪੁੱਤ ਨਹੀਂ ਮੁੜਦੇ, ਉਸ ਮਾਂ ਨੂੰ ਪੁੱਛੋ ਕਿ ਅਸੀਂ ਅਜਿਹੇ ਬਦਲਾਅ ਤੋਂ ਕੀ ਲੈਣਾ ਹੈ?

ਕਾਂਗਰਸ ਵੱਲੋਂ ਜਾਰੀ ਕੀਤਾ ਪੋਸਟਰ

ਦੱਸ ਦਈਏ ਕਿ ਆਮ ਆਦਮੀ ਪਾਰਟੀ ਨੇ ਪਿਛਲੀਆਂ ਵਿਧਾਨ ਸਭਾ ਚੋਣਾਂ ਸਿਰਫ ਬਦਲਾਅ ਲਿਆਉਣ ਦੀ ਗੱਲ ਕਰਕੇ ਜਿੱਤੀਆਂ ਹਨ। ਹੁਣ ਇਸ ਬਦਲਾਅ ਉੱਪਰ ਸਵਾਲ ਉੱਠ ਰਹੇ ਹਨ। ਕਾਂਗਰਸ ਵੀ ਮੂਸੇਵਾਲਾ ਦੇ ਕਤਲ ਦੇ ਬਹਾਨੇ ‘ਆਪ’ ਤੋਂ ਨੌਜਵਾਨਾਂ ਦੀ ਨਰਾਜ਼ਗੀ ਦਾ ਫਾਇਦਾ ਚੁੱਕਣਾ ਚਾਹੁੰਦੀ ਹੈ।

ਕਾਂਗਰਸ ਸਿੱਧੂ ਮੂਸੇਵਾਲਾ ਦੇ ਬਹਾਨੇ ਕਾਨੂੰਨ ਵਿਵਸਥਾ ਨੂੰ ਲੈ ਕੇ ਪੰਜਾਬ ਸਰਕਾਰ ਨੂੰ ਘੇਰ ਰਹੀ ਹੈ।  ਸਿੱਧੂ ਮੂਸੇਵਾਲਾ ਕੋਲ 4 ਗੰ ਨਮੈਨ ਸੀ ਜਿਸ ‘ਚੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ‘ਆਪ’ ਸਰਕਾਰ ਨੇ 2 ਗੰ ਨਮੈਨ ਵਾਪਸ ਲੈ ਲਏ ਸੀ। ਮੂਸੇਵਾਲਾ ਨੂੰ ਅਗਲੇ ਦਿਨ ਹੀ ਗੋ ਲੀਆਂ ਚਲਾ ਕੇ ਉਸਦਾ ਕਤ ਲ ਕਰ ਦਿੱਤਾ ਗਿਆ ਸੀ। ਹਾਲਾਂਕਿ ਉਸ ਸਮੇਂ 2 ਗੰਨਮੈਨ ਵੀ ਉਸ ਦੇ ਨਾਲ ਨਹੀਂ ਸਨ। ਸਿੱਧੂ ਮੂਸੇਵਾਲਾ ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕਾਂਗਰਸ ਵਿੱਚ ਸ਼ਾਮਲ ਹੋ ਗਏ ਸਨ। ਉਹ ਮਾਨਸਾ ਸੀਟ ਤੋਂ ਕਾਂਗਰਸ ਦੀ ਟਿਕਟ ‘ਤੇ ਚੋਣ ਲੜੇ ਸਨ। ਹਾਲਾਂਕਿ, ਉਹ ਆਮ ਆਦਮੀ ਪਾਰਟੀ (ਆਪ) ਦੇ ਡਾਕਟਰ ਵਿਜੇ ਸਿੰਗਲਾ ਤੋਂ ਚੋਣ ਹਾਰ ਗਏ ਸਨ।

Exit mobile version