ਬਿਉਰੋ ਰਿਪੋਰਟ – ਕੰਗਣਾ ਰਣੌਤ ਦੀ ਫਿਲਮ ਐਮਰਜੈਂਸੀ ਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਸਵਾਲ ਚੁੱਕੇ ਹਨ। ਵੜਿੰਗ ਨੇ ਕਿਹਾ ਕਿ ਫਿਲਮ ਐਮਰਜੈਂਸੀ ‘ਚ ਤੱਥਾਂ ਨੂੰ ਤਰੋੜ ਮਰੋੜ ਕੇ ਪੇਸ਼ ਕੀਤਾ ਗਿਆ ਹੈ ਤੇ ਫਿਲਮ ਨੂੰ ਚਲਾਉਣ ਲਈ ਮਸਾਲਾ ਪਾਇਆ ਗਿਆ ਹੈ, ਇਸੇ ਤਰ੍ਹਾਂ ਦੀ ਪਹਿਲਾਂ ਉਡਦਾ ਪੰਜਾਬ ਫਿਲਮ ਬਣਾਈ ਗਈ। ਵੜਿੰਗ ਨੇ ਕਿਹਾ ਕਿ ਸੈਂਸਰ ਬੋਰਡ ਤੇ ਸਰਕਾਰ ਨੂੰ ਇਸ ਤਰ੍ਹਾਂ ਦੀ ਫਿਲਮਾਂ ‘ਤੇ ਨਜ਼ਰ ਰੱਖਣੀ ਚਾਹੀਦੀ ਹੈ। ਇਸ ਤਰ੍ਹਾਂ ਦੀਆਂ ਫਿਲਮਾ ਨਾਲ ਦੇਸ਼ ਤੇ ਭਾਈਚਾਰੇ ਦਾ ਮਾਹੌਲ ਖਰਾਬ ਹੁੰਦਾ ਹੈ ਤੇ ਫਿਲਮਾਂ ‘ਚ ਦਿਖਾਏ ਗਏ ਦ੍ਰਿਸ ਸਚਾਈ ਤੋਂ ਪਰਾਂ ਹੁੰਦੇ ਹਨ।
ਇਹ ਵੀ ਪੜ੍ਹੋ – ਪਿੰਡ ਦੀ ਪੰਚਾਇਤ ਦਾ ਸ਼ਰੇਆਮ ਧੱਕਾ, ਲਗਾਇਆ ਟੋਲ ਟੈਕਸ