The Khalas Tv Blog Punjab ਪੰਜਾਬ ਕਾਂਗਰਸ ’ਚ ਬਗਾਵਤ! ਮੀਟਿੰਗ ਦੌਰਾਨ ਆਪਸ ’ਚ ਭਿੜੇ ਨੇਤਾ: ਰਾਣਾ ਗੁਰਜੀਤ ਦੀ ਰਾਵਣ ਨਾਲ ਕੀਤੀ ਤੁਲਨਾ
Punjab

ਪੰਜਾਬ ਕਾਂਗਰਸ ’ਚ ਬਗਾਵਤ! ਮੀਟਿੰਗ ਦੌਰਾਨ ਆਪਸ ’ਚ ਭਿੜੇ ਨੇਤਾ: ਰਾਣਾ ਗੁਰਜੀਤ ਦੀ ਰਾਵਣ ਨਾਲ ਕੀਤੀ ਤੁਲਨਾ

ਬਿਊਰੋ ਰਿਪੋਰਟ: ਪੰਜਾਬ ਕਾਂਗਰਸ ਅੰਦਰ ਸਭ ਕੁਝ ਠੀਕ ਨਹੀਂ ਚੱਲ ਰਿਹਾ। ਵੀਰਵਾਰ ਨੂੰ ਪਟਿਆਲਾ ਜ਼ਿਲ੍ਹੇ ਦੇ ਸਮਾਨਾ ਵਿੱਚ ਹੋਈ ਕਾਂਗਰਸ ਮੀਟਿੰਗ ਦੌਰਾਨ ਸਥਾਨਕ ਨੇਤਾ ਆਪਸ ’ਚ ਹੀ ਭਿੜ ਗਏ। ਉਸ ਸਮੇਂ ਪਾਰਟੀ ਦੇ ਸਹਿ-ਪ੍ਰਭਾਰੀ ਉੱਤਮ ਰਾਓ ਡਾਲਵੀ ਮੰਚ ’ਤੇ ਮੌਜੂਦ ਸਨ। ਇਥੇ ਹੀ ਫਿਰੋਜ਼ਪੁਰ ਕਾਂਗਰਸ ਪ੍ਰਧਾਨ ਅਤੇ ਜੀਰਾ ਦੇ ਸਾਬਕਾ ਵਿਧਾਇਕ ਕੁਲਬੀਰ ਸਿੰਘ ਜੀਰਾ ਨੇ ਕਪੂਰਥਲਾ ਦੇ ਵਿਧਾਇਕ ਰਾਣਾ ਗੁਰਜੀਤ ਸਿੰਘ ’ਤੇ ਸਿੱਧਾ ਹਮਲਾ ਕਰਦਿਆਂ ਉਨ੍ਹਾਂ ਦੀ ਤੁਲਨਾ ਰਾਵਣ ਨਾਲ ਕਰ ਦਿੱਤੀ।

ਜੀਰਾ ਨੇ ਕਿਹਾ ਕਿ ਉਨ੍ਹਾਂ ਨੂੰ ਰਾਣਾ ਅਤੇ ਰਾਵਣ ’ਚ ਵੱਡਾ ਫਰਕ ਨਹੀਂ ਲੱਗਦਾ। ਹਾਲਾਂਕਿ, ਇਸ ਬਾਰੇ ਰਾਣਾ ਗੁਰਜੀਤ ਵੱਲੋਂ ਅਜੇ ਤੱਕ ਕੋਈ ਪ੍ਰਤੀਕ੍ਰਿਆ ਨਹੀਂ ਆਈ। ਚਰਚਾ ਹੈ ਕਿ ਅਗਲੇ ਹਫ਼ਤੇ ਦਿੱਲੀ ਵਿੱਚ ਪੰਜਾਬ ਕਾਂਗਰਸ ਨੂੰ ਲੈ ਕੇ ਇੱਕ ਵੱਡੀ ਮੀਟਿੰਗ ਹੋਵੇਗੀ ਜਿਸ ਵਿੱਚ ਪਾਰਟੀ ਦੇ ਆਬਜ਼ਰਵਰ ਵੀ ਸ਼ਾਮਲ ਹੋਣਗੇ।

ਇਹ ਮਾਮਲਾ ਇੱਕ ਯੂਟਿਊਬ ਇੰਟਰਵਿਊ ਤੋਂ ਸ਼ੁਰੂ ਹੋਇਆ। ਇੰਟਰਵਿਊ ਦੀ 8 ਸਕਿੰਟ ਦੀ ਕਲਿੱਪ ਵਿੱਚ ਰਾਣਾ ਗੁਰਜੀਤ ਨੇ ਕਿਹਾ– “ਮੈਂ ਤਾਂ ਇੱਕ ਗੱਲ ਜਾਣਦਾ ਹਾਂ, ਜਿਸਨੇ ਮੇਰੇ ਨਾਲ ਪੰਗਾ ਲਿਆ, ਉਹ ਹੈ ਨਹੀਂ।”
ਐਂਕਰ ਨੇ ਪੁੱਛਿਆ– “ਚਾਹੇ ਉਹ ਰਾਜਨੀਤੀ ’ਚ ਹੋਵੇ ਜਾਂ ਅਦਰਵਾਈਜ਼?”

ਇਸ ਕਲਿੱਪ ਦੇ ਵਾਇਰਲ ਹੋਣ ਤੋਂ ਬਾਅਦ ਜੀਰਾ ਨੇ ਕਿਹਾ– “ਰਾਵਣ ਨੂੰ ਵੀ ਚਾਰ ਵੇਦਾਂ ਦਾ ਗਿਆਨ ਸੀ, ਉਸ ਤੋਂ ਵੱਡਾ ਬੁੱਧੀਜੀਵੀ ਕੋਈ ਨਹੀਂ ਸੀ। ਪਰ ਉਸ ਦਾ ਅਹੰਕਾਰ ਹੀ ਉਸ ਦੇ ਪਤਨ ਦਾ ਕਾਰਨ ਬਣਿਆ। ਮੈਨੂੰ ਰਾਣਾ ਜੀ ਤੇ ਰਾਵਣ ’ਚ ਵੱਡਾ ਫਰਕ ਨਹੀਂ ਲੱਗਦਾ।”

Exit mobile version