The Khalas Tv Blog India ਕੈਪਟਨ-ਸਿੱਧੂ ਨੇ 50 ਮਿੰਟ ਲਈਆਂ ਚਾਹ ਦੀਆਂ ਚੁਸਕੀਆਂ, ਗੱਲਾਂ ਦਾ ਭੇਤ ਤੱਕ ਨਹੀਂ ਦਿੱਤਾ, ਮੁਸਕਰਾ ਕੇ ਚਲਦੇ ਬਣੇ ਸਿੱਧੂ
India International Punjab

ਕੈਪਟਨ-ਸਿੱਧੂ ਨੇ 50 ਮਿੰਟ ਲਈਆਂ ਚਾਹ ਦੀਆਂ ਚੁਸਕੀਆਂ, ਗੱਲਾਂ ਦਾ ਭੇਤ ਤੱਕ ਨਹੀਂ ਦਿੱਤਾ, ਮੁਸਕਰਾ ਕੇ ਚਲਦੇ ਬਣੇ ਸਿੱਧੂ

‘ਦ ਖ਼ਾਲਸ ਬਿਊਰੋ (ਜਗਜੀਵਨ ਮੀਤ):- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਨਵਜੋਤ ਸਿੱਧੂ ਨਾਲ ਮੀਟਿੰਗ ਅੱਜ ਸ਼ਾਮ ਨੂੰ ਖਤਮ ਹੋ ਗਈ। ਇਨ੍ਹਾਂ ਵਿਚਾਲੇ ਕੋਈ 50 ਮਿੰਟ ਤੱਕ ਵਿਚਾਰ ਚਰਚਾ ਚੱਲੀ ਹੈ। ਹਾਲਾਂਕਿ ਸਿੱਧੂ ਕੈਪਟਨ ਨਾਲ ਮੀਟਿੰਗ ਕਰਨ ਤੋਂ ਬਾਅਦ ਜਦੋਂ ਬਾਹਰ ਆਏ ਤਾਂ ਉਨ੍ਹਾਂ ਦੇ ਚੇਹਰੇ ‘ਤੇ ਮੁਸਕਾਨ ਸੀ ਪਰ ਸਿੱਧੂ ਮੀਡਿਆ ਤੋਂ ਬਚਦੇ ਨਜ਼ਰ ਆਏ ਤੇ ਹੱਥ ਜੋੜ ਕੇ ਮੁਸਕੁਰਾਉਂਦੇ ਹੋਏ ਅੱਗੇ ਚਲੇ ਗਏ।


ਜਾਣਕਾਰੀ ਅਨੁਸਾਰ ਅਮਰਿੰਦਰ ਸਿੰਘ ਵੱਲੋਂ ਕੱਲ੍ਹ ਇੱਕ ਪ੍ਰੈੱਸ ਕਾਨਫਰੰਸ ਕਰਨ ਦੇ ਵੀ ਅੰਦਾਜ਼ੇ ਲਗਾਏ ਜਾ ਰਹੇ ਹਨ, ਜਿਸ ਵਿੱਚ ਉਹ ਅੱਜ ਦੀ ਮੀਟਿੰਗ ਦੇ ਖੁਲਾਸੇ ਕਰ ਸਕਦੇ ਹਨ। ਇਹ ਵੀ ਸੰਭਾਵਨਾ ਲਗਾਈ ਜਾ ਰਹੀ ਹੈ ਕਿ ਕੁਝ ਦਿਨਾਂ ਤੱਕ ਕਾਂਗਰਸ ਪਾਰਟੀ ਦੇ ਪੰਜਾਬ ਮਸਲਿਆਂ ਦੇ ਇੰਚਾਰਜ ਹਰਸਿਹ ਰਾਵਤ ਵੀ ਸਿੱਧੂ ਨਾਲ ਮੁਲਾਕਾਤ ਕਰ ਸਕਦੇ ਹਨ। ਸਿੱਧੂ ਨੇ ਕੈਬਨਿਟ ਵਿੱਚ ਵਾਪਸੀ ਲਈ ਹਾਂ ਕੀਤੀ ਹੈ ਕਿ ਨਹੀਂ ਇਸਦਾ ਖੁਲਾਸਾ ਹੋਣਾ ਹਾਲੇ ਬਾਕੀ ਹੈ।


ਟਵਿੱਟਰ ਤੇ ਮੁੱਖ ਮੰਤਰੀ ਪੰਜਾਬ ਦੇ ਮੀਡਿਆ ਸਲਾਹਕਾਰ ਰਵੀਨ ਠੁੱਕਰਾਲ ਨੇ ਕੈਪਟਨ ਅਤੇ ਸਿੱਧੂ ਵਿਚਾਲੇ ਹੋਈ ਮੀਟਿੰਗ ਦੀਆਂ ਤਸਵੀਰਾਂ ਵੀ ਸਾਂਝੀਆਂ ਕੀਤੀਆਂ ਹਨ, ਜਿਸ ਵਿੱਚ ਸੂਬੇ ਦੇ ਮੁੱਖ ਮੰਤਰੀ ਕੈਪਟਨ ਤੇ ਪੰਜਾਬ ਕਾਂਗਰਸ ਦੇ ਵੱਡੇ ਚਿਹਰੇ ਸਿੱਧੂ ਖੁਸ਼ ਦਿਖਾਈ ਦੇ ਰਹੇ ਹਨ।

Exit mobile version