The Khalas Tv Blog Punjab ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅੱਜ ਜਾਰੀ ਕਰਨਗੇ ਹੈਲਪਲਾਈਨ ਨੰਬਰ
Punjab

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅੱਜ ਜਾਰੀ ਕਰਨਗੇ ਹੈਲਪਲਾਈਨ ਨੰਬਰ

‘ਦ ਖ਼ਾਲਸ ਬਿਊਰੋ :ਕੁਝ ਦਿਨ ਪਹਿਲਾਂ ਕੀਤੇ ਗਏ ਐਲਾਨ ਦੇ ਅਨੁਸਾਰ ਮੁੱਖ ਮੰਤਰੀ ਭਗਵੰਤ ਮਾਨ ਦੀ ਅੱਜ ਭ੍ਰਿਸ਼ਟਾਚਾਰ ਵਿਰੋਧੀ ਹੈਲਪਲਾਈਨ ਨੰਬਰ ਜਾਰੀ ਕਰਨਗੇ। ਇਹ ਵਟਸਐਪ ਨੰਬਰ ਖੁੱਦ ਮੁੱਖ ਮੰਤਰੀ ਭਗਵੰਤ ਮਾਨ ਦਾ ਹੋਵੇਗਾ। ਜਿਸ ਦੀ ਨਿਗਰਾਨੀ ਵੀ ਖੁੱਦ ਉਹਨਾਂ ਵਲੋਂ ਕੀਤੀ ਜਾਵੇਗੀ ।ਇਸ ਨੰਬਰ ‘ਤੇ ਕੋਈ ਵੀ ਵਿਅਕਤੀ ਭ੍ਰਿਸ਼ਟਾਚਾਰ ਦੀ ਸ਼ਿਕਾਇਤ ਕਰ ਸਕਦਾ ਹੈ। ।ਸ਼ਹੀਦ ਭਗਤ ਸਿੰਘ, ਸੁਖਦੇਵ ਅਤੇ ਰਾਜਗੁਰੂ ਦੇ ਸ਼ਹੀਦੀ ਦਿਵਸ ਮੌਕੇ ਖਟਕੜ ਕਲਾਂ ਅਤੇ ਹੁਸੈਨੀਵਾਲਾ ਸਮਾਰਕ ਵਿਖੇ ਰਾਜ ਪੱਧਰੀ ਪ੍ਰੋਗਰਾਮ ਜਾਰੀ ਹਨ ।ਸ਼ਹੀਦ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਦੇ ਸ਼ਹੀਦੀ ਦਿਹਾੜੇ ਮੌਕੇ ਅੱਜ ਫਿਰੋਜਪੁਰ ਦੇ ਹੁਸੈਨੀਵਾਲਾ ਵਿਖੇ ਰਾਜ ਪਧਰੀ ਸਮਾਗਮ ਕਰਵਾਇਆ ਜਾ ਰਿਹਾ ਹੈ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਇੱਥੇ ਪਹੁੰਚ ਕੇ ਸ਼ਹੀਦਾਂ ਨੂੰ ਸ਼ਰਧਾਂਜਲੀ ਅਰਪਿਤ ਕਰਨਗੇ। ਸ਼ਹੀਦ ਭਗਤ ਸਿੰਘ , ਸ਼ਹੀਦ ਸੁਖਦੇਵ ਅਤੇ ਸ਼ਹੀਦ ਰਾਜਗੁਰੂ ਦੀ ਸ਼ਹੀਦੀ ਸਮਾਧ ਤੇ ਨਤਮਸਤਕ ਹੋਣਗੇ । ਇਸ ਮੌਕੇ ਸਮਾਧ ਨੂੰ ਬਸੰਤੀ ਰੰਗ ਦੇ ਫੁਲਾਂ ਨਾਲ ਸਜਾਇਆ ਗਿਆ ਹੈ। 

Exit mobile version