The Khalas Tv Blog Punjab ਪੰਜਾਬ ‘ਚ ਡਬਲ ਹੋਏ ਨਵੇਂ ਮਾਮਲੇ ! ਆਕਸੀਜ਼ਨ ਸਪੋਰਟ ਦੇ ਮਾਮਲੇ ਵੀ ਵਧੇ !
Punjab

ਪੰਜਾਬ ‘ਚ ਡਬਲ ਹੋਏ ਨਵੇਂ ਮਾਮਲੇ ! ਆਕਸੀਜ਼ਨ ਸਪੋਰਟ ਦੇ ਮਾਮਲੇ ਵੀ ਵਧੇ !

ਬਿਊਰੋ ਰਿਪੋਰਟ : 2 ਦਿਨਾਂ ਦੀ ਸ਼ਾਂਤੀ ਤੋਂ ਬਾਅਦ ਮੰਗਲਵਾਰ ਨੂੰ ਮੁੜ ਤੋਂ ਪੰਜਾਬ ਵਿੱਚ ਕੋਰੋਨਾ ਨੇ ਰਫਤਾਰ ਫੜ ਲਈ । ਡਬਲ ਤੋਂ ਵੀ ਵੱਧ ਕੋਰੋਨਾ ਦੇ ਨਵੇਂ ਮਾਮਲੇ ਸਾਹਮਣੇ ਆਏ ਹਨ। ਪੰਜਾਬ ਸਰਕਾਰ ਦੇ ਮੈਡੀਕਲ ਬੁਲੇਟਿਨ ਮੁਤਾਬਿਕ ਮੰਗਲਵਾਰ 11 ਅਪ੍ਰੈਲ ਨੂੰ 187 ਲੋਕਾਂ ਦਾ ਕੋਰੋਨਾ ਟੈਸਟ ਪੋਜ਼ੀਟਿਵ ਆਇਆ ਹੈ । ਜਦਕਿ ਐਤਵਾਰ ਅਤੇ ਸੋਮਵਾਰ ਨੂੰ ਇਹ ਅੰਕੜਾ 70 ਦੇ ਕਰੀਬ ਸੀ। ਪਿਛਲੇ 20 ਦਿਨਾਂ ਤੋਂ ਜਦੋਂ ਤੋਂ ਕੋਰੋਨਾ ਦੇ ਮਾਮਲੇ ਲਗਾਤਾਰ ਵੱਧ ਰਹੇ ਹਨ ਉਨ੍ਹਾਂ ਵਿੱਚ 187 ਕੇਸ ਹੁਣ ਤੱਕ ਦੇ ਸਭ ਤੋਂ ਵੱਧ ਕੇਸ ਹਨ ।

ਮੁਹਾਲੀ ਵਿੱਚ ਸਭ ਤੋਂ ਵੱਧ 49 ਲੋਕਾਂ ਦਾ ਕੋਰੋਨਾ ਟੈਸਟ ਪੋਜ਼ੀਟਿਵ ਆਇਆ ਹੈ ਜਦਕਿ ਦੂਜੇ ਨੰਬਰ ‘ਤੇ ਜਲੰਧਰ ਹੈ ਜਿੱਥੇ 22,ਲੁਧਿਆਣਾ 21,ਪਟਿਆਲਾ 17,ਗੁਰਦਾਸਪੁਰ 14,ਬਠਿੰਡਾ 12,ਅੰਮ੍ਰਿਤਸਰ 11,ਹੁਸ਼ਿਆਰਪੁਰ 9,ਫਿਰੋਜ਼ਪੁਰ 8, ਫਰੀਦਕੋਟ 6,ਮੁਕਤਸਰ 5,ਸ਼ਹੀਦ ਭਗਤ ਸਿੰਘ ਨਗਰ 5,ਸੰਗਰੂਰ 4,ਪਠਾਨਕੋਟ 2,ਬਰਨਾਲਾ ਤੇ ਮੋਗਾ 1-1 ਕੇਸ ਦਰਜ ਕੀਤਾ ਗਿਆ ਹੈ। ਕੋਰੋਨਾ ਦੀ ਵਜ੍ਹਾ ਕਰਕੇ 2 ਮਰੀਜ਼ ਜ਼ਿੰਦਗੀ ਦੀ ਜੰਗ ਹਾਰ ਗਏ,ਹੁਸ਼ਿਆਰਪੁਰ ਅਤੇ ਲੁਧਿਆਣਾ ਦੋਵਾਂ ਥਾਵਾਂ ਤੋਂ ਮੌਤ ਦੇ 1-1 ਮਾਮਲੇ ਸਾਹਮਣੇ ਆਏ ਹਨ ।

ਪੰਜਾਬ ਵਿੱਚ ਕੁੱਲ 4232 ਲੋਕਾਂ ਦਾ ਕੋਰੋਨਾ ਦਾ ਟੈਸਟ ਹੋਇਆ ਜਿੰਨਾਂ ਵਿੱਚੋਂ 187 ਲੋਕਾਂ ਦਾ ਕੋਰੋਨਾ ਟੈਸਟ ਪੋਜ਼ੀਟਿਵ ਆਇਆ ਹੈ ਜਦਕਿ ਐਕਟਿਕ ਕੇਸਾਂ ਦੀ ਗਿਣਤੀ ਵੱਧ ਕੇ 786 ਹੋ ਗਈ ਹੈ। 15 ਲੋਕਾਂ ਨੂੰ ਆਕਸੀਜ਼ਨ ਦੀ ਸਪੋਰਟ ‘ਤੇ ਰੱਖਿਆ ਗਿਆ ਹੈ। ਪੰਜ ਮਰੀਜ਼ਾਂ ਦੀ ਹਾਲਤ ਕੋਰੋਨਾ ਦੀ ਵਜ੍ਹਾ ਕਰਕੇ ਨਾਜ਼ੁਕ ਹੈ । ਕੋਰੋਨਾ ਦੇ 5 ਮਰੀਜ਼ਾਂ ਨੂੰ ICU ਵਿੱਚ ਭਰਤੀ ਕਰਵਾਇਆ ਗਿਆ ਹੈ,65 ਮਰੀਜ਼ਾਂ ਨੇ ਕੋਰੋਨਾ ਤੋਂ ਜ਼ਿੰਦਗੀ ਦੀ ਜੰਗ ਜਿੱਤ ਲਈ ਹੈ । ਮੁਹਾਲੀ ਤੋਂ ਸਭ ਤੋਂ ਵੱਧ ਮਰੀਜ਼ ਠੀਕ ਹੋਏ ਹਨ ।

Exit mobile version