‘ਦ ਖ਼ਾਲਸ ਟੀਵੀ ਬਿਊਰੋ:-ਪੰਜਾਬ ਕੈਬਨਿਟ ਦੀ ਅੱਜ ਦੇਰ ਸ਼ਾਮ ਖਤਮ ਹੋਈ ਬੈਠਕ ਵਿੱਚ ਇਹ ਫੈਸਲਾ ਕੀਤਾ ਗਿਆ ਕਿ ਪੰਜਾਬ ਦੇ ਨੌਜਵਾਨਾਂ ਨੂੰ ਕਿੰਨੇ ਫੀਸਦ ਪਹਿਲ ਦੇਣੀ ਹੈ, ਇਸ ਲਈ ਇੱਕ ਪੰਜ ਮੈਂਬਰੀ ਕਮੇਟੀ ਗਠਨ ਕੀਤਾ ਗਿਆ ਹੈ, ਜੋ ਕੱਲ੍ਹ ਤੋਂ ਬਾਅਦ ਪਾਜਬ ਵਿਚ ਵਿੱਚ ਨੌਕਰੀਆਂ ਦੀਆਂ ਸੰਭਾਵਨਾਵਾਂ ‘ਤੇ ਮੰਥਨ ਕਰੇਗੀ।
ਮੀਟਿੰਗ ਤੋਂ ਬਾਅਦ ਇਹ ਜਾਣਕਾਰੀ ਦਿੰਦਿਆਂ ਕੈਬਨਿਟ ਮੰਤਰੀ ਡਾ. ਰਾਜ ਕੁਮਾਰ ਵੇਰਕਾ ਨੇ ਕਿਹਾ ਕਿ ਕਰਤਾਰਪੁਰ ਕੋਰੀਡੋਰ ਖੁਲ੍ਹ ਰਿਹਾ ਹੈ ਤੇ ਮੰਤਰੀ ਵਿਧਾਇਕ ਕਰਤਾਰਪੁਰ ਸਾਹਿਬ ਜਾਣਗੇ। ਉਨ੍ਹਾਂ ਕਿਹਾ ਕਿ ਅੱਗੇ ਤੋਂ ਪੰਜਾਬ ਦੇ ਯੂਥ ਨੂੰ ਹੀ ਨੌਕਰੀਆਂ ਵਿੱਚ ਪਹਿਲ ਦਿੱਤੀ ਜਾਵੇਗੀ, ਪਰ ਜਿਹੜੇ ਹੋਰ ਸੂਬਿਆਂ ਦੇ ਨੌਜਵਾਨ ਕੰਮ ਕਰ ਰਹੇ ਹਨ, ਉਨ੍ਹਾਂ ਨੂੰ ਹਟਾਇਆ ਨਹੀਂ ਜਾਵੇਗਾ। ਸਰਕਾਰ ਨੇ ਫੈਸਲਾ ਕੀਤਾ ਹੈ ਕਿ 5000 ਹੋਮਗਾਰਡਾਂ ਦੀ ਭਰਤੀ ਕੀਤੀ ਜਾਵੇਗੀ।
ਇਸ ਤੋਂ ਇਲਾਵਾ ਨਰਸਿੰਗ ਸਟਾਫ ਲਈ ਵੀ ਹੁਣ ਵਿਭਾਗ ਹੀ ਪਾਲਿਸੀ ਤਿਆਰ ਕਰੇਗਾ ਤੇ ਇਸੇ ਵੱਲੋਂ ਭਰਤੀ ਕੀਤੀ ਜਾਵੇਗੀ। ਪਹਿਲਾਂ ਇਹ ਭਰਤੀ ਐਸਐਸਐਸ ਬੋਰਡ ਕਰਦਾ ਸੀ। ਕੋਰੋਨਾ ਕਾਲ ਵਿਚ ਜਿਹੜਾ ਨਰਸਿੰਗ ਸਟਾਫ ਭਰਤੀ ਕੀਤਾ ਗਿਆ ਸੀ, ਉਹ ਵੀ ਹਟਾਇਆ ਨਹੀਂ ਜਾਵੇਗਾ ਅਤੇ ਸੀਨੀਆਰਿਟੀ ਤਹਿਤ ਤਰੱਕੀ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਨਵੇਂ ਏਜੀ ਦੀ ਨਿਯੁਕਤੀ ਬਾਰੇ ਵੀ ਕੱਲ੍ਹ ਸ਼ਾਮ ਤੱਕ ਫੈਸਲਾ ਲੈ ਲਿਆ ਜਾਵੇਗਾ। ਅਗਲੀ ਕੈਬਨਿਟ ਦੀ ਮੀਟਿੰਗ ਦੋ ਤਿੰਨ ਦਿਨ ਵਿਚ ਹੋਵੇਗੀ।