The Khalas Tv Blog Punjab ਪੰਜਾਬ ਮੰਤਰੀ ਮੰਡਲ ਨੇ ਡਿਫਾਲਟਰਾਂ ਲਈ ਐਲਾਨੀ ਐੱਮਨੈਸਟੀ ਸਕੀਮ
Punjab

ਪੰਜਾਬ ਮੰਤਰੀ ਮੰਡਲ ਨੇ ਡਿਫਾਲਟਰਾਂ ਲਈ ਐਲਾਨੀ ਐੱਮਨੈਸਟੀ ਸਕੀਮ

‘ਦ ਖ਼ਾਲਸ ਬਿਊਰੋ :- ਪੰਜਾਬ ਮੰਤਰੀ ਮੰਡਲ ਨੇ ਬਕਾਇਆ ਕਿਸ਼ਤਾਂ ਦੀ ਵਸੂਲੀ ਲਈ ਪੰਜਾਬ ਅਰਬਨ ਡਿਵੈਲਪਮੈਂਟ ਅਥਾਰਟੀਜ਼ ਐੱਮਨੈਸਟੀ ਸਕੀਮ-2021 ਨੂੰ ਪ੍ਰਵਾਨਗੀ ਦੇ ਦਿੱਤੀ ਹੈ, ਜਿਸ ਨਾਲ ਸਾਰੀਆਂ ਸ਼ਹਿਰੀ ਵਿਕਾਸ ਅਥਾਰਟੀਆਂ ਦੇ ਡਿਫਾਲਟਰ ਅਲਾਟੀਆਂ ਨੂੰ ਰਾਹਤ ਮਿਲੇਗੀ। ਜਿਨ੍ਹਾਂ ਅਲਾਟੀਆਂ ਨੂੰ ਡਰਾਅ ਆਫ਼ ਲਾਟਸ ਜਾਂ ਨਿਲਾਮੀ ਜਾਂ ਕਿਸੇ ਹੋਰ ਪ੍ਰਕਿਰਿਆ ਦੇ ਆਧਾਰ ’ਤੇ ਅਲਾਟਮੈਂਟ ਪੱਤਰ ਜਾਰੀ ਕੀਤੇ ਗਏ ਸਨ, ਪਰ ਜਿਨ੍ਹਾਂ ਨੇ 31 ਦਸੰਬਰ, 2013 ਤੋਂ ਬਾਅਦ ਇੱਕ ਜਾਂ ਇਸ ਤੋਂ ਵੱਧ ਕਿਸ਼ਤਾਂ ਦੀ ਅਦਾਇਗੀ ਨਹੀਂ ਕੀਤੀ, ਉਹ ਹੁਣ ਐੱਮਨੈਸਟੀ ਸਕੀਮ ਅਧੀਨ ਨੋਟੀਫਿਕੇਸ਼ਨ ਦੀ ਮਿਤੀ ਤੋਂ ਤਿੰਨ ਮਹੀਨਿਆਂ ਦੇ ਅੰਦਰ ਵਿਆਜ ਦੇ ਨਾਲ ਮੂਲ ਰਕਮ ਜਮ੍ਹਾਂ ਕਰਵਾ ਸਕਦੇ ਹਨ। ਕਿਸ਼ਤਾਂ ਨਾ ਦੇਣ ਕਾਰਨ ਅਲਾਟਮੈਂਟ ਰੱਦ ਹੋਣ ਸਬੰਧੀ ਜਾਂ 31 ਦਸੰਬਰ, 2013 ਤੋਂ ਬਾਅਦ ਕਿਸ਼ਤਾਂ ਨਾ ਦੇਣ ਸਬੰਧੀ ਮੁਕੱਦਮਾ ਚੱਲਣ ਦੇ ਮਾਮਲੇ ਵਿੱਚ ਵੀ ਇਸ ਸਕੀਮ ਦਾ ਲਾਭ ਲਿਆ ਜਾ ਸਕਦਾ ਹੈ।

Exit mobile version