‘ਦ ਖ਼ਾਲਸ ਬਿਊਰੋ : ਪੰਜਾਬ ਚੋਣਾਂ ਵਿੱਚ ਹਿੰਸਾ ਭਾਰੂ ਹੋਣ ਲੱਗੀ ਹੈ। ਲੰਘੇ ਕੱਲ ਦੋ ਸਿਆਸੀ ਧਿਰਾਂ ਵਿੱਚ ਟਕਰਾਅ ਹੋਣ ਤੋਂ ਬਾਅਦ ਅੱਜ ਕਾਂਗਰਸ ਦੇ ਭਾੜੇ ਦੇ ਹਥਿਆ ਰਬੰਦ ਗਰੁੱਪ ਵੱਲੋਂ ਕਿਸਾਨਾਂ ‘ਤੇ ਹ ਮਲਾ ਕਰਕੇ ਗੰਭੀਰ ਰੂਪ ਵਿੱਚ ਜ਼ਖ਼ ਮੀ ਕਰ ਦਿੱਤਾ ਗਿਆ ਹੈ। ਪਿੰਡ ਬੁੱਢਣਪੁਰ ਹਮਲੇ ਦੇ ਗੰਭੀਰ ਜ਼ਖ਼ ਮੀਆਂ ਆਗੂਆਂ ਜੋਧ ਸਿੰਘ ਅਤੇ ਗੁਰਧਿਆਨ ਸਿੰਘ ਨੂੰ ਇਲਾਜ ਲਈ ਪੀਜੀਆਈ ਭੇਜ ਦਿੱਤਾ ਗਿਆ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਕਾਂਗਰਸੀਆਂ ਵਿੱਚ ਗਿਲਾ ਹੈ ਕਿ ਕਿਸਾਨ ਨੇਤਾਵਾਂ ਨੇ ਜੂਨ 2021 ਵਿੱਚ ਹਲਕੇ ਵਿਧਾਇਕ ਹਰਦਿਆਲ ਕੰਬੋਜ ਦੇ ਇੱਕ ਚੈਕ ਵੰਡ ਸਮਾਰੋਹ ਵਿੱਚ ਸਵਾਲ ਖੜੇ ਕੀਤੇ ਸਨ, ਉਸ ਵੇਲੇ ਵੀ ਪੁਲਿਸ ਨੇ ਕਾਂਗਰਸ ਦੇ ਕਹਿਣ ‘ਤੇ ਕਿਸਾਨ ਆਗੂਆਂ ਖਿਲਾਫ ਕੇ ਸ ਦਰਜ ਕੀਤਾ ਸੀ ਜਿਹੜਾ ਕਿ ਬਾਅਦ ਵਿੱਚ ਵਾਪਸ ਲੈਣਾ ਪੈ ਗਿਆ ਸੀ । ਹੁਣ ਇਹ ਘਟ ਨਾ ਦੁਬਾਰਾ ਪਿੰਡ ਬੁੱਢਣਪੁਰ ਵਿੱਚ ਉਸ ਵੇਲੇ ਵਾਪਰੀ ਜਦੋਂ ਦੋਵੇਂ ਗੰ ਭੀਰ ਫੱ ਟੜ ਕਿਸਾਨਾਂ ਦੀ ਅਗਵਾਈ ‘ਚ ਮੁੜ ਸਵਾਲ ਪੁੱਛਣੇ ਸ਼ੁਰੂ ਕਰ ਦਿੱਤੇ। ਕਿਸਾਨ ਨੇਤਾਵਾਂ ਨੇ ਕੰਬੋਜ ਵੱਲੋਂ ਜਿਲ੍ਹਾਂ ਪ੍ਰਧਾਨ ਜਗਜੀਤ ਸਿੰਘ ਕਰਾਲਾ ਨੂੰ ਧਮ ਕੀਆਂ ਦੇਣ ਦਾ ਵੀ ਗੰ ਭੀਰ ਨੋ ਟਿਸ ਲਿਆ ਹੈ।
ਇੱਕ ਹੋਰ ਜਾਣਕਾਰੀ ਅਨੁਸਾਰ ਫੱਟੜਾੰ ਦੀ ਹਾਲਤ ਗੰਭੀਰ ਮੰਨੀ ਜਾ ਰਹੀ ਹੈ। ਉਂਝ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਸਥਿਤੀ ‘ਤੇ ਨੇੜੇ ਤੋਂ ਨਜ਼ਰ ਰੱਖ ਰਹੀ ਹੈ।