The Khalas Tv Blog Punjab ਹਾਈਕੋਰਟ ‘ਚ ਅੱਜ ਵੀ ਬੰਦ ਪਿਆ ਰਹਿ ਗਿਆ ਡਰੱਗ ਰੈਕੇਟ ਰਿਪੋਰਟ ਵਾਲਾ ਲਿਫਾਫਾ
Punjab

ਹਾਈਕੋਰਟ ‘ਚ ਅੱਜ ਵੀ ਬੰਦ ਪਿਆ ਰਹਿ ਗਿਆ ਡਰੱਗ ਰੈਕੇਟ ਰਿਪੋਰਟ ਵਾਲਾ ਲਿਫਾਫਾ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿੱਚ ਅੱਜ ਵੀ ਨਸ਼ਾ ਤਸਕਰੀ ਨਾਲ ਸਬੰਧਿਤ ਬੰਦ ਲਿਫਾਫਾ ਮੁੜ ਖੁੱਲ੍ਹਣ ਤੋਂ ਰਹਿ ਗਿਆ। ਅਦਾਲਤ ਨੇ ਅੱਜ ਦੂਜੇ ਦਿਨ ਕੇਸ ਦੀ ਸੁਣਵਾਈ ਮੁਲਤਵੀ ਕਰ ਦਿੱਤੀ ਹੈ। ਮਿਲੀ ਜਾਣਕਾਰੀ ਅਨੁਸਾਰ ਪੰਜਾਬ ਦੇ ਸਾਬਕਾ ਡੀਜਰੀ ਸਸ਼ੀਕਾਂਤ ਨੇ ਅਦਾਲਤ ‘ਤੇ ਜ਼ੋਰ ਪਾਇਆ ਕਿ ਲੋਕਹਿੱਤ ਮਾਮਲੇ ਪਹਿਲ ਦੇ ਆਧਾਰ ‘ਤੇ ਸੁਣੇ ਜਾਣ ਅਤੇ ਨਸ਼ੇ ਨਾਲ ਸਬੰਧਿਤ ਰਿਪੋਰਟ ਅੱਜ ਹੀ ਖੋਲ੍ਹਣੀ ਜ਼ਰੂਰੀ ਨਹੀਂ ਹੈ। ਅਦਾਲਤ ਨੇ ਸੁਣਵਾਈ 26 ਅਕਤੂਬਰ ਤੱਕ ਅੱਗੇ ਪਾ ਦਿੱਤੀ ਹੈ। ਖਾਸ ਗੱਲ ਇਹ ਹੈ ਕਿ ਅਦਾਲਤ ਨੇ ਸੁਣਵਾਈ ਲਈ ਬਾਅਦ ਦੁਪਹਿਰ ਤਿੰਨ ਵਜੇ ਦਾ ਸਮਾਂ ਵੀ ਮੁਕੱਰਰ ਕਰ ਦਿੱਤਾ ਹੈ। ਇੱਥੇ ਯਾਦ ਕਰਵਾਉਣਾ ਲਾਜ਼ਮੀ ਹੋਵੇਗਾ ਕਿ ਨਸ਼ਾ ਤਸਕਰੀ ਨਾਲ ਸਬੰਧਿਤ ਰਿਪੋਰਟ ਸਾਲਾਂ ਤੋਂ ਅਦਾਲਤ ਕੋਲ ਬੰਦ ਲਿਫਾਫੇ ਵਿੱਚ ਪਈ ਹੋਈ ਹ। ਸਮਝਿਆ ਜਾ ਰਿਹਾ ਹੈ ਕਿ ਰਿਪੋਰਟ ਵਿੱਚ ਨਸ਼ੇ ਦੇ ਧੰਦੇ ਵਿੱਚ ਲੱਗੇ ਵੱਡੇ ਸਿਆਸਤਦਾਨਾਂ ਦੀ ਸ਼ਮੂਲੀਅਤ ਤੋਂ ਪਰਦਾ ਚੁੱਕਿਆ ਗਿਆ ਹੈ।

Exit mobile version