The Khalas Tv Blog Punjab ਮਾਨ ਸਰਕਾਰ ਦਾ ਇਹ ਦਾਅਵਾ ਕਰਕੇ ਬੁਰੀ ਤਰ੍ਹਾਂ ਫਸ ਗਈ ਆਮ ਆਦਮੀ ਪਾਰਟੀ !ਲੋਕਾਂ ਨੇ ਬਣਾਈ ਸੋਸ਼ਲ ਮੀਡੀਆ ‘ਤੇ ‘ਰੇਲ’
Punjab

ਮਾਨ ਸਰਕਾਰ ਦਾ ਇਹ ਦਾਅਵਾ ਕਰਕੇ ਬੁਰੀ ਤਰ੍ਹਾਂ ਫਸ ਗਈ ਆਮ ਆਦਮੀ ਪਾਰਟੀ !ਲੋਕਾਂ ਨੇ ਬਣਾਈ ਸੋਸ਼ਲ ਮੀਡੀਆ ‘ਤੇ ‘ਰੇਲ’

ਇਸ ਸਾਲ 22 ਡਰੋਨ ਡਿਗਾਏ ਗਏ, ਪੰਜਾਬ ਪੁਲਿਸ ਨੇ ਸਿਰਫ਼ 4 ਹੀ ਫੜੇ ਹਨ

ਬਿਊਰੋ ਰਿਪੋਰਟ : ਪੰਜਾਬ ਪਲਿਸ ਦੇ ਰਿਪੋਰਟ ਕਾਰਡ ਨੂੰ ਜਾਰੀ ਕਰਕੇ ਪੰਜਾਬ ਵਿੱਚ ਆਮ ਆਦਮੀ ਪਾਰਟੀ ਬੁਰੀ ਤਰ੍ਹਾਂ ਨਾਲ ਫਸ ਗਈ ਹੈ। ਸੋਸ਼ਲ ਮੀਡੀਆ ‘ਤੇ ਲੋਕ ਉਨ੍ਹਾਂ ਨੂੰ ਸਵਾਲ ਪੁੱਛ ਕੇ ਕਾਫੀ ਰੇਲ ਬਣਾ ਰਹੇ ਹਨ। ਲੋਕ ਟਰੋਲ ਕਰਦੇ ਹੋਏ ਸਵਾਲ ਪੁੱਛ ਰਹੇ ਨੇ ਕੀ BSF ਦੀ ਕਾਮਯਾਬੀ ਨੂੰ ਸਰਕਾਰ ਪੰਜਾਬ ਪੁਲਿਸ ਦੀ  ਕਿਵੇਂ ਦੱਸ ਸਕਦੀ ਹੈ ?

ਪੰਜਾਬ ਪਲਿਸ ਦੇ ਪੂਰੇ ਸਾਲ ਦਾ ਰਿਪੋਰਟ ਕਾਰਡ ਜਾਰੀ ਕਰਕੇ ਆਮ ਆਦਮੀ ਪਾਰਟੀ ਨੇ ਦਾਅਵਾ ਕੀਤਾ ਸੀ ਕਿ ਮਾਨ ਸਰਕਾਰ ਵਿੱਚ ਪੁਲਿਸ ਨੇ 1 ਸਾਲ ਵਿੱਚ 119 ਦਹਿਸ਼ਤਗਰਦ,428 ਗੈਂਗਸਟਰਾਂ ਨੂੰ ਗ੍ਰਿਫਤਾਰ ਕੀਤਾ ਹੈ । ਇਨ੍ਹਾਂ ਹੀ ਨਹੀਂ ਇਹ ਵੀ ਦਾਅਵਾ ਕੀਤਾ ਗਿਆ 22 ਡਰੋਨ ਨੂੰ ਵੀ ਮਾਰ ਡੇਗਿਆ ਹੈ । 11.59 ਕਰੋੜ ਦੀ ਡਰੱਗਸ ਫੜੀ ਗਈ ਹੈ ਅਤੇ 16,798 ਡਰੱਗ ਵੇਚਣ ਵਾਲੇ ਸਮੱਗਲਰਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ।

Aap troll on social media on bsf issue
ਇਸ ਸਾਲ 22 ਡਰੋਨ ਡਿਗਾਏ ਗਏ, ਪੰਜਾਬ ਪੁਲਿਸ ਨੇ ਸਿਰਫ਼ 4 ਹੀ ਫੜੇ ਹਨ

ਲੋਕਾਂ ਦਾ ਆਮ ਆਦਮੀ ਪਾਰਟੀ ਨੂੰ ਸਵਾਲ

ਸਰਹੱਦ ‘ਤੇ 22 ਡਰੋਨ ਨੂੰ ਡਿਗਾਉਣ ਦੇ ਦਾਅਵੇ ‘ਤੇ ਲੋਕਾਂ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਕਾਫੀ ਲਤਾੜਿਆ ਹੈ, ਸੋਸ਼ਲ ਮੀਡੀਆ ‘ਤੇ ਲੋਕਾਂ ਨੇ ਕਿਹਾ ਪਾਕਿਸਤਾਨ ਵੱਲੋਂ ਆਉਣ ਵਾਲੇ ਡਰੋਨ BSF ਦੇ ਜਵਾਨਾਂ ਨੇ ਮਾਰੇ ਹਨ। ਇਸ ਵਿੱਚ ਪੰਜਾਬ ਪੁਲਿਸ ਦਾ ਕੋਈ ਲੈਣਾ-ਦੇਣਾ ਨਹੀਂ ਹੈ ਇਸ ਦੇ ਬਾਵਜੂਦ ਸਰਕਾਰ ਇਸ ਦਾ ਕਰੈਡਿਟ ਲੈ ਰਹੀ ਹੈ। ਇਸ ਤੋਂ ਇਲਾਵਾ ਦਹਿਸ਼ਤਗਰਦਾ ਅਤੇ ਗੈਂਗਸਟਰਾਂ ਦੇ ਦਾਅਵਿਆਂ ਨੂੰ ਲੈਕੇ ਵੀ ਲੋਕਾਂ ਨੇ ਸੋਸ਼ਲ ਮੀਡੀਆ ‘ਤੇ ਜਮਕੇ ਸਰਕਾਰ ਅਤੇ ਆਮ ਆਦਮੀ ਪਾਰਟੀ ਦੇ ਖਿਲਾਫ ਭੜਾਸ ਕੱਢੀ। ਲੋਕਾਂ ਦਾ ਕਹਿਣਾ ਸੀ ਕਿ ਪੰਜਾਬ ਸਰਕਾਰ ਦੇ ਡੀਜੀਪੀ ਜ਼ਿਆਦਾਤਰ ਪ੍ਰੈਸਕਾਨਫਰੰਸ ਵਿੱਚ ਗੈਂਗਸਟਰਾਂ ਦੇ ਫੜੇ ਜਾਣ ਦੇ ਲਈ ਦਿੱਲੀ ਪੁਲਿਸ ਦਾ ਧੰਨਵਾਦ ਕਰਦੇ ਹਨ ਜਦਕਿ ਹੁਣ ਸਾਲ ਦੇ ਅਖੀਰ ਵਿੱਚ ਪੰਜਾਬ ਸਰਕਾਰ ਇਸ ਦਾ ਕਰੈਡਿਟ ਲੈ ਰਹੀ ਹੈ।

ਹਾਲਾਂਕਿ BSF ਵੱਲੋਂ ਮਿਲੀ ਜਾਣਕਾਰੀ ਦੇ ਮੁਤਾਬਿਕ ਪੰਜਾਬ ਪੁਲਿਸ ਨੇ ਸਿਰਫ਼ 4 ਡਰੋਨ ਹੀ ਬਰਾਮਦ ਕੀਤੇ ਹਨ ਅਤੇ BSF ਨੇ 9 ਡਰੋਨ ਨੂੰ ਫੜਿਆ ਹੈ ਜਦਕਿ 12 ਡਰੋਨ ਸਰਚ ਆਪਰੇਸ਼ਨ ਦੇ ਦੌਰਾਨ BSF ਨੇ ਫੜੇ ਹਨ। BSF ਦਾ ਦਾਅਵਾ ਹੈ ਕਿ ਇਸ ਸਾਲ ਸਰਹੱਦ ‘ਤੇ ਵੱਡੀ ਗਿਣਤੀ ਵਿੱਚ ਡਰੋਨ ਵੇਖੇ ਗਏ । 2021 ਵਿੱਚ ਪੰਜਾਬ ਵਿੱਚ 67 ਡਰੋਨ ਆਏ ਸਨ ਪਰ ਇਸੇ ਸਾਲ ਕੁੱਲ 254 ਡਰੋਨ ਭਾਰਤ ਦੀ ਸਰਹੱਦ ਵਿੱਚ ਦਾਖਲ ਹੋਏ । ਇਹ ਪਿਛਲੇ ਸਾਲ ਦੇ ਮੁਕਾਪਲੇ 4 ਗੁਣਾ ਵੱਧ ਸਨ।

Exit mobile version