The Khalas Tv Blog India ਪੰਜਾਬ ਬਣੇਗਾ ਡ੍ਰੋਨ ਬਣਾਉਣ ਦਾ ਵੱਡਾ ਕੇਂਦਰ ! ਸੂਬੇ ਦੇ ਇਸ ਅਦਾਰੇ ਨੂੰ ਟ੍ਰੇਨਿੰਗ ਲਈ ਚੁਣਿਆ
India Punjab

ਪੰਜਾਬ ਬਣੇਗਾ ਡ੍ਰੋਨ ਬਣਾਉਣ ਦਾ ਵੱਡਾ ਕੇਂਦਰ ! ਸੂਬੇ ਦੇ ਇਸ ਅਦਾਰੇ ਨੂੰ ਟ੍ਰੇਨਿੰਗ ਲਈ ਚੁਣਿਆ

ਕੇਂਦਰ ਸਰਕਾਰ ਨੇ 126 ITI ਨੂੰ ਡ੍ਰੋਨ ਦੀ ਟ੍ਰੇਨਿੰਗ ਲਈ ਚੁਣਿਆ

ਦ ਖ਼ਾਲਸ ਬਿਊਰੋ : ਡ੍ਰੋਨ ਪੰਜਾਬ ਦੇ ਕਿਸਾਨ ਅਤੇ ਫੌਜ ਲਈ ਸਮੇਂ ਦੀ ਜ਼ਰੂਰਤ ਬਣ ਗਿਆ ਹੈ। ਇਸੇ ਲਈ ਕੇਂਦਰ ਸਰਕਾਰ ਨੇ ਦੇਸ਼ ਦੇ 126 ITI ਵਿੱਚ ਡ੍ਰੋਨ ਕੋਰਸ ਸ਼ੁਰੂ ਕਰਨ ਦਾ ਫੈਸਲਾ ਲਿਆ ਹੈ । ਇਸ ਵਿੱਚ ਪੰਜਾਬ ਦੇ 6,ਚੰਡੀਗੜ੍ਹ ਦਾ 1 ਅਤੇ ਹਰਿਆਣਾ ਦੇ 10 ITI ਨੂੰ ਸ਼ਮਲ ਕੀਤਾ ਗਿਆ ਗਿਆ ਹੈ, ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਵੀ ਕੁਝ ਮਹੀਨੇ ਪਹਿਲਾਂ ਇੱਕ ਪ੍ਰਾਈਵੇਟ ਯੂਨੀਵਰਸਿਟੀ ਵਿੱਚ DGCA ਵੱਲੋਂ ਮਨਜ਼ੂਰ ਪਹਿਲਾਂ ਡ੍ਰੋਨ ਟ੍ਰੇਨਿੰਗ ਹੱਬ ਦਾ ਉਦਘਾਟਨ ਕੀਤਾ ਗਿਆ ਸੀ ।

ITI ਵਿੱਚ ਡ੍ਰੋਨ ਨੂੰ ਲੈ ਕੇ ਟ੍ਰੇਨਿੰਗ

ਭਾਰਤ ਸਰਕਾਰ ਨੇ ਜਿੰਨਾਂ 126 ITT ਨੂੰ ਡ੍ਰੋਨ ਦੀ ਟ੍ਰੇਨਿੰਗ ਦੇ ਲਈ ਚੁਣਿਆ ਹੈ ਉਸ ਵਿੱਚ ਡ੍ਰੋਨ ਦੇ ਨਿਰਮਾਣ, ਰਿਪੇਅਰਿੰਗ, ਉਸ ਦੇ ਰੱਖ ਰਖਾਓ ਦੀ ਟ੍ਰੇਨਿੰਗ ਦਿੱਤੀ ਜਾਵੇਗੀ। ਇਸੇ ਸੈਸ਼ਨ ਤੋਂ ਹੀ ਇਸ ਦੀ ਸ਼ੁਰੂਆਤ ਹੋ ਜਾਵੇਗੀ।

ਪੰਜਾਬ ਵਿੱਚ ਇਸ ਸਮੇਂ ਡ੍ਰੋਨ ਸਬੰਧੀ ਇੱਕ ਤੋਂ 2 ਪ੍ਰਾਈਵੇਟ ਯੂਨੀਵਰਸਿਟੀਆਂ ਵਿੱਚ ਹੀ ਟ੍ਰੇਨਿੰਗ ਦਿੱਤੀ ਜਾ ਰਹੀ ਹੈ । ਸਰਕਾਰੀ ਪੱਧਰ ‘ਤੇ ਡ੍ਰੋਨ ਦੀ ਟ੍ਰੇਨਿੰਗ ਨੂੰ ਲੈਕੇ ਕੋਈ ਲੋੜਿੰਦੇ ਕਦਮ ਨਹੀਂ ਚੁੱਕੇ ਗਏ ਸਨ ਪਰ ਹੁਣ ਪੰਜਾਬ ਦੇ 6 ITI ਵਿੱਚ ਡ੍ਰੋਨ ਦੀ ਟ੍ਰੇਨਿੰਗ ਦਿੱਤੀ ਜਾਵੇਗੀ, ਇਸ ਨਾਲ ਦੇਸ਼ ਦੀ ਸੁਰੱਖਿਆ ਦੇ ਨਾਲ ਕਿਸਾਨਾਂ ਨੂੰ ਵੀ ਫਾਇਦਾ ਹੋਵੇਗਾ।

ਕਿਸਾਨਾਂ ਤੇ ਫੌਜੀਆਂ ਲਈ ਜ਼ਰੂਰੀ ਡ੍ਰੋਨ

ਕਿਸਾਨਾਂ ਦੇ ਖੇਤ ਦੀ ਸੁਰੱਖਿਆ ਲਈ ਡ੍ਰੋਨ ਅਹਿਮ ਸਾਬਿਤ ਹੋ ਸਕਦੇ ਹਨ । ਜਿਵੇਂ ਪਸ਼ੂਆਂ ਵੱਲੋਂ ਅਕਸਰ ਕਿਸਾਨਾਂ ਦੀ ਫਸਲ ਬਰਬਾਦ ਕਰ ਦਿੱਤੀ ਜਾਂਦਾ ਹੈ ਕਿਸਾਨ ਡ੍ਰੋਨ ਦੇ ਜ਼ਰੀਏ ਇਸ ‘ਤੇ ਨਜ਼ਰ ਰੱਖ ਸਕਦੇ ਹਨ । ਕਿਸਾਨ ਕੈਮਰੇ ਦੀ ਨਜ਼ਰ ਨਾਲ ਇੱਕ ਥਾਂ ‘ਤੇ ਬੈਠ ਕੇ ਖੇਤ ‘ਤੇ ਨਜ਼ਰ ਰੱਖ ਸਕਦੇ ਹਨ। ਇਸ ਤੋਂ ਇਲਾਵਾ ਦੇਸ਼ ਦੀ ਸੁਰੱਖਿਆ ਵਿੱਚ ਡ੍ਰੋਨ ਸਮੇਂ ਦੀ ਜ਼ਰੂਰਤ ਬਣ ਗਿਆ ਹੈ। ਸਰਹੱਦ ਪਾਰ ਤੋਂ ਰੋਜ਼ਾਨਾ ਹਥਿਆਰ ਅਤੇ ਨ ਸ਼ੇ ਦੀ ਸਪਲਾਈ ਡ੍ਰੋਨ ਦੇ ਜ਼ਰੀਏ ਹੋ ਰਹੀ ਹੈ ਅਜਿਹੇ ਵਿੱਚ ਚੰਗੀ ਤਕਨੀਕ ਨਾਲ ਤਿਆਰ ਡ੍ਰੋਨ ਦੀ ਮਦਦ ਨਾਲ ਦੇਸ਼ ਦੀਆਂ ਸਰਹੱਦਾਂ ‘ਤੇ ਨਜ਼ਰ ਰੱਖੀ ਜਾ ਸਕਦੀ ਹੈ ਅਤੇ ਪਾਕਿਸਤਾਨ ਦੇ ਨਾਪਾਕਿ ਇਰਾਦਿਆਂ ਨੂੰ ਕਮਜ਼ੋਰ ਕੀਤਾ ਜਾ ਸਕਦਾ ਹੈ ।

Exit mobile version