The Khalas Tv Blog Punjab ਪੰਜਾਬ ਦੇ 5 ਨੌਜਵਾਨਾਂ ਦੇ ਘਰ ਵਾਲਿਆਂ ਦੇ ਸਾਹ ਸੁੱਕੇ ! 2 ਦਿਨ ਪਹਿਲਾਂ ਅਖੀਰਲੀ ਵਾਰ ਗੱਲ ਹੋਈ ਸੀ
Punjab

ਪੰਜਾਬ ਦੇ 5 ਨੌਜਵਾਨਾਂ ਦੇ ਘਰ ਵਾਲਿਆਂ ਦੇ ਸਾਹ ਸੁੱਕੇ ! 2 ਦਿਨ ਪਹਿਲਾਂ ਅਖੀਰਲੀ ਵਾਰ ਗੱਲ ਹੋਈ ਸੀ

ਬਿਊਰੋ ਰਿਪੋਰਟ : ਲੁਧਿਆਣਾ ਦੇ ਮੁੱਲਾਪੁਰ ਤੋਂ 3 ਦਿਨ ਪਹਿਲਾਂ ਹਿਮਾਚਲ ਘੁੰਮਣ ਗਏ 5 ਨੌਜਵਾਨ ਲਾਪਤਾ ਹੋ ਗਏ । ਇਨ੍ਹਾਂ ਸਾਰੇ ਨੌਜਵਾਨਾਂ ਦਾ ਮੋਬਾਈਲ ਬੰਦ ਆ ਰਿਹਾ ਹੈ । ਪਰਿਵਾਰ ਵਾਲਿਆਂ ਨੂੰ ਉਨ੍ਹਾਂ ਦੀ ਚਿੰਤਾ ਸਤਾਈ ਜਾ ਰਹੀ ਹੈ। ਨੌਜਵਾਨਾਂ ਦੀ ਪਛਾਣ ਗੁਰਪ੍ਰੀਤ ਸਿੰਘ,ਮਨੀ,ਰੋਬਿਨ,ਰਾਜਾ ਅਤੇ ਸ਼ੁੱਭਮ ਦੇ ਰੂਪ ਵਿੱਚ ਹੋਈ ਹੈ । ਇਹ ਸਾਰੇ ਨੌਜਵਾਨ ਕੁੱਲੀ ਦੇ ਮਣੀਕਰਨ ਸਾਹਿਬ ਤੋਂ ਲਾਪਤਾ ਹੋਏ ਹਨ । ਅਖੀਰਲੀ ਵਾਰ ਪਰਿਵਾਰ ਨੇ ਉਨ੍ਹਾਂ ਨਾਲ ਐਤਵਾਰ ਨੂੰ ਗੱਲ ਕੀਤੀ ਸੀ । ਪਰਿਵਾਰ ਨੇ ਪੁਲਿਸ ਨੂੰ ਇਤਲਾਹ ਕੀਤੀ ਹੈ । ਪੁਲਿਸ ਲਾਪਤਾ ਨੌਜਵਾਨਾਂ ਦੀ ਲੇਕੇਸ਼ਨ ਟ੍ਰੇਸ ਕਰ ਰਿਹਾ ਹੈ ।

ਕਾਂਗਰਸ ਦੇ ਸੀਨੀਅਰ ਆਗੂ ਅਤੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਓ.ਐੱਸ.ਡੀ ਕੈਪਟਨ ਸੰਦੀਪ ਸੰਧੂ ਨੇ ਲਾਪਤਾ ਨੌਜਵਾਨਾਂ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤੀਆਂ ਹਨ । ਉਨ੍ਹਾਂ ਨੇ ਦੱਸਿਆ ਕਿ ਹਿਮਾਚਲ ਦੇ DGP ਨਾਲ ਉਨ੍ਹਾਂ ਨੇ ਗੱਲ ਕੀਤੀ ਹੈ। ਪੁਲਿਸ ਨੇ ਕਿਹਾ ਹੈ ਇਹ ਜ਼ਰੂਰੀ ਮਦਦ ਨਾਲ ਨੌਜਵਾਨਾਂ ਨੂੰ ਸੁਰੱਖਿਅਤ ਘਰ ਪਹੁੰਚਾਉਣ ਦੀ ਕੋਸ਼ਿਸ਼ ਕਰਨਗੇ ।

ਰੋਪੜ ਅਤੇ ਮੋਹਾਲੀ ਤੋਂ ਵੀ ਲਾਪਤਾ ਨੌਜਵਾਨ

ਮਣੀਕਰਨ ਹੜ੍ਹ ਨਾਲ ਬਹੁਤ ਜ਼ਿਆਦਾ ਤਬਾਹੀ ਹੋਈ ਹੈ । ਮਨੀਕਰਣ ਗੁਰਦੁਆਰੇ ਦੇ ਆਲੇ-ਦੁਆਲੇ ਕਾਫੀ ਨੁਕਸਾਨ ਹੋਇਆ ਹੈ । ਦਰਿਆ ਦਾ ਪਾਣੀ 15-15 ਫੁੱਟ ਉੱਚਾ ਤੇਜ਼ ਰਫਤਾਰ ਨਾਲ ਗੁਜ਼ਰ ਰਿਹਾ ਹੈ,ਜਿਸ ਦੀ ਵਜ੍ਹਾ ਕਰਕੇ ਮਨੀਕਰਣ ਜਾਣ ਵਾਲਾ ਪੁੱਲ ਵੀ ਪੂਰੀ ਤਰ੍ਹਾਂ ਨਾਲ ਟੁੱਟ ਚੁੱਕਾ ਹੈ । ਆਲੇ-ਦੁਆਲੇ ਵੀ ਕਾਫੀ ਨੁਕਸਾਨ ਹੋਇਆ ਹੈ । ਮਨੀਕਰਣ ਦੀ ਅਜਿਹੀਆਂ ਤਸਵੀਰਾਂ ਵੇਖ ਕੇ ਪਰਿਵਾਰ ਨੂੰ ਹੋਰ ਜ਼ਿਆਦਾ ਚਿੰਤਾ ਹੋ ਰਹੀ ਹੈ । ਉਧਰ ਰੂਪਨਗਰ ਦੀ ਗੱਲ ਕਰੀਏ ਤਾਂ ਆਨੰਦਪੁਰ ਸਾਹਿਬ ਤੋਂ ਹਿਮਾਚਲ ਯਾਤਰਾ ‘ਤੇ ਗਏ 2 ਜਵਾਨਾਂ ਦਾ ਸੰਪਰਕ ਵੀ ਟੁੱਟ ਗਿਆ ਹੈ । ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ਼ ਨੇ ਇਸ ਬਾਰੇ ਜਾਣਕਾਰੀ ਦਿੰਦੇ ਹੋਏ । ਉਧਰ ਪੰਜਾਬ ਮੋਰਚਾ ਦੇ ਕਨਵੀਨਰ ਗੌਰਵ ਰਾਣਾ ਨੇ ਲੁਧਿਆਣਾ ਦੇ ਨਜ਼ਦੀਕ ਪਿੰਡ ਤੋਂ ਗਗਨਜੀਤ ਸਿੰਘ ਅਤੇ ਮੋਹਾਲੀ ਦੇ ਇੱਕ ਨੌਜਵਾਨ ਦਾ ਮਣੀਕਰਨ ਤੋਂ ਸੰਪਰਕ ਟੱਟਣ ਬਾਰੇ ਜਾਣਕਾਰੀ ਸਾਂਝੀ ਕੀਤੀ ਹੈ । ਉਨ੍ਹਾਂ ਦੀ ਤਲਾਸ਼ ਅਤੇ ਜਾਣਕਾਰੀ ਦੇ ਲਈ ਹਿਮਾਚਲ ਇੰਟਰ ਸਟੇਟ ਕਮੇਟੀ ਦੇ ਕਾਰਜਕਰਤਾਵਾਂ ਤੋਂ ਮਦਦ ਲਈ ਜਾ ਰਹੀ ਹੈ । ਇਸ ਤੋਂ ਇਲਾਵਾ ਰੂਪਨਗਰ ਦੇ ਨੂਰਪੁਰ ਬੇਦੀ ਬਲਾਕ ਦੇ ਪਿੰਡ ਸਿੰਬਲ ਮਾਜਰਾ ਤੋਂ ਇੱਕ ਨੌਜਵਾਨ ਨਾਲ ਵੀ ਸੰਪਰਕ ਟੁੱਟ ਗਿਆ ਹੈ. ਨੌਜਵਾਨ ਟ੍ਰੇਸ ਨਹੀਂ ਹੋ ਪਾ ਰਿਹਾ ਹੈ ।

ਹਰਿਆਣਾ ਦ 4 ਦੋਸਤ ਲਾਪਤਾ

ਹਰਿਆਣਾ ਦੇ ਪਾਣੀਪਤ ਸ਼ਹਿਰ ਦੇ ਕੱਚਾ ਕੈਂਪ ਤੋਂ 6 ਜੁਲਾਈ ਦੀ ਸਵੇਰ 5:30 ਵਜੇ 4 ਦੋਸਤ ਮਨਾਲੀ ਘੁੰਮਣ ਗਏ ਸਨ। ਵਿਸ਼ਾਨ ਅਰੋੜਾ,ਸਾਗਰ ਚਾਨਨ ਸਮੇਤ 4 ਨੌਜਵਾਨ ਆਪਣੀ ਕਾਰ ਨੰਬਰ HR06B-B8050 ‘ਤੇ ਸਵਾਰ ਹੋ ਕੇ ਨਿਕਲੇ ਸਨ । ਜਿਨ੍ਹਾਂ ਦੀ ਪਹਿਲਾਂ ਪਰਿਵਾਰ ਨਾਲ ਗੱਲਬਾਤ ਹੋ ਰਹੀ ਸੀ ਪਰ 9 ਜੁਲਾਈ ਸ਼ਾਮ 6:32 ‘ਤੇ ਅਖੀਰਲੀ ਵਾਰ ਗੱਲਬਾਤ ਹੋਈ ਸੀ । ਪਰ ਉਸ ਤੋਂ ਬਾਅਦ ਹੁਣ ਤੱਕ ਕੋਈ ਗੱਲਬਾਤ ਨਹੀਂ ਹੋਈ ਹੈ । ਪਰਿਵਾਰ ਨੇ ਪਾਣੀਪਤ ਜ਼ਿਲ੍ਹਾਂ ਪ੍ਰਸ਼ਾਸਨ ਦੇ ਜ਼ਰੀਏ ਹਰਿਆਣਾ ਅਤੇ ਹਿਮਾਚਲ ਸਰਕਾਰ ਕੋਲੋ ਮਦਦ ਮੰਗੀ ਹੈ।

Exit mobile version