The Khalas Tv Blog India ਪੰਜਾਬ ‘ਚ 2 ਜ਼ਿਲ੍ਹਿਆਂ ਨੂੰ ਛੱਡ ਬਾਕੀ ਸਾਰੇ ਜ਼ਿਲ੍ਹਿਆਂ ‘ਚ ਤੇਜ਼ ਹਨੇਰੀ ਦਾ ਅਲਰਟ ! 1 ਜੂਨ ਤੱਕ ਮੌਸਮ ਵਿਭਾਗ ਨੇ ਕੀਤੀ ਵੱਡੀ ਭਵਿੱਖਬਾੜੀ
India Punjab

ਪੰਜਾਬ ‘ਚ 2 ਜ਼ਿਲ੍ਹਿਆਂ ਨੂੰ ਛੱਡ ਬਾਕੀ ਸਾਰੇ ਜ਼ਿਲ੍ਹਿਆਂ ‘ਚ ਤੇਜ਼ ਹਨੇਰੀ ਦਾ ਅਲਰਟ ! 1 ਜੂਨ ਤੱਕ ਮੌਸਮ ਵਿਭਾਗ ਨੇ ਕੀਤੀ ਵੱਡੀ ਭਵਿੱਖਬਾੜੀ

ਬਿਉਰੋ ਰਿਪੋਰਟ – ਮੌਸਮ ਵਿਭਾਗ ਨੇ 2 ਜ਼ਿਲ੍ਹਿਆਂ ਨੂੰ ਛੱਡ ਕੇ ਪੰਜਾਬ ਦੇ 21 ਜ਼ਿਲ੍ਹਿਆਂ ਵਿੱਚ ਅੱਜ ਮੁੜ ਤੋਂ ਹਨੇਰੀ ਅਤੇ ਮੀਂਹ ਦਾ ਅਲਰਟ ਜਾਰੀ ਕੀਤਾ ਹੈ । ਫਾਜ਼ਿਲਕਾ ਅਤੇ ਸ੍ਰੀ ਮਕਤਸਰ ਸਾਹਿਬ ਵਿੱਚ ਮੌਸਮ ਸਾਫ ਹੈ । ਜਦਕਿ ਅਗਲੇ ਤਿੰਨ ਦਿਨਾਂ ਵਿੱਚ ਸਿਰਫ਼ 30 ਫੀਸਦੀ ਜ਼ਿਲ੍ਹਿਆਂ ਵਿੱਚ ਹਨੇਰੀ ਦਾ ਅਲਰਟ ਜਾਰੀ ਕੀਤਾ ਗਿਆ ਹੈ । ਮੌਸਮ ਵਿਭਾਗ ਨੇ ਮਾਨਸਾ, ਸੰਗਰੂਰ , ਬਰਨਾਲਾ, ਪਟਿਆਲਾ, ਜਲੰਧਰ, ਕਪੂਰਥਲਾ, ਸ਼ਹੀਦ ਭਗਤ ਸਿੰਘ ਨਗਰ, ਰੂਪਨਗਰ, ਹੁਸ਼ਿਆਰਪੁਰ, ਵਿੱਚ ਅਸਮਾਨੀ ਬਿਜਲੀ ਅਤੇ ਤੇਜ਼ ਹਵਾਵਾਂ ਚੱਲਣ ਦੀ ਭਵਿੱਖਬਾਣੀ ਕੀਤੀ ਹੈ ।ਬੀਤੇ ਦਿਨ ਅਲਰਟ ਦੇ ਬਾਵਜੂਦ ਮੀਂਹ ਨਹੀਂ ਪਿਆ ਸੀ । ਪਰ ਰਾਤ 2 ਵਜੇ ਕਈ ਜ਼ਿਲ੍ਹਿਆਂ ਵਿੱਚ ਹਨੇਰੀ ਅਤੇ ਹਲਕੀ ਬਾਰਿਸ਼ ਜ਼ਰੂਰ ਹੋਈ । ਦਿਨ ਦੇ ਤਾਪਮਾਨ ਵਿੱਚ 0.9 ਡਿਗਰੀ ਦਾ ਵਾਧਾ ਦਰਜ ਕੀਤਾ ਗਿਆ ਸੀ । 24 ਘੰਟਿਆਂ ਅੰਦਰ ਬਠਿੰਡਾ ਵਿੱਚ ਸਭ ਤੋਂ ਜ਼ਿਆਦਾ 44 ਡਿਗਰੀ ਤਾਪਮਾਨ ਰਿਹਾ । ਇਸ ਤੋਂ ਇਲਾਵਾ ਪੰਜਾਬ ਦੇ ਜ਼ਿਆਦਾਤਰ ਜ਼ਿਲ੍ਹਿਆਂ ਵਿੱਚ ਤਾਪਮਾਨ 39 ਤੋਂ 40 ਦੇ ਵਿਚਾਲੇ ਦਰਜ ਕੀਤਾ ਗਿਆ ਹੈ ।

ਹਰਿਆਣਾ ਦੇ ਕੁਰੂਸ਼ੇਤਰ,ਪੰਚਕੂਲਾ,ਅੰਬਾਲਾ,ਯਮੁਨਾਨਗਰ, ਵਿੱਚ ਅੱਜ ਮੀਂਹ ਦੇ ਨਾਲ 40 ਤੋਂ 50 ਕਿਲੋਮੀਟਰ ਦੀ ਰਫਤਾਰ ਨਾਲ ਤੇਜ਼ ਹਵਾਵਾਂ ਦਾ ਅਲਰਟ ਜਾਰੀ ਕੀਤਾ ਗਿਆ ਹੈ । ਇਸ ਤੋਂ ਇਲਾਵਾ ਕੈਥਲ,ਹਿਸਾਰ,ਜੀਂਦ,ਫਤਿਹਾਬਾਦ ਵਿੱਚ ਵੀ ਤੇਜ਼ ਹਨੇਰੀ ਦਾ ਅਲਰਟ ਹੈ । ਹਰਿਆਣਾ ਵਿੱਚ ਤਾਪਮਾਨ ਵਿੱਚ 2 ਡਿਗਰੀ ਦਾ ਵਾਧਾ ਦਰਜ ਹੋਇਆ ਹੈ,ਸਿਰਸਾ ਦਾ ਸਭ ਤੋਂ ਵੱਧ 43 ਡਿਗਰੀ ਤਾਪਮਾਨ ਦਰਜ ਕੀਤਾ ਗਿਆ ਹੈ ।

ਹਿਮਾਚਲ ਪ੍ਰਦੇਸ਼ ਦੇ ਚੰਬਾ ਵਿੱਚ ਅਚਾਨਕ ਮੌਸਮ ਪੂਰੀ ਤਰ੍ਹਾਂ ਨਾਲ ਬਦਲ ਗਿਆ,ਉੱਚੇ ਪਹਾੜਾਂ ਵਿੱਚ ਬਰਫਬਾਰੀ ਹੋਈ । ਜਿਸ ਨਾਲ ਲੋਕਾਂ ਨੂੰ ਗਰਮੀ ਤੋਂ ਵੱਡੀ ਰਾਹਤ ਮਿਲੀ ।ਇਸ ਤੋਂ ਇਲਾਵਾ ਹੇਠਲੇ ਇਲਾਕਿਆਂ ਵਿੱਚ ਵੀ ਮੀਂਹ ਪਿਆ । ਮੀਂਹ ਨੇ ਕਿਸਾਨਾਂ ਨੂੰ ਵੱਡੀ ਰਾਹਤ ਦਿੱਤੀ ।

ਮੌਸਮ ਵਿਭਾਗ ਦੀ ਜਾਣਕਾਰੀ ਦੇ ਮੁਤਾਬਿਕ 24 ਮਈ ਨੂੰ 17 ਸੂਬਿਆਂ ਵਿੱਚ ਮਾਨਸੂਨ ਦੀ ਦਸਤਕ ਹੋ ਚੁੱਕੀ ਹੈ। ਸਿਰਫ 6 ਦਿਨਾਂ ਵਿੱਚ ਦੇਸ਼ ਵਿੱਚ 33 ਫੀਸਦੀ ਬਾਰਿਸ਼ ਹੋ ਚੁੱਕੀ ਹੈ । ਵੀਰਵਾਰ ਨੂੰ ਮਾਨਸੂਨ ਪੱਛਮੀ ਬੰਗਾਲ ਅਤੇ ਸਿਕਿਮ ਵਿੱਚ ਵੀ ਪਹੁੰਚ ਗਿਆ ਹੈ

ਰਾਜਸਥਾਨ ਦੇ 18 ਜ਼ਿਲ੍ਹਿਆਂ ਵਿੱਚ ਹਨੇਰੀ ਅਤੇ ਬਾਰਿਸ਼ ਦਾ ਅਲਰਟ ਹੈ,ਬੀਕਾਨੇਰ,ਸੀਕਰ,ਕਰੌਲੀ ਅਤੇ ਬਾਡਮੇਰ ਤੇ ਜੈਸਰਮੇਲ ਦੇ ਕਈ ਜ਼ਿਲ੍ਹਿਆਂ ਵਿੱਚ ਬਾਰਿਸ਼ ਹੋਈ ।

Exit mobile version