The Khalas Tv Blog International ਪੁਲਵਾਮਾ ਹਮਲਾ ਪਾਕਿਸਤਾਨ ਸਰਕਾਰ ਦੀ ਵੱਡੀ ਕਾਮਯਾਬੀ – ਫਵਾਦ ਚੌਧਰੀ
International

ਪੁਲਵਾਮਾ ਹਮਲਾ ਪਾਕਿਸਤਾਨ ਸਰਕਾਰ ਦੀ ਵੱਡੀ ਕਾਮਯਾਬੀ – ਫਵਾਦ ਚੌਧਰੀ

‘ਦ ਖ਼ਾਲਸ ਬਿਊਰੋ ( ਇਸਲਾਮਾਬਾਦ ) :- ਪੁਲਵਾਮਾ ਵਿੱਚ ਹੋਏ ਅੱਤਵਾਦੀ ਹਮਲੇ ਨੂੰ ਪਾਕਿਸਤਾਨ ਨੇ ਕਬੂਲਿਆ ਹੈ ਕਿ ਇਹ ਹਮਲੇ ਵਿੱਚ ਉਸਦਾ ਹੱਥ ਸੀ। ਭਾਰਤ ਕੋਲ ਪਹਿਲਾਂ ਤੋਂ ਹੀ ਇਸ ਦਾ ਸਬੂਤ ਹੈ, ਪਰ ਹੁਣ ਪਾਕਿਸਤਾਨ ਦੇ ਮੰਤਰੀ ਫਵਾਦ ਚੌਧਰੀ ਨੇ ਸੰਸਦ ਵਿੱਚ ਕਿਹਾ ਹੈ ਕਿ ਪੁਲਵਾਮਾ ਹਮਲਾ ਇਮਰਾਨ ਖ਼ਾਨ ਸਰਕਾਰ ਦੀ ਵੱਡੀ ਕਾਮਯਾਬੀ ਹੈ।

ਦੱਸਣਯੋਗ ਹੈ ਕਿ ਪਿਛਲੇ ਸਾਲ 14 ਫਰਵਰੀ ਨੂੰ CRPF ਦੇ ਕਾਫਿਲੇ ‘ਤੇ ਵਿਸਫੋਟਕ ਨਾਲ ਭਰੇ ਵਾਹਨ ਨਾਲ ਹਮਲਾ ਕੀਤਾ ਗਿਆ ਸੀ, ਅਤੇ ਇਸ ਹਮਲੇ ਵਿੱਚ ਦੇਸ਼ ਦੇ 40 ਸੈਨਿਕ ਮਾਰੇ ਗਏ ਸੀ। ਜੈਸ਼ਮੁਹੰਮਦ ਦੇ ਅੱਤਵਾਦੀਆਂ ਨੇ ਆਈਈਡੀ ਨਾਲ ਭਰੀ ਕਾਰ ਨੂੰ ਸੈਨਾ ਦੇ ਕਾਫਲੇ ਨਾਲ ਟੱਕਰ ਮਾਰ ਦਿੱਤੀ ਸੀ। ਦਰਅਸਲਪਾਕਿਸਤਾਨ ਦੇ ਇੱਕ ਸੀਨੀਅਰ ਵਿਰੋਧੀ ਨੇਤਾ ਅਯਾਜ਼ ਸਾਦਿਕ ਨੇ ਕਿਹਾ ਹੈ ਕਿ ਇੱਕ ਬੈਠਕ ਵਿੱਚ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਨੇ ਕਿਹਾ ਸੀ ਕਿ ਜੇ ਭਾਰਤੀ ਹਵਾਈ ਸੈਨਾ ਦੇ ਵਿੰਗ ਦੇ ਕਮਾਂਡਰ ਅਭਿਨੰਦਨ ਵਰਧਮਾਨsun ਨੂੰ ਰਿਹਾ ਨਾ ਕੀਤਾ ਜਾਂਦਾ ਤਾਂ ਭਾਰਤ “ਰਾਤ ਨੌਂ ਵਜੇ” ਪਾਕਿਸਤਾਨ ‘ਤੇ ਹਮਲਾ ਕਰ ਦੇਵੇਗਾ।

ਪਾਕਿਸਤਾਨ ਮੁਸਲਿਮ ਲੀਗ ਨਵਾਜ਼ ਦੇ ਨੇਤਾ ਸਾਦਿਕ ਨੇ ਕਿਹਾ ਜਦੋਂ ਕੁਰੈਸ਼ੀ ਇਹ ਕਹਿ ਰਹੇ ਸੀ ਤਾਂ ਪਾਕਿਸਤਾਨ ਦੇ ਆਰਮੀ ਚੀਫ ਜਨਰਲ ਕਮਰ ਜਾਵੇਦ ਬਾਜਵਾ ਪਸੀਨਾ ਵਹਾ ਰਹੇ ਸੀ, ਅਤੇ ਉਸ ਦੀਆਂ ਲੱਤਾਂ ਕੰਬ ਰਹੀਆਂ ਸੀ

37 ਸਾਲਾ ਅਭਿਨੰਦਨ ਵਰਧਮਾਨ ਭਾਰਤੀ ਹਵਾਈ ਸੈਨਾ ਦਾ ਅਧਿਕਾਰੀ ਹੈ ਜਿਸ ਨੂੰ 27 ਫਰਵਰੀ ਨੂੰ ਪਾਕਿਸਤਾਨੀ ਫੌਜ ਨੇ ਉਸ ਸਮੇਂ ਗ਼ੁਲਾਮ ਬਣਾਇਆ ਸੀਜਦੋਂ ਵਰਧਮਾਨ ਦਾ ਮਿਗ -21 ਬਾਈਸਨ ਦੇ ਜਹਾਜ਼ ਨੂੰ ਪਾਕਿਸਤਾਨੀ ਜਹਾਜ਼ ਨਾਲ ਹਵਾਈ ਲੜਾਈ ਵਿੱਚ ਹੇਠਾਂ ਸੁੱਟ ਦਿੱਤਾ ਸੀ। ਇਸੇ ਘਟਨਾ ਦਾ ਜ਼ਿਕਰ ਕਰਦਿਆਂ ਅਯਾਜ ਸਾਦਿਕ ਨੇ ਪਾਕਿਸਤਾਨ ਸਰਕਾਰ ਤੇ ਨਿਸ਼ਾਨਾ ਸਾਧਿਆ ਹੈ। ਅਯਾਜ ਸਾਦਿਕ ਦੇ ਦਾਅਵਿਆਂ ਤੋਂ ਬਾਅਦ ਪਾਕਿਸਤਾਨ ਸਰਕਾਰ ਦਾ ਮਜ਼ਾਕ ਉੱਡਾ ਰਹੀ ਹੈ। ਫਵਾਦ ਚੌਧਰੀ ਉਨ੍ਹਾਂ ਦੇ ਬਿਆਨ ਦਾ ਜਵਾਬ ਦੇ ਰਹੇ ਸੀ।

Exit mobile version