The Khalas Tv Blog Punjab ਭੁੱਖ ਹੜਤਾਲ ‘ਤੇ ਬੈਠੇ ਕਿਸਾਨ ਬਾਬੇ ਨੇ PM ਮੋਦੀ ਦਾ ਰੱਖਿਆ ਨਵਾਂ ਨਾਂ
Punjab

ਭੁੱਖ ਹੜਤਾਲ ‘ਤੇ ਬੈਠੇ ਕਿਸਾਨ ਬਾਬੇ ਨੇ PM ਮੋਦੀ ਦਾ ਰੱਖਿਆ ਨਵਾਂ ਨਾਂ

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):- ਇਕ ਪਾਸੇ ਦਿੱਲੀ ਵਿੱਚ ਖੇਤੀ ਕਾਨੂੰਨਾਂ ਦੇ ਖਿਲਾਫ ਚੱਲ ਰਹੇ ਕਿਸਾਨ ਅੰਦੋਲਨ ਨੂੰ ਹੋਰ ਦੋ ਚਾਰ ਮਹੀਨਿਆਂ ਨੂੰ ਪੂਰਾ ਇੱਕ ਸਾਲ ਹੋ ਜਾਵੇਗਾ,ਉੱਥੇ ਪੰਜਾਬ ਵਿੱਚ ਵੀ ਕਿਸਾਨੀ ਅੰਦੋਲਨ ਦੇ ਸਮਰਥਨ ਵਿੱਚ ਕਈ ਥਾਵਾਂ ਉੱਤੇ ਧਰਨੇ ਤੇ ਰੋਸ ਮੁਜ਼ਾਹਰੇ ਹੋ ਰਹੇ ਹਨ। ਮੁਹਾਲੀ ਵਿੱਚ ਗੁਰੂਦੁਆਰਾ ਸੋਹਾਣਾ ਦੇ ਮੇਨ ਗੇਟ ਉੱਤੇ ਪੁਆਧੀ ਇਲਾਕਾ ਵੱਲੋਂ ਪਿਛਲੇ ਸੌ ਦਿਨਾਂ ਤੋਂ ਲੜੀਵਾਰ ਭੁੱਖ ਹੜਤਾਲ ਕੀਤੀ ਜਾ ਰਹੀ ਹੈ।

ਇਸ ਮੌਕੇ ‘ਦ ਖਾਲਸ ਟੀਵੀ ਨਾਲ ਵਿਸ਼ੇਸ਼ ਤੌਰ ਉੱਤੇ ਗੱਲ ਕਰਦਿਆਂ ਭੁੱਖ ਹੜਤਾਲ ਉੱਤੇ ਬੈਠੇ ਕਿਸਾਨਾਂ ਨੇ ਕਿਹਾ ਕਿ ਇਸ ਅੰਦੋਲਨ ਦੇ ਸੌ ਦਿਨਾਂ ਦੀ ਸਫਲਤਾ ਇਹ ਹੈ ਕਿ ਨੇੜੇ-ਤੇੜੇ ਦੇ ਚਾਲੀ ਤੋਂ ਪੰਜਾਬ ਪਿੰਡਾਂ ਦਾ ਸਹਿਯੋਗ ਪਹਿਲਾਂ ਨਾਲੋਂ ਦੁੱਗਣਾ ਹੋ ਗਿਆ ਹੈ। ਇਸ ਤੋਂ ਏਅਰਪੋਰਟ ਤੇ ਅੱਗੇ ਅੰਬਾਲਾ ਦਿੱਲੀ ਲਈ ਜੁੜਦੇ ਇਸ ਮੁੱਖ ਮਾਰਗ ਤੋਂ ਲੰਘਣ ਲੋਕ ਵੀ ਇਸ ਤੋਂ ਸੇਧ ਲੈ ਰਹੇ ਹਨ।

ਉਨ੍ਹਾਂ ਕਿਹਾ ਕਿ ਪਹਿਲਾਂ ਇਹ ਅੰਦੋਲਨ ਸੂਬਿਆਂ ਦਾ ਸੀ, ਪਰ ਹੁਣ ਇਹ ਸੰਸਾਰ ਪੱਧਰ ਉੱਤੇ ਵਿਚਾਰਿਆ ਜਾ ਰਿਹਾ ਹੈ।ਕੇਂਦਰ ਸਰਕਾਰ ਦੀ ਖੇਤੀ ਕਾਨੂੰਨਾਂ ਪਿੱਛੇ ਦੀ ਖੇਡ ਹੁਣ ਲੁਕੀ ਨਹੀਂ ਰਹੀ ਹੈ। ਸਿਆਸੀ ਲੀਡਰ ਵੀ ਇਸ ਅੰਦੋਲਨ ਬਾਰੇ ਬੇਤੁਕੀਆਂ ਗੱਲਾਂ ਕਰਕੇ ਹੁਣ ਟਿਕ ਕੇ ਬੈਠ ਰਹੇ ਹਨ ਤੇ ਜਿਹੜੇ ਹਾਲੇ ਵੀ ਗਲਤ ਬਿਆਨ ਬਾਜੀਆਂ ਕਰ ਰਹੇ ਹਨ, ਉਨ੍ਹਾਂ ਨੂੰ ਨਾਲੋਂ ਨਾਲ ਜਵਾਬ ਮਿਲ ਰਹੇ ਹਨ।

ਕਿਸਾਨਾਂ ਨੇ ਕਿਹਾ ਕਿ ਨੌਜਵਾਨ ਇਸ ਅੰਦੋਲਨ ਤੋਂ ਜੋ ਸਿੱਖ ਰਹੇ ਹਨ, ਉਹੀ ਸਰਕਾਰਾਂ ਲਈ ਭਾਰੀ ਪੈਣ ਵਾਲਾ ਹੈ। ਲੋਕ ਹੱਕਾਂ ਲਈ ਲੜਨਾ ਤੇ ਹੱਕ ਲੈਣੇ ਸਿੱਖ ਗਏ ਹਨ ਤੇ ਸਿਆਸੀ ਦਾਅ ਪੇਚ ਹੁਣ ਬਹੁਤੀ ਲੰਬੀ ਖੇਡ ਦਾ ਹਿੱਸਾ ਨਹੀਂ ਰਹੇ ਹਨ।

ਇਸ ਮੌਕੇ ਭੁੱਖ ਹੜਤਾਲ ਉੱਤੇ ਬੈਠੇ ਇਕ ਬਜੁਰਗ ਨੇ ਮੋਦੀ ਦੀ ਤੁਲਨਾ ਔਰੰਗਜੇਬ ਨਾਲ ਕੀਤੀ ਹੈ। ਉਨ੍ਹਾਂ ਕਿ 70-75 ਸਾਲ ਦੀ ਮੇਰੀ ਉਮਰ ਵਿੱਚ ਮੈਂ ਇਹੋ ਜਿਹੀ ਸਰਕਾਰ ਨਹੀਂ ਦੇਖੀ। ਇਸ ਮੌਕੇ ਭੁੱਖ ਹੜਤਾਲ ਉੱਤੇ ਬੈਠੇ ਬਜੁਰਗਾਂ ਨੇ ਤਿੱਖੇ ਸ਼ਬਦਾਂ ਵਿੱਚ ਮੋਦੀ ਸਰਕਾਰ ਦੀਆਂ ਨੀਤੀਆਂ ਦਾ ਵਿਰੋਧ ਕੀਤਾ। ਉਨ੍ਹਾਂ ਕਿਹਾ ਕਿ ਮੋਦੀ ਜਦੋਂ ਤੱਕ ਨਹੀਂ ਮੰਨਦਾ, ਇਹ ਧਰਨਾ ਜਾਰੀ ਰਹੇਗਾ।

Exit mobile version