The Khalas Tv Blog Punjab PU ਵਿਦਿਆਰਥੀ ਚੋਣਾਂ ਦੀ ਤਰੀਕ ਦਾ ਐਲਾਨ ! 29 ਅਗਸਤ ਨੂੰ ਨਾਮਜ਼ਦਗੀ ਭਰਨ ਦੀ ਤਰੀਕ, ਇਸ ਵੋਟਿੰਗ ਤੇ ਨਤੀਜੇ
Punjab

PU ਵਿਦਿਆਰਥੀ ਚੋਣਾਂ ਦੀ ਤਰੀਕ ਦਾ ਐਲਾਨ ! 29 ਅਗਸਤ ਨੂੰ ਨਾਮਜ਼ਦਗੀ ਭਰਨ ਦੀ ਤਰੀਕ, ਇਸ ਵੋਟਿੰਗ ਤੇ ਨਤੀਜੇ

ਬਿਉਰੋ ਰਿਪੋਰਟ – ਪੰਜਾਬ ਯੂਨੀਵਰਸਿਟੀ ਚੰਡੀਗੜ੍ਹ (PUNJAB UNIVERSITY CHANDIGARH) ਵਿੱਚ ਵਿਦਿਆਰਥੀ ਚੋਣਾਂ (STUDENT ELECTION) ਦੇ ਐਲਾਨ ਨਾਲ ਮੁੜ ਤੋਂ ਗਹਿਮਾ-ਗਹਿਮੀ ਸ਼ੁਰੂ ਹੋ ਗਈ ਹੈ । ਜਾਣਕਾਰੀ ਦੇ ਮੁਤਾਬਿਕ 5 ਸਤੰਬਰ ਨੂੰ ਵੋਟਿੰਗ (VOTING)ਹੋਵੇਗੀ ਉਸੇ ਦਿਨ ਨਤੀਜੇ ਆਉਣਗੇ । ਪੰਜਾਬ ਵਿੱਚ ਵੱਖ -ਵੱਖ ਜਥੇਬੰਦੀਆਂ ਸਰਗਰਮ ਹਨ । ਪਿਛਲੇ ਸਾਲ ਹੋਇਆ ਵਿਦਿਆਰਥੀ ਚੋਣਾਂ ਦੇ ਨਤੀਜਿਆਂ ਨੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਸੀ

ਡੀਨ ਵਿਦਿਆਰਥੀ ਭਲਾਈ (DSW ) ਪ੍ਰੋਫੈਸਰ ਅਮਿਤ ਚੌਹਾਨ ਮੁਤਾਬਿਕ ਚੋਣਾਂ ਦੀਆਂ ਤਰੀਕਾਂ ਚੰਡੀਗੜ੍ਹ ਪ੍ਰਸ਼ਾਸਨ ਨੂੰ ਭੇਜ ਦਿੱਤੀਆਂ ਗਈਆਂ ਹਨ ਅਤੇ ਸਤੰਬਰ ਦੇ ਪਹਿਲੇ ਹਫ਼ਤੇ ਚੋਣਾਂ ਕਰਵਾਉਣ ਦੀ ਪ੍ਰਵਾਨਗੀ ਦਿੱਤੀ ਗਈ ਹੈ। ਚੋਣਾਂ ਕਰਵਾਉਣ ਦੇ ਲਈ ਤਿੰਨ ਤਰੀਕਾਂ ਭੇਜਿਆਂ ਗਈਆਂ ਹਨ ਜਿਸ ਵਿੱਚੋਂ 5 ਸਤੰਬਰ ਦੀ ਤਰੀਕ ਨੂੰ ਅੰਤਿਮ ਮੋਹਰ ਲੱਗੀ ਹੈ । ਵੋਟਿੰਗ ਤੋਂ 11 ਦਿਨ ਪਹਿਲਾਂ ਪੋਲ ਕੋਡ ਲਾਗੂ ਕੀਤਾ ਜਾਵੇਗਾ। ਪੰਜਾਬ ਯੂਨੀਵਰਸਿਟੀ ਦੀ ਵਿਦਿਆਰਥੀਆਂ ਚੋਣਾਂ ਵਿੱਚ 15,000 ਵਿਦਿਆਰਥੀਆਂ ਹਿੱਸਾ ਲੈਂਦੇ ਹਨ ।

PU ਚੋਣ ਸ਼ੈਡੀਊਲ

29 ਅਗਸਤ ਨੂੰ ਸਵੇਰ ਸਾਢੇ 9 ਤੋਂ ਸਾਢੇ 10 ਦੇ ਵਿਚਾਲੇ ਨਾਮਜ਼ਦੀਆਂ ਭਰੀਆਂ ਜਾਣਗੀਆਂ,ਉਸੇ ਦਿਨ ਸਵੇਰੇ 10:35 ‘ਤੇ ਛੱਟਨੀ ਹੋਵੇਗੀ,29 ਅਗਸਤ ਨੂੰ ਚੋਣ ਲੜਨ ਵਾਲੇ ਉਮੀਦਵਾਰਾਂ ਦੀ ਲਿਸਟ ਨੋਟਿਸ ਬੋਰਡ ‘ਤੇ ਲਗਾਈ ਜਾਵੇਗੀ । 12:30 PM ਤੋਂ 1:30 PM ਤੱਕ ਨਾਮਜ਼ਦੀਆ ‘ਤੇ ਇਤਰਾਜ਼ ਦਰਜ ਕਰਨ ਦਾ ਸਮਾਂ ਦਿੱਤਾ ਗਿਆ ਹੈ । 30 ਅਗਸਤ ਨੂੰ ਸਵੇਰ 10 ਵਜੇ ਉਮੀਦਵਾਰਾਂ ਦੀ ਲਿਸਟ ਜਾਰੀ ਕੀਤੀ ਜਾਵੇਗੀ । ਇਸੇ ਦਿਨ ਹੀ ਸਵੇਰ 10:30 ਤੋਂ ਦੁਪਹਿਰ 12 ਵਜੇ ਤੱਕ ਨਾਂ ਵਾਪਸ ਲੈਣ ਦਾ ਸਮਾਂ ਹੋਵੇਗਾ ।30 ਅਗਸਤ ਨੂੰ ਹੀ ਦੁਪਹਿਰ ਢਾਈ ਵਜੇ ਉਮੀਦਵਾਰਾਂ ਦੀ ਫਾਈਨਲ ਲਿਸਟ ਜਾਰੀ ਕਰ ਦਿੱਤੀ ਜਾਵੇਗੀ । ਵੋਟਿੰਗ 5 ਸਤੰਬਰ ਨੂੰ ਸਵੇਰ 9 ਤੋਂ 11 ਵਜੇ ਤੱਕ ਹੋਵੇਗੀ । ਉਸ ਤੋਂ ਬਾਅਦ ਵੋਟਾਂ ਦੀ ਗਿਣਤੀ ਹੋਵੇਗੀ

ਪੰਜਾਬ ਯੂਨੀਵਰਸਿਟੀ ਵਿੱਚ ਕਾਂਗਰਸ ਹਮਾਇਤੀ NSUI,ਬੀਜੇਪੀ ਸਮਰਥਕ ABPV ਅਤੇ SOPU ਵਿੱਚ ਮੁਕਾਬਲਾ ਵੇਖਿਆ ਜਾਂਦਾ ਹੈ । 2023 ਦੇ ਚੋਣ ਨਤੀਜਿਆਂ ਵਿੱਚ PU ਪ੍ਰਧਾਨ ਦੇ ਅਹੁਦੇ ‘ਤੇ NSUI ਦੇ ਉਮੀਦਵਾਰ ਜਤਿੰਦਰ ਸਿੰਘ ਨੇ ਜਿੱਤ ਹਾਸਲ ਕੀਤੀ ਹੈ। ਇਸ ਨਾਲ ਇਨਸੋ ਦੇ ਉਮੀਦਵਾਰ ਦੀਪਕ ਗੋਇਤ ਨੇ ਜਨਰਲ ਸਕੱਤਰ ਦੇ ਅਹੁਦੇ ‘ਤੇ ਜਿੱਤ ਹਾਸਲ ਕੀਤੀ ਸੀ। ਦੂਜੇ ਪਾਸੇ ਮੀਤ ਪ੍ਰਧਾਨ ਦੇ ਅਹੁਦੇ ‘ਤੇ ਸੱਥ ਦੀ ਰਣਮੀਤ ਜੋਤ ਕੌਰ ਨੇ ਜਿੱਤ ਹਾਸਲ ਕੀਤੀ । ਹਾਲਾਂਕਿ ਮਹੀਨੇ ਬਾਅਦ ਹੀ ਸੱਥ ਦੇ ਮੈਂਬਰਾਂ ਦਾ ਰਣਮੀਤ ਜੋਤ ਕੌਰ ਨਾਲ ਮਤਭੇਦ ਹੋਣ ਦੀ ਵਜ੍ਹਾ ਕਰਕੇ ਉਹ ਵਖਰੇ ਹੋ ਗਏ ਸਨ ।

ਵਿਦਿਆਰਥੀ ਚੋਣਾਂ ਤੋਂ ਪਹਿਲਾਂ ਪੰਜਾਬ ਯੂਨੀਵਰਸਿਟੀ ਅਧਿਆਪਕ ਐਸੋਸੀਏਸ਼ਨ (PUTA) ਦੀ ਵੀ 3 ਸਤੰਬਰ ਨੂੰ ਚੋਣ ਹੋਣੀ ਹੈ । ਚੌਹਾਨ ਨੇ ਕਿਹਾ ਕਿ ਇਹ ਵਿਦਿਆਰਥੀ ਚੋਣਾਂ ਲਈ ਕੋਈ ਰੁਕਾਵਟ ਨਹੀਂ ਬਣੇਗਾ। ਅਧਿਆਪਕ ਸਭਾ ਚੋਣਾਂ ਦੀ ਵੋਟਰ ਲਿਸਟ ਵੱਖਰੀ ਹੁੰਦੀ ਹੈ ।

Exit mobile version