ਬਿਉਰੋ ਰਿਪੋਰਟ : ਪੰਜਾਬ ਵਿੱਚ ਆਪ ਅਤੇ ਕਾਂਗਰਸ ਵਿੱਚ ਇਸ ਗੱਲ ਨੂੰ ਲੈਕੇ ਬਹਿਸ ਚੱਲ ਰਹੀ ਹੈ ਕਿ ਕਿਹੜੀ ਪਾਰਟੀ ਦਾ ਰੁਤਬਾ ਵੱਡਾ ਹੈ ਅਤੇ ਜੇਕਰ INDIA ਗਠਜੋੜ ਵਿੱਚ ਸੀਟਾਂ ਦੇ ਤਾਲਮੇਲ ਨੂੰ ਲੈਕੇ ਝੁਕਨਾ ਪਏਗਾ ਤਾਂ ਉਹ ਪਾਰਟੀ ਕਿਹੜੀ ਹੋਵੇਗੀ ? ਪਰ ਪੰਜਾਬ ਯੂਨੀਵਰਸਿਟੀ ਤੋਂ ਕਾਂਗਰਸ ਦੇ ਲਈ ਚੰਗੀ ਖ਼ਬਰ ਆਈ ਹੈ ਜਿਸ ਨੂੰ ਸੁਣਕੇ ਕਾਂਗਰਸੀ ਦੇ ਹੌਸਲੇ ਜ਼ਰੂਰ ਬੁਲੰਦ ਹੋਣਗੇ । ਪਾਰਟੀ ਦੀ NSUI ਵਿੰਗ ਨੇ ਯੂਨੀਵਰਸਿਟੀ ਦੀ ਪ੍ਰਧਾਨਗੀ ਅਹੁਦੇ ਦੀ ਚੋਣ ਵਿੱਚ ਜ਼ਬਰਦਸਤ ਜਿੱਤ ਹਾਸਲ ਕੀਤੀ ਹੈ । ਆਮ ਆਦਮੀ ਪਾਰਟੀ ਦੀ ਵਿਦਿਆਰਥੀ ਵਿੰਗ CYSS ਨੂੰ ਕਰਾਰੀ ਹਾਰ ਮਿਲੀ ਹੈ । 603 ਵੋਟਾਂ ਦੇ ਫਰਕ ਨਾਲ NSUI ਦੇ ਜਤਿੰਦਰ ਸਿੰਘ ਨੇ CYSS ਦੇ ਉਮੀਦਵਾਰ ਦਿਵਿਆਸ਼ ਠਾਕੁਰ ਨੂੰ ਹਰਾਇਆ ਹੈ । ਪਿਛਲੀ ਵਾਰ ਪ੍ਰਧਾਨਗੀ ਅਹੁਦੇ ‘ਤੇ CYSS ਨੇ ਕਬਜ਼ਾ ਕੀਤਾ ਸੀ । ਆਮ ਆਦਮੀ ਪਾਰਟੀ ਨੇ ਜਦੋਂ ਪਿਛਲੀ ਵਾਰ ਜਿੱਤ ਹਾਸਲ ਕੀਤੀ ਤਾਂ ਦਾਅਵਾ ਸੀ ਇਹ ਸਿਰਫ ਪੰਜਾਬ ਵਿੱਚ ਪਾਰਟੀ ਦੇ ਵੱਧ ਰਹੇ ਰਸੂਕ ਵੱਲ ਇਸ਼ਾਰਾ ਨਹੀਂ ਕਰਦੀ ਹੈ ਬਲਕਿ ਹਰਿਆਣਾ ਅਤੇ ਹਿਮਾਚਲ ਵਿੱਚ ਪਾਰਟੀ ਦੀ ਮਜ਼ਬੂਤੀ ਦਾ ਸੰਕੇਤ ਹੈ ਕਿਉਂਕਿ ਯੂਨੀਵਰਿਸਟੀ ਵਿੱਚ ਪੰਜਾਬ ਸਮੇਤ 2 ਹੋਰ ਸੂਬਿਆਂ ਤੋਂ ਵਿਦਿਆਰਥੀ ਪੜਨ ਆਉਂਦੇ ਹਨ। । ਚੋਣਾਂ ਤੋਂ ਠੀਕ ਪਹਿਲਾਂ ਮੁੱਖ ਮੰਤਰੀ ਭਗਵੰਤ ਮਾਨ ਨੇ ਨਵੇਂ ਹੋਸਟਲ ਦੇ ਲਈ ਕਰੋੜਾਂ ਰੁਪਏ ਦਿੱਤੇ ਸਨ । ਪਰ ਜਿਸ ਤਰ੍ਹਾਂ ਦੇ ਨਤੀਜੇ ਆਏ ਹਨ ਉਸ ਤੋਂ ਸਾਫ ਕਿ ਵਿਦਿਆਰਥੀਆਂ ਨੇ ਉਸ ਨੂੰ ਨਕਾਰ ਦਿੱਤਾ ਹੈ । ਤੀਜੇ ਨੰਬਰ ‘ਤੇ ABVP ਦੇ ਰਾਕੇਸ਼ ਦੇਸ਼ਵਾਲ ਰਹੇ ਉਨ੍ਹਾਂ ਨੂੰ 2182 ਵੋਟਾਂ ਮਿਲਿਆ ।
ਜਨਰਲ ਸਕੱਤਰ ਦੇ ਅਹੁਦੇ ‘ਤੇ INSO ਦੇ ਉਮੀਦਵਾਰ ਦੀਪਕ ਗੋਇਲ ਦੀ ਜਿੱਤ ਹੋਈ ਹੈ ਜਦਕਿ ਉੱਪ ਪ੍ਰਧਾਨ ਦੇ ਅਹੁਦੇ ‘ਤੇ SATH ਦੀ ਰਨਮੀਕਜੋਤ ਕੌਰ ਨੇ ਤਕਰੀਬਨ 700 ਵੋਟਾਂ ਦੇ ਨਾਲ ਜਿੱਤ ਹਾਸਲ ਕੀਤੀ ਹੈ ਉਨ੍ਹਾਂ ਨੂੰ 4084 ਵੋਟਾਂ ਪਈਆਂ ਹਨ । ਜਿੱਤ ਤੋਂ ਬਾਅਦ ਉਨ੍ਹਾਂ ਨੇ ਮਨੁੱਖੀ ਅਧਿਕਾਰਾਂ ਦੇ ਰਾਖੇ ਜਸਵੰਤ ਸਿੰਘ ਖਾਲੜਾ ਦੀ ਬਰਸੀ ‘ਤੇ ਜਿੱਤ ਉਨ੍ਹਾਂ ਨੂੰ ਸਮਰਪਿਤ ਕੀਤੀ । ਜੁਆਇੰਟ ਸਕੱਤਰ ਦਾ ਅਹੁਦਾ ਗੌਰਵ ਚਹਿਰ ਦੇ ਖਾਤੇ ਵਿੱਚ ਗਿਆ ਹੈ ਉਨ੍ਹਾਂ ਨੂੰ 3140 ਵੋਟਾਂ ਮਿਲਿਆ ਹਨ ।
ਕਾਲਜਾਂ ਦੇ ਨਤੀਜੇ
ਸੈਕਟਰ-32 ਦੇ DAV ਕਾਲਜ ਵਿੱਚ SOI ਦੇ ਜਸ਼ਨਪ੍ਰੀਤ ਜੇਤੂ ਐਲਾਨੇ ਗਏ
ਸੈਕਟਰ-32 SD ਕਾਲਜ ਵਿੱਚ ਪਰਵਿੰਦਰ ਸਿੰਘ ਪ੍ਰਧਾਨ ਚੁਣੇ ਗਏ
ਸੈਕਟਰ-46 ਵਿੱਚ PGGC ਵਿੱਚ CYSF ਦੇ ਉਮੀਦਵਾਰ ਓਮ ਸ੍ਰੀਵਾਸਤਵ ਪ੍ਰਧਾਨ ਚੁਣੇ ਗਏ
ਗੁਰੂ ਗੋਬਿੰਦ ਸਿੰਘ ਗਰਲਸ ਕਾਲਜ ਦੇ ਪ੍ਰਧਾਨ ਕਮਲਪ੍ਰੀਤ ਕੌਰ ਚੁਣੀ ਗਈ ।
UIET ਵਿੱਚ ਸਭ ਤੋਂ ਵੱਧ ਵੋਟਿੰਗ
ਪੰਜਾਬ ਯੂਨੀਵਰਸਿਟੀ ਦੇ ਯੂਨੀਵਰਸਿਟੀ ਇੰਸਟੀਟਿਯੂਟ ਆਫ ਇੰਜੀਨਰਿੰਗ ਟੈਕਨਾਲਿਜੀ (UIET) ਵਿੱਚ ਸਭ ਤੋਂ ਜ਼ਿਆਦਾ 2527 ਵੋਟਾਂ ਪਈਆਂ,ਇਸ ਦੇ ਬਾਅਦ ਯੂਨੀਵਰਸਿਟੀ ਇੰਸਟੀਟਿਯੂਟ ਆਫ ਲੀਗਲ ਸਰਵਿਸਿਜ (UILS) ਵਿੱਚ 1900, ਲਾਅ ਡਿਪਾਰਟਮੈਂਟ ਵਿੱਚ 1100, ਡੈਂਟਲ ਸਾਇੰਸ ਵਿੱਚ 512 ਅਤੇ ਸਭ ਤੋਂ ਘੱਟ ਸਾਇਕਾਲਿਜੀ ਵਿਭਾਗ ਵਿੱਚ ਸਿਰਫ਼ 213 ਵੋਟਾਂ ਪਈਆਂ। ਪੰਜਾਬ ਯੂਨੀਵਰਸਿਟੀ ਵਿੱਚ ਕੁੱਲ 15693 ਵੋਟਿੰਗ ਹੋਈ ।