The Khalas Tv Blog India PU ’ਚ ਇਤਿਹਾਸਿਕ ਨਤੀਜੇ- ਪਹਿਲੀ ਵਾਰ ਜਿੱਤੀ ABVP! ਸੱਥ ਦਾ ਉਮੀਦਵਾਰ ਬਣਿਆ ਮੀਤ ਪ੍ਰਧਾਨ
India Punjab

PU ’ਚ ਇਤਿਹਾਸਿਕ ਨਤੀਜੇ- ਪਹਿਲੀ ਵਾਰ ਜਿੱਤੀ ABVP! ਸੱਥ ਦਾ ਉਮੀਦਵਾਰ ਬਣਿਆ ਮੀਤ ਪ੍ਰਧਾਨ

ਬਿਊਰੋ ਰਿਪੋਰਟ (ਚੰਡੀਗੜ੍ਹ, 3 ਸਤੰਬਰ 2025): ਪੰਜਾਬ ਯੂਨੀਵਰਸਿਟੀ ਕੈਂਪਸ ਸਟੂਡੈਂਟਸ ਕੌਂਸਲ (PUCSC) ਚੋਣਾਂ ਦੇ ਨਤੀਜੇ ਐਲਾਨ ਦਿੱਤੇ ਗਏ ਹਨ। ਪਹਿਲੀ ਵਾਰ ABVP ਨੇ ਜਿੱਤ ਦਰਜ ਕੀਤੀ ਹੈ। ਇਸ ਜਥੇਬੰਦੀ ਦੇ ਉਮੀਦਵਾਰ ਗੌਰਵਵੀਰ ਸੋਹਲ ਨੂੰ ਭਾਰੀ ਬਹੁਮਤ ਨਾਲ ਪ੍ਰਧਾਨ ਚੁਣਿਆ ਗਿਆ ਹੈ।

ਸੱਥ ਜਥੇਬੰਦੀ ਦੇ ਅਸ਼ਮੀਤ ਸਿੰਘ ਉਪ ਪ੍ਰਧਾਨ ਦੇ ਅਹੁਦੇ ’ਤੇ ਚੁਣੇ ਗਏ ਹਨ ਜਦਕਿ ਅਭਿਸ਼ੇਕ ਦਾਗਰ ਜਨਰਲ ਸਕੱਤਰ ਬਣੇ ਹਨ। ਜੋਇੰਟ ਸਕੱਤਰ ਦਾ ਨਤੀਜਾ ਹਾਲੇ ਆਉਣਾ ਬਾਕੀ ਹੈ।

ਇਸ ਵਾਰੀ ਦੀਆਂ ਚੋਣਾਂ ਵਿੱਚ ਵਿਦਿਆਰਥੀਆਂ ਨੇ ਵੱਡੇ ਪੱਧਰ ’ਤੇ ਭਾਗ ਲਿਆ, ਜਿੱਥੇ 16 ਹਜ਼ਾਰ ਤੋਂ ਵੱਧ ਵਿਦਿਆਰਥੀਆਂ ਨੇ ਵੋਟ ਪਾਈ। ਹੁਣ ਜਿੱਤਣ ਵਾਲੇ ਉਮੀਦਵਾਰ ਆਉਣ ਵਾਲੇ ਅਕਾਦਮਿਕ ਸਾਲ ਲਈ ਕੈਂਪਸ ਦੀ ਵਾਗਡੋਰ ਸੰਭਾਲਣਗੇ, ਜਦਕਿ ਜੋਇੰਟ ਸਕੱਤਰ ਦੇ ਅੰਤਿਮ ਨਤੀਜੇ ਦਾ ਬੇਸਬਰੀ ਨਾਲ ਇੰਤਜ਼ਾਰ ਕੀਤਾ ਜਾ ਰਿਹਾ ਹੈ।

Exit mobile version