The Khalas Tv Blog Punjab 4 ਕਲਾਸਾਂ ਦੇ ਲਈ PSEB ਵੱਲੋਂ ਪ੍ਰੀ ਬੋਰਡ ਦੇ ਇਮਤਿਹਾਨਾਂ ਦੀ ਡੇਟਸ਼ੀਟ ਜਾਰੀ ! ਇਸ ਤਰੀਕ ਨੂੰ ਪਹਿਲਾ ਇਮਤਿਹਾਨ,ਵੇਖੋ ਪੂਰੀ ਡੇਟਸ਼ੀਟ
Punjab

4 ਕਲਾਸਾਂ ਦੇ ਲਈ PSEB ਵੱਲੋਂ ਪ੍ਰੀ ਬੋਰਡ ਦੇ ਇਮਤਿਹਾਨਾਂ ਦੀ ਡੇਟਸ਼ੀਟ ਜਾਰੀ ! ਇਸ ਤਰੀਕ ਨੂੰ ਪਹਿਲਾ ਇਮਤਿਹਾਨ,ਵੇਖੋ ਪੂਰੀ ਡੇਟਸ਼ੀਟ

20 ਜਨਵਰੀ ਨੂੰ ਇਮਤਿਹਾਨ ਹੋਣਗੇ ਸ਼ੁਰੂ

ਬਿਊਰੋ ਰਿਪੋਰਟ : PSEB ਵੱਲੋਂ 4 ਕਲਾਸਾਂ ਦੇ ਲਈ ਪ੍ਰੀ ਬੋਰਡ ਪ੍ਰੀਖਿਆਵਾਂ ਦੀਆਂ ਤਰੀਕਾਂ ਦਾ ਐਲਾਨ ਕਰ ਦਿੱਤਾ ਗਿਆ ਹੈ । ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ 5ਵੀਂ,8ਵੀਂ,10ਵੀਂ ਅਤੇ 12 ਜਮਾਤ ਦੀ ਪ੍ਰੀ ਬੋਰਡ ਪ੍ਰੀਖਿਆ ਲਈ ਜਾਵੇਗੀ । ਬੋਰਡ ਵੱਲੋਂ ਜਾਰੀ ਡੇਟਸ਼ੀਟ ਮੁਤਾਬਿਕ 20 ਜਨਵਰੀ ਤੋਂ ਪ੍ਰੀਖਿਆ ਦੀ ਸ਼ੁਰੂਆਤ ਹੋਵੇਗੀ ਅਤੇ 2 ਫਰਵਰੀ 2023 ਤੱਕ ਚੱਲੇਗੀ । 5ਵੀਂ ਦੇ ਲਈ ਪ੍ਰੀ ਬੋਰਡ ਪ੍ਰੀਖਿਆ ਦਾ ਪਹਿਲਾਂ ਇਮਤਿਹਾਨ 30 ਜਨਵਰੀ ਨੂੰ ਪੰਜਾਬੀ ਦਾ ਹੋਵੇਗਾ ਜਦਕਿ 8ਵੀਂ ਕਲਾਸ ਦੇ ਇਮਤਿਹਾਨਾਂ ਦੀ ਸ਼ੁਰੂਆਤ 20 ਜਨਵਰੀ ਨੂੰ ਹਿਸਾਬ ਦੇ ਪੇਪਰ ਨਾਲ ਹੋਵੇਗੀ । ਉਧਰ ਦਸਵੀਂ ਦੇ ਪ੍ਰੀ ਬੋਰਡ ਦਾ ਪਹਿਲਾਂ ਇਮਤਿਹਾਨ ਸਾਇੰਸ ਦਾ ਹੋਵੇਗਾ । 12ਵੀਂ ਦੇ ਪ੍ਰੀ ਬੋਰਡ ਇਮਤਿਹਾਨ ਦੀ ਸ਼ੁਰੂਆਤ ਵੱਖ-ਵੱਖ ਕੋਰਸ ਦੇ ਹਿਸਾਬ ਨਾਲ ਹੋਵੇਗੀ । ਹਿਊਮੈਨਟੀਜ਼ ਕੋਰਸ ਵਿੱਚ ਇਮਤਿਹਾਨਾਂ ਦੀ ਸ਼ੁਰੂਆਤ ਇਤਿਹਾਸ ਜਾਂ ਫਿਰ ਚੋਣਵੇਂ ਵਿਸ਼ੇ ਦੇ ਨਾਲ ਹੋਵੇਗੀ। ਇਸੇ ਤਰ੍ਹਾਂ ਜਿੰਨਾਂ ਬੱਚਿਆਂ ਨੇ ਸਾਇੰਸ ਲਈ ਹੈ ਉਨ੍ਹਾਂ ਦਾ ਪਹਿਲਾਂ ਇਮਤਿਹਾਨ ਫਿਜ਼ਿਕਸ ਦਾ ਹੋਵੇਗਾ । ਕਾਮਰਸ ਦੇ ਵਿਦਿਆਰਥੀਆਂ ਦਾ ਪਹਿਲਾਂ ਇਮਤਿਹਾਨ ਅਕਾਉਂਟੈਸੀ ਦਾ ਰੱਖਿਆ ਗਿਆ ਹੈ । ਵੋਕੇਸ਼ਨਲ ਵਾਲਿਆਂ ਦਾ ਇਮਤਿਹਾਨ ਜਨਰਲ ਫਾਉਂਡੇਸ਼ਨ ਹੋਵੇਗਾ ।

12ਵੀਂ ਦੇ ਇਮਤਿਹਾਨ ਵੀ 20 ਜਨਵਰੀ ਤੋਂ ਸ਼ੁਰੂ ਹੋਣਗੇ

Exit mobile version