The Khalas Tv Blog Punjab PSEB ਨੇ ਨਵੇਂ ਸੈਸ਼ਨ ‘ਚ 5ਵੀਂ, 8ਵੀਂ ਤੇ 12ਵੀਂ ‘ਚ ਦਾਖਲੇ ਲਈ ਜਾਰੀ ਕੀਤੇ ਹੁਕਮ, ਨਿਯਮ ਤੋੜਨ ‘ਤੇ ਹੋਵੇਗੀ ਕਾਰਵਾਈ
Punjab

PSEB ਨੇ ਨਵੇਂ ਸੈਸ਼ਨ ‘ਚ 5ਵੀਂ, 8ਵੀਂ ਤੇ 12ਵੀਂ ‘ਚ ਦਾਖਲੇ ਲਈ ਜਾਰੀ ਕੀਤੇ ਹੁਕਮ, ਨਿਯਮ ਤੋੜਨ ‘ਤੇ ਹੋਵੇਗੀ ਕਾਰਵਾਈ

PSEB

ਚੰਡੀਗੜ੍ਹ : ਪੰਜਾਬ ਦੇ ਸਾਰੇ ਸਰਕਾਰੀ, ਸਹਾਇਤਾ ਪ੍ਰਾਪਤ, ਮਾਨਤਾ ਪ੍ਰਾਪਤ ਅਤੇ ਸਬੰਧਿਤ ਸਕੂਲਾਂ ਵਿੱਚ ਨਵੇਂ ਵਿੱਦਿਅਕ ਸੈਸ਼ਨ 2024-25 ਲਈ ਦਾਖ਼ਲਿਆਂ ਦੀ ਜੰਗ ਸ਼ੁਰੂ ਹੋ ਗਈ ਹੈ। 5ਵੀਂ, 8ਵੀਂ ਅਤੇ 12ਵੀਂ ਜਮਾਤਾਂ ਵਿੱਚ ਰੈਗੂਲਰ ਵਿਦਿਆਰਥੀਆਂ ਵਜੋਂ ਦਾਖ਼ਲੇ ਦੀ ਆਖਰੀ ਮਿਤੀ 31 ਜੁਲਾਈ ਰੱਖੀ ਗਈ ਸੀ। ਪੰਜਾਬ ਸਕੂਲ ਸਿੱਖਿਆ ਬੋਰਡ (ਪੀਐਸਈਬੀ) ਨੇ ਇਸ ਸਬੰਧੀ ਹੁਕਮ ਜਾਰੀ ਕੀਤੇ ਹਨ। ਜਿਸ ਨੂੰ ਤੁਰੰਤ ਪ੍ਰਭਾਵ ਨਾਲ ਸਾਰੇ ਸਕੂਲਾਂ ਵਿੱਚ ਲਾਗੂ ਕਰ ਦਿੱਤਾ ਗਿਆ ਹੈ। ਜੇਕਰ ਨਿਯਮਾਂ ਦੀ ਉਲੰਘਣਾ ਕੀਤੀ ਗਈ ਤਾਂ ਸਕੂਲਾਂ ਵਿਰੁੱਧ ਕਾਰਵਾਈ ਕੀਤੀ ਜਾਵੇਗੀ।

PSEB ਹੁਣ ਬਿਲਕੁਲ ਸੀਬੀਐੱਸਈ ਬੋਰਡ ਦੀ ਤਰਜ ‘ਤੇ ਕੰਮ ਕਰ ਰਿਹਾ ਹੈ। ਅਜਿਹੇ ਵਿਚ ਬੋਰਡ ਵੱਲੋਂ ਆਪਣਾ ਕੈਲੰਡਰ ਬਣਾਇਆ ਗਿਆ ਹੈ ਉਸੇ ਤਹਿਤ ਸਾਰਾ ਕੰਮ ਹੁੰਦਾ ਹੈ। ਬੋਰਡ ਅਧਿਕਾਰੀਆਂ ਦੀ ਮੰਨੀਏ ਤਾਂ ਦਾਖਲੇ ਦਾ ਸ਼ੈਡਿਊਲ ਅਹਿਮ ਹੁੰਦਾ ਹੈ ਕਿਉਂਕਿ ਇਸੇ ਦੇ ਆਧਾਰ ‘ਤੇ ਸਾਰੀ ਪ੍ਰਕਿਰਿਆ ਚੱਲਦੀ ਹੈ। ਨਾਲ ਹੀ ਸਮੇਂ ‘ਤੇ ਰਿਜ਼ਲਟ ਦੇ ਸਕਦੇ ਹਨ। ਜੇਕਰ ਦਾਖਲੇ ਵਿਚ ਦੇਰ ਹੋ ਜਾਂਦੀ ਹੈ ਤਾਂ ਆਖਿਰ ਵਿਚ ਵਿਦਿਆਰਥੀਆਂ ਨੂੰ ਪ੍ਰੇਸ਼ਾਨੀ ਆਉਂਦੀ ਹੈ।

ਕਲਾਸ 5ਵੀਂ, 8ਵੀਂ ਤੇ 12ਵੀਂ ਵਿਚ ਦਾਖਲ ਹੋਣ ਵਾਲੇ ਵਿਦਿਆਰਥੀਆਂ ਦੀ ਹਾਜ਼ਰੀ ‘ਤੇ PSEB ਦੀ ਨਜ਼ਰ ਹੋਵੇਗੀ। ਸਕੂਲਾਂ ਨੂੰ ਕਿਹਾ ਗਿਆ ਹੈ ਕਿ ਜਿਸ ਦਿਨ ਵਿਦਿਆਰਥੀ ਦਾਖਲਾ ਲੈਣਗੇ ਉਸ ਤੋਂ ਅੱਗੇ ਇਨ੍ਹਾਂ ਵਿਦਿਆਰਥੀਆਂ ਦੀ ਹਾਜ਼ਰੀ 75 ਫੀਸਦੀ ਹੋਣੀ ਚਾਹੀਦੀ ਹੈ। ਇਸ ਨੂੰ ਯਕੀਨੀ ਬਣਾਉਣ ਦੀ ਜ਼ਿੰਮੇਵਾਰੀ ਸਕੂਲ ਹੈੱਡ ਦੀ ਹੋਵੇਗੀ। ਦੱਸ ਦੇਈਏ ਕਿ ਇਨ੍ਹਾਂ ਤਿੰਨ ਕਲਾਸਾਂ ਵਿਚ ਹਰ ਸਾਲ ਲਗਭਗ 8 ਲੱਖ ਵਿਦਿਆਰਥੀ ਹੁੰਦੇ ਹਨ। ਬੋਰਡ ਵੱਲੋਂ ਖੁਦ ਇਨ੍ਹਾਂ ਵਿਦਿਆਰਥੀਆਂ ਦੀ ਪ੍ਰੀਖਿਆ ਸਬੰਧੀ ਇੰਤਜ਼ਾਮ ਕੀਤੇ ਜਾਂਦੇ ਹਨ।

 

Exit mobile version