The Khalas Tv Blog Punjab PSEB ਦੇ ਮੁਲਾਜ਼ਮ ਤੇ ਪੈਨਸ਼ਨਰ ਸੰਘਰਸ਼ ਦੀ ਕਰ ਰਹੇ ਹਨ ਵੱਡੀ ਤਿਆਰੀ
Punjab

PSEB ਦੇ ਮੁਲਾਜ਼ਮ ਤੇ ਪੈਨਸ਼ਨਰ ਸੰਘਰਸ਼ ਦੀ ਕਰ ਰਹੇ ਹਨ ਵੱਡੀ ਤਿਆਰੀ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਪੰਜਾਬ ਸਕੂਲ ਸਿੱਖਿਆ ਬੋਰਡ ਦੇ ਮੁਲਾਜ਼ਮਾਂ ਨੂੰ ਤਨਖਾਹ ਅਤੇ ਪੈਨਸ਼ਨਰਾਂ ਨੂੰ ਪੈਨਸ਼ਨ ਨਹੀਂ ਮਿਲ ਰਹੀ। ਪੰਜਾਬ ਸਰਕਾਰ ਬੋਰਡ ਦੇ 427 ਕਰੋੜ ਰੁਪਏ ਦੱਬ ਕੇ ਬੈਠੀ ਹੋਈ ਹੈ। ਬੋਰਡ ਦੀ ਬਿਲਡਿੰਗ ‘ਚ ਡੀਪੀਆਈ ਸਕੂਲ ਕਿਰਾਏ ‘ਤੇ ਚੱਲ ਰਹੇ ਹਨ। ਪਰ ਡੀਪੀਆਈ ਕਾਲਜਾਂ ਅਤੇ ਸਰਬ ਸਿੱਖਿਆ ਅਭਿਆਨ ਨੇ ਕਿਰਾਇਆ ਨਹੀਂ ਦਿੱਤਾ। ਕਿਰਾਏ ਦੀ ਇਹ ਰਕਮ 20 ਕਰੋੜ ਰੁਪਏ ਤੋਂ ਵੱਧ ਦੀ ਬਣਦੀ ਹੈ। ਬੋਰਡ ਵੱਲੋਂ ਅਨੁਸੂਚਿਤ ਜਾਤੀਆਂ ਦੇ ਬੱਚਿਆਂ ਨੂੰ ਮੁਫਤ ਕਿਤਾਬਾਂ ਅਤੇ ਵਜ਼ੀਫੇ ਦੀ ਰਕਮ ਸਰਕਾਰ ਦੇ ਕਹਿਣ ‘ਤੇ ਦਿੱਤੀ ਗਈ ਸੀ ਪਰ ਸਰਕਾਰ ਨੇ ਬੋਰਡ ਨੂੰ ਇਸ ਰਕਮ ਦਾ ਭੁਗਤਾਨ ਨਹੀਂ ਕੀਤਾ। ਜਾਣਕਾਰੀ ਅਨੁਸਾਰ 1100 ਬੋਰਡ ਮੁਲਾਜ਼ਮ ਅਤੇ 1600 ਪੈਨਸ਼ਨਰ ਨੂੰ ਪੇਟ ਨੂੰ ਗੰਢ ਮਾਰਨੀ ਪੈ ਗਈ ਭਾਵ ਉਨ੍ਹਾਂ ਨੂੰ ਤਨਖਾਹ ਨਹੀਂ ਮਿਲੀ। ਜੂਨ ਦੀ ਤਨਖਾਹ ਵੀ ਐੱਫਡੀ ਕੇ ਦਿੱਤੀ ਗਈ ਸੀ।

ਬੋਰਡ ਨੂੰ ਆਦਰਸ਼ ਸਕੂਲਾਂ ਦਾ ਬੋਝ ਵੱਖਰਾ ਢਾਹੁਣਾ ਪੈ ਰਿਹਾ ਹੈ। ਆਦਰਸ਼ ਸਕੂਲਾਂ ਤੋਂ ਸਾਲਾਨਾ ਆਮਦਨ ਸਿਰਫ ਡੇਢ ਕਰੋੜ ਰੁਪਏ ਹੀ ਹੈ। ਜਦਕਿ ਖਰਚ 40 ਕਰੋੜ ਰੁਪਏ ਕਰਨਾ ਪੈ ਰਿਹਾ ਹੈ। ਇਕੱਠੀ ਕੀਤੀ ਜਾਣਕਾਰੀ ਮੁਤਾਬਕ ਬੋਰਡ ਦੇ ਮੁਲਾਜ਼ਮਾਂ ਦੀ ਤਨਖਾਹ ਅਤੇ ਹੋਰ ਖਰਚਿਆਂ ਦੀ ਰਕਮ 15 ਕਰੋੜ ਰੁਪਏ ਬਣਦੀ ਹੈ। ਬੋਰਡ ਇੰਪਲਾਈਜ਼ ਯੂਨੀਅਨ ਅਤੇ ਪੈਨਸ਼ਰਨ ਵੱਲੋਂ ਅੱਜ ਤੋਂ ਕਲਮ ਛੋੜ ਹੜਤਾਲ ਸ਼ੁਰੂ ਕਰ ਦਿੱਤੀ ਗਈ ਹੈ। ਮੁਲਾਜ਼ਮ ਤਨਖਾਹ ਮਿਲਣ ਤੱਕ ਪੈਨ ਡਾਊਨ ਸਟ੍ਰਾਈਕ (ਹੜਤਾਲ) ‘ਤੇ ਰਹਿਣਗੇ। ਬੋਰਡ ਮੈਨੇਜਮੈਂਟ ਦੇ ਬੁਲਾਰੇ ਨੇ ਦਾਅਵਾ ਕੀਤਾ ਹੈ ਕਿ ਮਾਮਲਾ ਸਰਕਾਰ ਦੇ ਧਿਆਨ ਵਿੱਚ ਹੈ ਅਤੇ ਛੇਤੀ ਹੱਲ ਨਿਕਲਣ ਦੀ ਉਮੀਦ ਹੈ।

Exit mobile version