The Khalas Tv Blog Punjab PSEB ਨੇ ਜਾਰੀ ਕੀਤਾ 10ਵੀਂ ਤੇ 12ਵੀਂ ਦੀ ਕੰਪਾਰਟਮੈਂਟ ਪ੍ਰੀਖਿਆ ਦਾ ਸ਼ੈਡੀਊਲ !
Punjab

PSEB ਨੇ ਜਾਰੀ ਕੀਤਾ 10ਵੀਂ ਤੇ 12ਵੀਂ ਦੀ ਕੰਪਾਰਟਮੈਂਟ ਪ੍ਰੀਖਿਆ ਦਾ ਸ਼ੈਡੀਊਲ !

ਬਿਊਰੋ ਰਿਪੋਰਟ : ਪੰਜਾਬ ਸਕੂਲ ਸਿੱਖਿਆ ਬੋਰਡ ਦੀ 10ਵੀ-12ਵੀਂ ਦੀ ਰੀ -ਅਪੀਅਰ/ਕੰਪਾਰਟਮੈਂਟ ਦੀ ਪ੍ਰੀਖਿਆਵਾਂ ਦੀ ਤਰੀਕਾਂ ਦਾ ਐਲਾਨ ਕਰ ਦਿੱਤਾ ਗਿਆ ਹੈ । ਅਗਸਤ ਅਤੇ ਸਤੰਬਰ ਵਿੱਚ ਇਹ ਪ੍ਰੀਖਿਆਵਾਂ ਹੋਣਗੀਆਂ,ਇਸ ਵਿੱਚ ਓਪਨ ਸਕੂਲ ਦੀ ਪ੍ਰੀਖਿਆ ਵੀ ਸ਼ਾਮਲ ਹਨ । ਜਿੰਨਾਂ ਵਿਦਿਆਰਥੀ ਨੇ 10ਵੀਂ ਅਤੇ 12ਵੀਂ ਦੀ ਕਲਾਸ ਵਿੱਚ ਕੰਪਾਰਟਮੈਂਟ ਜਾਂ ਫਿਰ ਰੀ- ਅਪੀਅਰ ਪ੍ਰੀਖਿਆ ਵਿੱਚ ਬੈਠਣਾ ਹੈ ਹੁਣ ਉਨ੍ਹਾਂ ਦੀ ਪ੍ਰੀਖਿਆ 11 ਅਗਸਤ ਤੋਂ 6 ਸਤੰਬਰ 2023 ਤੱਕ ਬੋਰਡ ਵੱਲੋਂ ਬਣਾਏ ਗਏ ਪ੍ਰੀਖਿਆ ਕੇਂਦਰਾਂ ਵਿੱਚ ਹੋਵੇਗੀ ।

ਦਸਵੀਂ ਦੀ ਪ੍ਰੀਖਿਆ 11 ਅਗਸਤ ਤੋਂ 4 ਸਤੰਬਰ 2023 ਤੱਕ ਹੋਵੇਗੀ । ਜਦਕਿ 12ਵੀਂ ਦੀ ਪ੍ਰੀਖਿਆ 11 ਅਗਸਤ ਤੋਂ 6 ਸਤੰਬਰ ਦੇ ਵਿਚਾਲੇ ਹੋਵੇਗੀ । ਪ੍ਰੀਖਿਆ ਸਵੇਰ ਦੇ ਸੈਸ਼ਨ 10 ਵਜੇ ਤੋਂ ਦੁਪਹਿਰ 1:15 ਤੱਕ ਹੋਵੇਗਾ । ਪ੍ਰੀਖਿਆ ਦੀ ਡੇਟਸ਼ੀਟ ਅਤੇ ਹੋਰ ਜਾਣਕਾਰੀ ਬੋਰਡ ਦੀ ਵੈਬਸਾਈਟ www.pseb.ac.in ‘ਤੇ ਹਾਸਲ ਕੀਤੀ ਜਾ ਸਕਦੀ ਹੈ ।

ਪ੍ਰੀਖਿਆ ਫੀਸ ਅਤੇ ਰੋਲ ਨੰਬਰ ਵੈਬਸਾਈਟ ‘ਤੇ ਮੌਜੂਦ

ਸਾਇਟ ਅਤੇ ਸਕੂਲ ਦੀ ਪ੍ਰੀਖਿਆ ਫੀਸ ਅਤੇ ਫਾਰਮ ਜਮਾ ਕਰਵਾਉਣ ਦਾ ਸ਼ੈਡੀਉਲ ਜਾਰੀ ਕੀਤਾ ਗਿਆ ਹੈ। ਆਨਲਾਈਨ ਪ੍ਰੀਕਿਆ ਫੀਸ ਅਤੇ ਫਾਰਮ ਭਰਨ ਦੀ ਵਾਧੂ ਜਾਣਕਾਰੀ ਬੋਰਡ ਦੀ ਵੈੱਬਸਾਇਟ ‘ਤੇ ਹਾਸਲ ਕੀਤੀ ਜਾ ਸਕਦੀ ਹੈ । ਦੱਸਿਆ ਗਿਆ ਹੈ ਕਿ ਪ੍ਰੀਖਿਆ ਦੀ ਫੀਸ ਸਿਰਫ ਆਨਲਾਈਨ ਡੇਬਿਟ,ਕਰੈਡਿਟ ਅਤੇ ਨੈੱਟ ਬੈਕਿੰਗ ਗੇਟ ਵੇ ਦੇ ਜ਼ਰੀਏ ਜਮਾ ਕੀਤੀ ਜਾਵੇਗੀ । ਪ੍ਰੀਕਿਆ ਸਬੰਧੀ ਰੋਲ ਨੰਬਰ ਵੀ ਸਿਰਫ ਵੈੱਬਸਾਇਟ ‘ਤੇ ਜਾਰੀ ਕੀਤੇ ਜਾਣਗੇ।

Exit mobile version