The Khalas Tv Blog Punjab ਹੁਣ 8ਵੀਂ ਵਾਲੇ ਵੀ ਹੋ ਜਾਓ ਤਿਆਰ, ਇਸ ਦਿਨ ਆ ਰਿਹਾ ਨਤੀਜਾ
Punjab

ਹੁਣ 8ਵੀਂ ਵਾਲੇ ਵੀ ਹੋ ਜਾਓ ਤਿਆਰ, ਇਸ ਦਿਨ ਆ ਰਿਹਾ ਨਤੀਜਾ

PSEB

ਪੰਜਾਬ ਸਕੂਲ ਸਿੱਖਿਆ ਬੋਰਡ ਦੀ 8ਵੀਂ ਜਮਾਤ ਦੇ ਨਤੀਜੇ ਸੰਭਾਵੀ ਤੌਰ ’ਤੇ 29 ਅਪ੍ਰੈਲ 2024 ਨੂੰ ਐਲਾਨ ਕੀਤਾ ਜਾਣਗੇ। ਪੰਜਾਬ ਸਕੂਲ ਸਿੱਖਿਆ ਬੋਰਡ ਨੇ 7 ਮਾਰਚ ਤੋਂ 27 ਮਾਰਚ 2024 ਤੱਕ ਮਿਡਲ ਦੀ ਸਾਲਾਨਾ ਪ੍ਰੀਖਿਆ ਕਰਵਾਈ ਸੀ। 

ਤਾਜ਼ਾ ਅਪਡੇਟ ਦੇ ਅਨੁਸਾਰ, PSEB ਬੋਰਡ ਦੁਆਰਾ 8ਵੀਂ ਜਮਾਤ ਦੀਆਂ ਉੱਤਰ ਪੱਤਰੀਆਂ ਦਾ ਮੁਲਾਂਕਣ ਕੀਤਾ ਜਾ ਰਿਹਾ ਹੈ। ਨਤੀਜਾ ਅਪ੍ਰੈਲ 2024 ਦੇ 4ਵੇਂ ਹਫ਼ਤੇ ਵਿੱਚ ਘੋਸ਼ਿਤ ਕੀਤਾ ਜਾਵੇਗਾ। ਪੰਜਾਬ ਬੋਰਡ 8ਵਾਂ ਨਤੀਜਾ 2024 ਜਲਦੀ ਹੀ https://pseb.ac.in ’ਤੇ ਉਪਲੱਬਧ ਹੋ ਜਾਵੇਗਾ, ਜਿੱਥੇ ਵਿਦਿਆਰਥੀ ਆਪਣਾ ਰੋਲ ਨੰਬਰ ਤੇ ਨਾਮ ਭਰ ਕੇ ਆਪਣੇ ਨਤੀਜੇ ਦੇਖ ਸਕਦੇ ਹਨ।

ਸੂਤਰਾਂ ਮੁਤਾਬਕ ਪੰਜਾਬ ਸਕੂਲ ਸਿੱਖਿਆ ਬੋਰਡ ਦੀ 12ਵੀਂ ਦਾ ਨਤੀਜਾ ਵੀ 30 ਅਪ੍ਰੈਲ ਤਕ ਐਲਾਨਿਆ ਜਾ ਸਕਦਾ ਹੈ।

ਸਬੰਧਿਤ ਖ਼ਬਰ – 12ਵੀਂ ਵਾਲਿਆਂ ਦੀ ਵੀ ਉਡੀਕ ਖ਼ਤਮ, ਇਸ ਦਿਨ ਆਵੇਗਾ ਨਤੀਜਾ
Exit mobile version