The Khalas Tv Blog Punjab PSEB ਵੱਲੋਂ 10ਵੀਂ ਤੇ 12ਵੀਂ ਦੀਆਂ ਪ੍ਰੀਖਿਆਵਾਂ ਲਈ ਨਵੀਆਂ ਮਿਤੀਆਂ ਦਾ ਐਲਾਨ…
Punjab

PSEB ਵੱਲੋਂ 10ਵੀਂ ਤੇ 12ਵੀਂ ਦੀਆਂ ਪ੍ਰੀਖਿਆਵਾਂ ਲਈ ਨਵੀਆਂ ਮਿਤੀਆਂ ਦਾ ਐਲਾਨ…

PSEB announces new dates for 10th and 12th exams...

ਚੰਡੀਗੜ੍ਹ : PSEB ਵੱਲੋਂ 10ਵੀਂ ਤੇ 12ਵੀਂ ਦੀਆਂ ਪ੍ਰੀਖਿਆਵਾਂ ਲਈ ਨਵੀਆਂ ਤਰੀਖਾਂ ਦਾ ਐਲਾਨ ਕਰ ਦਿੱਤਾ ਗਿਆ ਹੈ। ਨਵੀਂ ਜਾਰੀ ਡੇਟਸ਼ੀਟ ਮੁਤਾਬਕ 10ਵੀਂ ਕਲਾਸ ਦੀ 24 ਅਗਸਤ ਦੀ ਮੁਲਤਵੀ ਪ੍ਰੀਖਿਆ ਹੁਣ 5 ਸਤੰਬਰ 2023 ਨੂੰ ਹੋਵੇਗੀ ਜਦੋਂ ਕਿ 25 ਅਗਸਤ ਦੀ ਮੁਲਤਵੀ ਪ੍ਰੀਖਿਆ 6 ਸਤੰਬਰ ਨੂੰ ਹੋਵੇਗੀ।

12ਵੀਂ ਕਲਾਸ ਦੀ ਰੱਦ ਹੋਈ ਪ੍ਰੀਖਿਆਵਾਂ ਦੀ ਡੇਟਸ਼ੀਟ ਵੀ ਜਾਰੀ ਕੀਤੀ ਗਈ ਹੈ। ਨਵੀਂ ਡੇਟਸ਼ੀਟ ਮੁਤਾਬਕ 24 ਅਗਸਤ ਦੀ ਮੁਲਤਵੀ ਪ੍ਰੀਖਿਆ ਹੁਣ 8 ਸਤੰਬਰ 2023 ਨੂੰ ਹੋਵੇਗੀ ਜਦੋਂ ਕਿ 25 ਅਗਸਤ ਦੀ ਪ੍ਰੀਖਿਆ 11 ਸਤੰਬਰ 2023 ਨੂੰ ਹੋਵੇਗੀ।

ਪੀਐੱਸਈਬੀ ਵੱਲੋਂ ਜਾਰੀ ਡੇਟਸ਼ੀਟ ਮੁਤਾਬਕ ਦੋਵੇਂ ਕਲਾਸਾਂ ਦੀ ਪ੍ਰੀਖਿਆ ਪਹਿਲਾਂ ਤੋਂ ਜਾਰੀ ਪ੍ਰੀਖਿਆ ਕੇਂਦਰਾਂ ‘ਤੇ ਸਵੇਰੇ 10 ਵਜੇ ਹੋਵੇਗੀ। ਵਾਧੂ ਜਾਣਕਾਰੀ ਲਈ ਵਿਦਿਆਰਥੀ ਤੇ ਉਨ੍ਹਾਂ ਦੇ ਪਰਿਵਾਰਕ ਮੈਂਬਰ ਬੋਰਡ ਦੀ ਵੈੱਬਸਾਈਟ www.pseb.ac.in ਤੇ ਸਕੂਲ ਲਾਗ-ਇਨ ‘ਤੇ ਜਾ ਕੇ ਵੀ ਲੈ ਸਕਦੇ ਹਨ।

ਜ਼ਿਕਰਯੋਗ ਹੈ ਕਿ ਪੰਜਾਬ ਦੇ 19 ਜ਼ਿਲ੍ਹਿਆਂ ਵਿਚ ਹੜ੍ਹ ਦਾ ਅਸਰ ਵਧ ਹੋਣ ‘ਤੇ PSEB ਵੱਲੋਂ 10ਵੀਂ ਤੇ 12ਵੀਂ ਦੀਆਂ ਪ੍ਰੀਖਿਆਵਾਂ ਮੁਲਤਵੀ ਕੀਤੀਆਂ ਗਈਆਂ ਹਨ। ਹਾਲਾਤ ਸਾਧਾਰਨ ਹੋਣ ‘ਤੇ ਬੋਰਡ ਨੇ ਨਵੀਂ ਡੇਟਸ਼ੀਟ ਜਾਰੀ ਕੀਤੀ ਹੈ।

 

Exit mobile version