The Khalas Tv Blog Punjab PSEB ਨੇ ਪੰਜਾਬੀ ਵਿਸ਼ੇ ਦੇ ਇਮਤਿਆਨ ਦੀ ਤਰੀਕ ਦਾ ਐਲਾਨ ! ਇਸ ਤਰੀਕ ਨੂੰ ਮਿਲੇਗਾ ਫਾਰਮ
Punjab

PSEB ਨੇ ਪੰਜਾਬੀ ਵਿਸ਼ੇ ਦੇ ਇਮਤਿਆਨ ਦੀ ਤਰੀਕ ਦਾ ਐਲਾਨ ! ਇਸ ਤਰੀਕ ਨੂੰ ਮਿਲੇਗਾ ਫਾਰਮ

ਬਿਉਰੋ ਰਿਪੋਰਟ : ਪੰਜਾਬ ਵਿੱਚ ਸਰਕਾਰੀ ਨੌਕਰੀਆਂ ਦੇ ਲਈ 10ਵੀਂ ਤੱਕ ਦੀ ਪੰਜਾਬੀ ਵਿਸ਼ੇ ਦੀ ਪ੍ਰੀਖਿਆ ਜ਼ਰੂਰੀ ਹੈ । ਇਸ ਦੇ ਲਈ ਹਰ ਚਾਰ ਮਹੀਨੇ ਬਾਅਦ ਪੰਜਾਬ ਸਕੂਲ ਸਿੱਖਿਆ ਬੋਰਡ ਦਾ ਪੰਜਾਬੀ ਵਿਸ਼ੇ ਦਾ ਇਮਤਿਹਾਨ ਲਿਆ ਜਾਂਦਾ ਹੈ। ਇਸੇ ਕੜੀ ਵਿੱਚ
PSEB ਦੇ ਵੱਲੋਂ 30 ਅਤੇ 31 ਜਨਵਰੀ ਨੂੰ ਇਹ ਪ੍ਰੀਖਿਆ ਕਰਵਾਈ ਜਾਵੇਗੀ । ਇਸ ਨੂੰ ਲੈਕੇ 1 ਜਨਵਰੀ ਤੋਂ PSEB ਦੀ ਵੈੱਬਸਾਈਟ ‘ਤੇ ਇਸ ਨੂੰ ਲੈਕੇ ਫਾਰਮ ਮਿਲਣਗੇ ।

25 ਜਨਵਰੀ ਨੂੰ ਜਾਰੀ ਹੋਵੇਗਾ ਰੋਲ ਨੰਬਰ

PSEB ਅਧਿਆਕਾਰੀਆਂ ਦੇ ਮੁਤਾਬਿਕ ਪ੍ਰੀਖਿਆ ਵਿੱਚ ਬੈਠਣ ਦੇ ਲਈ ਅਰਜ਼ੀ ਦੇਣ ਵਾਲੇ ਨੂੰ ਇੱਕ ਫਾਰਮ ਭਰ ਕੇ PSEB ਦੇ ਦਫਤਰ ਵਿੱਚ ਜਮਾ ਕਰਵਾਉਣਾ ਹੋਵੇਗਾ । ਇਹ ਫਾਰਮ PSEB ਦੀ ਸਿੰਗਲ ਵਿੰਡੋ ਵਿੱਚ ਜਮਾ ਹੋਵੇਗਾ । ਫਾਰਮ 18 ਜਨਵਰੀ ਤੱਕ ਜਮਾ ਕਰਵਾਏ ਜਾ ਸਕਣਗੇ । 25 ਜਨਵਰੀ ਨੂੰ PSEB ਵੱਲੋਂ ਰੋਲ ਨੰਬਰ ਜਾਰੀ ਕੀਤੇ ਜਾਣਗੇ । ਰੋਲ ਨੰਬਰ ਬੋਰਡ ਦੀ ਵੈੱਬ ਸਾਈਟ ‘ਤੇ ਆਨ ਲਾਈਨ ਮਿਲਣਗੇ ।

ਪ੍ਰੀਖਿਆ ਵਿੱਚ ਬੈਠਣ ਵਾਲਿਆਂ ਨੂੰ ਆਪਣਾ 10ਵੀਂ ਦਾ ਸਰਟੀਫਿਕੇਟ, 2 ਪਛਾਣ ਪੱਤਰ ਉਨ੍ਹਾਂ ਦਾ ਅਟੈਸਟੇਡ ਕਾਪੀਆਂ ਦੇ ਨਾਲ PSEB ਹੈਡਕੁਆਟਰ ਵਿੱਚ ਫਾਰਮ ਭਰਨ ਦੇ ਸਮੇਂ ਲੈਕੇ ਆਉਣੀ ਹੋਵੇਗੀ । ਅਟੈਸਟਿਡ ਕਾਪੀਆਂ ਬੋਰਡ ਦੇ ਦਫਤਰ ਵਿੱਚ ਜਮਾ ਕੀਤੀਆਂ ਜਾਣਗੀਆਂ। ਅਜਿਹਾ ਨਾ ਕਰਨ ‘ਤੇ ਰੋਲ ਨੰਬਰ ਨਹੀਂ ਜਾਰੀ ਹੋਵੇਗਾ।

ਪੰਜਾਬ ਵਿੱਚ ਭਾਸ਼ਾ ਐਕਟ ਲਾਗੂ

ਪੰਜਾਬ ਵਿੱਚ ਰਾਜ ਭਾਸ਼ਾ ਐਕਟ ਲਾਗੂ ਹੈ,ਨਾਲ ਹੀ ਸੂਬੇ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਸਰਕਾਰੀ ਨੌਕਰੀ ਕਰਨ ਦੇ ਲਈ 10ਵੀਂ ਵਿੱਚ ਪੰਜਾਬੀ ਵਿਸ਼ੇ ਦੀ ਪੜਾਈ ਜ਼ਰੂਰੀ ਹੈ। ਇਸੇ ਵਜ੍ਹਾ ਨਾਲ ਬੋਰਡ ਦੇ ਵੱਲੋਂ ਹਰ ਚਾਰ ਮਹੀਨੇ ਬਾਅਦ ਪੰਜਾਬੀ ਦੀ ਪ੍ਰੀਖਿਆ ਰੱਖੀ ਜਾਂਦੀ ਹੈ ।। ਪ੍ਰੀਖਿਆ ਸਬੰਧੀ ਜਾਣਕਾਰੀ ਹਾਸਲ ਕਰਨ ਦੇ ਲਈ ਵੈਬਸਾਈਟਟ https://www.pseb.ac.in/ ‘ਤੇ ਜਾਣਕਾਰੀ ਹਾਸਲ ਕਰਨੀ ਹੋਵੇਗੀ।

Exit mobile version