The Khalas Tv Blog Punjab PSEB 8ਵੀਂ ਜਮਾਤ ਦਾ ਨਤੀਜਾ ਐਲਾਨਿਆ! 96.51% ਵਿਦਿਆਰਥੀ ਹੋਏ ਪਾਸ
Punjab

PSEB 8ਵੀਂ ਜਮਾਤ ਦਾ ਨਤੀਜਾ ਐਲਾਨਿਆ! 96.51% ਵਿਦਿਆਰਥੀ ਹੋਏ ਪਾਸ

PSEB

ਮੁਹਾਲੀ (10 ਅਪ੍ਰੈਲ, 2026): ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਅੱਠਵੀਂ ਜਮਾਤ ਦਾ ਸਾਲਾਨਾ ਨਤੀਜਾ ਘੋਸ਼ਿਤ ਕਰ ਦਿੱਤਾ ਗਿਆ ਹੈ। ਇਸ ਸਾਲ ਕੁੱਲ ਨਤੀਜਾ 96.51 ਫੀਸਦੀ ਰਿਹਾ ਹੈ। ਪ੍ਰੀਖਿਆ ਵਿੱਚ 10,422 ਸਕੂਲਾਂ ਦੇ ਕੁੱਲ 2,62,966 ਵਿਦਿਆਰਥੀ ਬੈਠੇ ਸਨ, ਜਿਨ੍ਹਾਂ ਵਿੱਚੋਂ 2,53,789 ਵਿਦਿਆਰਥੀ ਸਫ਼ਲ ਹੋਏ ਹਨ।

ਮੈਰਿਟ ਸੂਚੀ ਵਿੱਚ ਕੁੜੀਆਂ ਦਾ ਦਬਦਬਾ

ਫ਼ਰੀਦਕੋਟ ਦੇ ਸਰਸਵਤੀ ਸੀਨੀਅਰ ਸੈਕੰਡਰੀ ਸਕੂਲ (ਜੈਤੋ) ਦੀ ਵਿਦਿਆਰਥਣ ਤਮੰਨਾ ਨੇ 600 ਵਿੱਚੋਂ 600 ਅੰਕ (100%) ਹਾਸਲ ਕਰਕੇ ਸੂਬੇ ਵਿੱਚੋਂ ਪਹਿਲਾ ਸਥਾਨ ਪ੍ਰਾਪਤ ਕੀਤਾ ਹੈ। ਸੰਗਰੂਰ ਦੇ ਸਰਕਾਰੀ ਮਿਡਲ ਸਕੂਲ (ਅਰਕਵਾਸ) ਦੀ ਜਪਨੀਤ ਕੌਰ ਨੇ 598 ਅੰਕਾਂ (99.67%) ਨਾਲ ਦੂਜਾ ਅਤੇ ਫ਼ਰੀਦਕੋਟ ਦੇ ਸੰਤ ਮੋਹਨ ਦਾਸ ਮੈਮੋਰੀਅਲ ਸੀਨੀਅਰ ਸੈਕੰਡਰੀ ਸਕੂਲ (ਕੋਟ ਸੁਖੀਆ) ਦੀ ਜਸ਼ਨਦੀਪ ਕੌਰ ਨੇ ਵੀ 598 ਅੰਕਾਂ ਨਾਲ ਤੀਜਾ ਸਥਾਨ ਹਾਸਲ ਕੀਤਾ। ਬੋਰਡ ਨਿਯਮਾਂ ਮੁਤਾਬਕ, ਅੰਕ ਬਰਾਬਰ ਹੋਣ ’ਤੇ ਘੱਟ ਉਮਰ ਵਾਲੇ ਵਿਦਿਆਰਥੀ ਨੂੰ ਮੈਰਿਟ ਵਿੱਚ ਉੱਚਾ ਸਥਾਨ ਦਿੱਤਾ ਗਿਆ ਹੈ।

ਬੋਰਡ ਦੇ ਚੇਅਰਮੈਨ ਡਾ. ਅਮਰਪਾਲ ਸਿੰਘ ਨੇ ਦੱਸਿਆ ਕਿ ਇਸ ਵਾਰ ਪ੍ਰੀਖਿਆਵਾਂ ਬਹੁਤ ਹੀ ਪਾਰਦਰਸ਼ੀ ਅਤੇ ਸਖ਼ਤੀ ਨਾਲ ਕਰਵਾਈਆਂ ਗਈਆਂ ਸਨ। ਉਨ੍ਹਾਂ ਦੱਸਿਆ ਕਿ ਵਿਦਿਆਰਥੀ ਆਪਣਾ ਨਤੀਜਾ ਬੋਰਡ ਦੀ ਵੈੱਬਸਾਈਟ www.pseb.ac.in ’ਤੇ ਦੇਖ ਸਕਦੇ ਹਨ। ਜਿਹੜੇ ਵਿਦਿਆਰਥੀ ਫੇਲ੍ਹ ਹੋਏ ਹਨ, ਉਨ੍ਹਾਂ ਲਈ ਸਪਲੀਮੈਂਟਰੀ ਪ੍ਰੀਖਿਆਵਾਂ ਜੂਨ 2026 ਵਿੱਚ ਕਰਵਾਈਆਂ ਜਾਣਗੀਆਂ।

Exit mobile version