The Khalas Tv Blog Punjab 5ਵੀਂ ਕਲਾਸ ‘ਚ 99.84 % ਵਿਦਿਆਰਥੀ ਪਾਸ ! 587 ਵਿਦਿਆਰਥੀਆਂ ਦੇ 100% ਅੰਕ,ਇਹ ਜ਼ਿਲ੍ਹਾਂ ਨੰਬਰ 1
Punjab

5ਵੀਂ ਕਲਾਸ ‘ਚ 99.84 % ਵਿਦਿਆਰਥੀ ਪਾਸ ! 587 ਵਿਦਿਆਰਥੀਆਂ ਦੇ 100% ਅੰਕ,ਇਹ ਜ਼ਿਲ੍ਹਾਂ ਨੰਬਰ 1

 

ਬਿਉਰੋ ਰਿਪੋਰਟ : ਪੰਜਾਬ ਸਕੂਲ ਸਿੱਖਿਆ ਬੋਰਡ (PSEB) ਨੇ ਸੋਮਵਾਰ ਨੂੰ 5ਵੀਂ ਕਲਾਸ ਦੇ ਨਤੀਜੇ ਦਾ ਐਲਾਨ ਕਰ ਦਿੱਤਾ ਹੈ । ਬੋਰਡ ਦੇ ਵੱਲੋਂ ਐਲਾਨੇ ਨਤੀਜਿਆਂ ਵਿੱਚ 99.84% ਵਿਦਿਆਰਥੀ ਪਾਸ ਹੋਏ ਹਨ । PSEB ਦੇ ਮੁਤਾਬਿਕ ਇਸ ਸਾਲ 3,04,431 ਵਿਦਿਆਰਥੀ ਪ੍ਰੀਖਿਆ ਵਿੱਚ ਬੈਠੇ ਜਿੰਨਾਂ ਵਿੱਚੋ 3,05,937 ਵਿਦਿਆਰਥੀ ਪਾਸ ਹੋਏ ਹਨ । 5ਵੀਂ ਦੀ ਪ੍ਰੀਖਿਆ ਦੇ ਨਤੀਜੇ ਪੰਜਾਬ ਸਿੱਖਿਆ ਬੋਰਡ ਦੀ ਵੈਬਸਾਈਟ http://pseb.ac.in ‘ਤੇ 2 ਅਪ੍ਰੈਲ ਸਵੇਰ 10 ਵਜੇ ਵੇਖੇ ਜਾ ਸਕਣਗੇ ।

PSEB ਕਲਾਸ 5ਵੀਂ ਦੀ ਪ੍ਰੀਖਿਆ ਵਿੱਚ ਕੁੱਲ 1,44,653 ਵਿਦਿਆਰਥਣਾ ਸਨ । ਜਿੰਨਾਂ ਵਿੱਚੋਂ 1,44,454 ਨੇ ਪ੍ਰੀਖਿਆ ਪਾਸ ਕੀਤੀ ਹੈ । ਕੁੱਲ 99.86 ਫੀਸਦੀ ਵਿਦਿਆਰਥੀ ਇਸ ਸਾਲ ਸਫਲ ਹੋਏ ਹਨ । ਉਧਰ 1,61,767 ਮੁੰਡੇ ਇਸ ਸਾਲ ਪ੍ਰੀਖਿਆ ਵਿੱਚ ਸ਼ਾਮਲ ਹੋਏ ਜਿੰਨਾਂ ਵਿਚੋਂ 1,61,468 ਨੇ ਪ੍ਰੀਖਿਆ ਪਾਸ ਕੀਤੀ । ਮੁੰਡਿਆ ਦਾ ਪਾਸ ਫੀਸਦ 99.81 ਰਿਹਾ । PSEB ਦੇ ਇਸ ਸਾਲ ਸਿਰਫ 15 ਦਿਨਾਂ ਦੇ ਅੰਦਰ ਨਤੀਜਿਆਂ ਦਾ ਐਲਾਨ ਕੀਤਾ ਗਿਆ ਹੈ । ਇਹ ਪ੍ਰੀਖਿਆ 15 ਮਾਰਚ ਨੂੰ ਪੂਰੀਆਂ ਹੋਇਆਂ ਹਨ ।

ਪਠਾਨਕੋਟ ਨੰਬਰ 1 ‘ਤੇ ਰਿਹਾ

ਪੰਜਾਬ ਵਿੱਚ ਪਠਾਨਕੋਟ ਜ਼ਿਲ੍ਹੇ ਵਿੱਚ 99.96 ਫੀਸਦੀ ਵਿਦਿਆਰਥੀ ਪਾਸ ਹੋਏ,ਪਠਾਨਕੋਟ ਪਹਿਲੇ ਨੰਬਰ ‘ਤੇ ਰਿਹਾ । ਉਧਰ ਮੁਹਾਲੀ ਵਿੱਚ 99.65 ਫੀਸਦੀ ਵਿਦਿਆਰਥੀ ਪਾਸ ਹੋਏ । PSEB ਦੀ ਕਲਾਸ 5 ਦੀ ਪ੍ਰੀਖਿਆ ਵਿੱਚ 587 ਵਿਦਿਆਰਥੀਆਂ ਨੇ 100 ਫੀਸਦੀ ਨੰਬਰ ਹਾਸਲ ਕੀਤੇ ਹਨ । ਇਸ ਸਾਲ ਉਰਦੂ ਵਿਸ਼ੇ ਵਿੱਚ ਸਾਰੇ ਵਿਦਿਆਰਥੀ ਪਾਸ ਗੋਏ ਹਨ ਜਦਕਿ ਪੰਜਾਬ ਵਿਸ਼ੇ ਵਿੱਚ 99.94% ਅਤੇ ਹੋਰ ਵਿਸ਼ਿਆਂ ਵਿੱਚ ਪਾਸ 99.93% ਰਿਹਾ ਹੈ । PSEB ਨੇ ਕਿਹਾ ਹੈ ਉਹ ਜਲਦ ਹੀ ਕਲਾਸ 5 ਮਾਰਕਸ਼ੀਟ ਸਬੰਧਤ ਸਕੂਲਾਂ ਨੂੰ ਭੇਜੇਗੀ ।

Exit mobile version