The Khalas Tv Blog Punjab 5ਵੀਂ ਬੋਰਡ ਦੇ ਨਤੀਜਿਆਂ ਦਾ ਐਲਾਨ ! 99.69 % ਵਿਦਿਆਰਥੀ ਪਾਸ !
Punjab

5ਵੀਂ ਬੋਰਡ ਦੇ ਨਤੀਜਿਆਂ ਦਾ ਐਲਾਨ ! 99.69 % ਵਿਦਿਆਰਥੀ ਪਾਸ !

ਬਿਊਰੋ ਰਿਪੋਰਟ : ਪੰਜਾਬ ਸਕੂਲ ਸਿੱਖਿਆ ਬੋਰਡ ਦੇ 5ਵੀਂ ਦੇ ਨਤੀਜਿਆਂ ਦਾ ਐਲਾਨ ਕਰ ਦਿੱਤਾ ਗਿਆ ਹੈ । ਖਾਸ ਗੱਲ ਇਹ ਰਹੀ ਹੈ ਕਿ ਪਹਿਲੇ,ਦੂਜੇ ਅਤੇ ਤੀਜੇ ਨੰਬਰ ‘ਤੇ ਰਹੇ ਵਿਦਿਆਰਥੀਆਂ ਦੇ ਨੰਬਰ 100 ਫੀਸਦੀ ਰਹੇ ਹਨ । ਪਹਿਲੇ ਅਤੇ ਦੂਜੇ ਨੰਬਰ ‘ਤੇ 2 ਵਿਦਿਆਰਥਣਾਂ ਰਹੀਆਂ ਦੋਵੇ ਮਾਨਸਾ ਦੇ ਇੱਕੋ ਸਰਕਾਰੀ ਸਕੂਲ ਰੱਲਾ ਕੋਠੇ ਦੀਆਂ ਹਨ। ਜਦਕਿ ਤੀਜਾ ਥਾਂ ਪ੍ਰਾਈਵੇਟ ਸਕੂਲ ਦੇ ਵਿਦਿਆਰਥੀ ਨੇ ਹਾਸਲ ਕੀਤਾ ਹੈ । 5ਵੀਂ ਦਾ ਕੁੱਲ ਪਾਸ ਫੀਸਦ ਵੀ ਸ਼ਾਨਦਾਰ ਰਿਹਾ, 99.69 ਫੀਸਦੀ ਬੱਚੇ ਪਾਸ ਹੋਏ ਹਨ । ਮੁੰਡਿਆਂ ਦੇ ਮੁਕਾਬਲੇ ਕੁੜੀਆਂ ਕੁਝ ਪੁਆਇੰਟ ਤੋਂ ਅੱਗੇ ਰਹੀਆਂ, ਮੁੰਡਿਆਂ ਦੀ ਪਾਸ ਫੀਸਦ 99.65 ਰਹੀ ਜਦਕਿ ਕੁੜੀਆਂ ਦੀ ਪਾਸ ਫੀਸਦ 99.74 ਰਹੀ । ਸਿਰਫ਼ .9 ਤੋਂ ਕੁੜੀਆਂ ਨੇ ਬਾਜ਼ੀ ਮਾਰ ਲਈ ਹੈ ।

ਪਹਿਲੇ ਤਿੰਨ ਥਾਵਾਂ ‘ਤੇ ਰਹੇ ਵਿਦਿਆਰਥੀਆਂ ਨੇ 100 ਫੀਸਦ ਨੰਬਰ ਹਾਸਲ ਕੀਤੇ

PSEB ਵੱਲੋਂ ਜਾਰੀ ਨਤੀਜਿਆਂ ਮੁਤਾਬਿਕ ਪਹਿਲੇ ਅਤੇ ਦੂਜੇ ਨੰਬਰ ‘ਤੇ ਇੱਕੋ ਹੀ ਸਰਕਾਰੀ ਪ੍ਰਾਈਮਰੀ ਸਕੂਲ ਮਾਨਸਾ ਰੱਲਾ ਕੋਠੇ ਦੀਆਂ ਵਿਦਿਆਰਥਣਾ ਰਹੀਆਂ । ਜਸਪ੍ਰੀਤ ਕੌਰ ਨੇ 500 ਵਿੱਚੋਂ 500 ਨੰਬਰ ਹਾਸਲ ਕਰਕੇ 100 ਫੀਸਦੀ ਅੰਕ ਹਾਸਲ ਕੀਤੇ ਦੂਜੇ ਨੰਬਰ ‘ਤੇ ਵੀ ਮਾਨਸਾ ਦੀ ਉਸੇ ਸਕੂਲ ਦੀ ਵਿਦਿਆਰਥਣ ਨਵਦੀਪ ਕੌਰ ਰਹੀ ਉਸ ਨੇ ਵੀ 500 ਵਿੱਚੋਂ 500 ਅੰਕ ਹਾਸਲ ਕਰਕੇ 100 ਫੀਸਦੀ ਨਤੀਜਾ ਹਾਸਲ ਕੀਤਾ । ਤੀਜੇ ਨੰਬਰ ‘ਤੇ ਪ੍ਰਾਈਵੇਟ ਸਕੂਲ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਕਾਨਵੈਂਟ ਸਕੂਲ ਭਾਣਾ ਫਰੀਦਕੋਟ ਦਾ ਗੁਰਨੂਰ ਸਿੰਘ ਧਾਲੀਵਾਲ ਰਿਹਾ ਉਸ ਨੇ ਵੀ 100 ਫੀਸਦੀ ਅੰਕ ਹਾਸਲ ਕੀਤੇ ਹਨ ।

5ਵੀਂ ਨਤੀਜੇ ਪਹਿਲਾਂ 5 ਅਪ੍ਰੈਲ ਨੂੰ ਜਾਰੀ ਹੋਣੇ ਸਨ ਪਰ ਕਿਸੇ ਵਿਭਾਗੀ ਕਾਰਨਾਂ ਦੀ ਵਜ੍ਹਾ ਕਰਕੇ ਨਤੀਜੇ ਇੱਕ ਦਿਨ ਦੇਰ ਨਾਲ ਐਲਾਨੇ ਗਏ ਹਨ । ਦੁਪਹਿਰ 3 ਵਜੇ ਨਤੀਜਿਆਂ ਦਾ ਐਲਾਨ ਹੋਇਆ ਹੈ, ਮਾਪੇ PSEB ਦੀ ਅਧਿਕਾਰਿਕ ਵੈੱਬਸਾਈਟ ‘ਤੇ ਨਤੀਜੇ ਵੇਖ ਸਕਦੇ ਹਨ ।

Exit mobile version