The Khalas Tv Blog International ਨੇਪਾਲ ‘ਚ ਹਿੰਦੂ ਰਾਸ਼ਟਰ ਦੀ ਮੰਗ ਨੂੰ ਲੈ ਕੇ ਵਿਰੋਧ ਪ੍ਰਦਰਸ਼ਨ ਤੇਜ਼, ਸਾਬਕਾ ਗ੍ਰਹਿ ਮੰਤਰੀ ਗ੍ਰਿਫ਼ਤਾਰ
International

ਨੇਪਾਲ ‘ਚ ਹਿੰਦੂ ਰਾਸ਼ਟਰ ਦੀ ਮੰਗ ਨੂੰ ਲੈ ਕੇ ਵਿਰੋਧ ਪ੍ਰਦਰਸ਼ਨ ਤੇਜ਼, ਸਾਬਕਾ ਗ੍ਰਹਿ ਮੰਤਰੀ ਗ੍ਰਿਫ਼ਤਾਰ

ਐਤਵਾਰ ਨੂੰ ਕਾਠਮੰਡੂ ਵਿੱਚ ਨੇਪਾਲ ਦੇ ਸਾਬਕਾ ਗ੍ਰਹਿ ਮੰਤਰੀ ਕਮਲ ਥਾਪਾ ਸਮੇਤ 7 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ। ਪੁਲਿਸ ਦਾ ਕਹਿਣਾ ਹੈ ਕਿ ਇਹ ਲੋਕ ਇੱਕ ਅਜਿਹੇ ਇਲਾਕੇ ਵਿੱਚ ਦਾਖਲ ਹੋਣ ਦੀ ਕੋਸ਼ਿਸ਼ ਕਰ ਰਹੇ ਸਨ ਜਿੱਥੇ ਉਨ੍ਹਾਂ ਨੂੰ ਜਾਣ ਦੀ ਇਜਾਜ਼ਤ ਨਹੀਂ ਸੀ।

ਇਹ ਪ੍ਰਦਰਸ਼ਨ ਰਾਜਸ਼ਾਹੀ ਦੀ ਵਾਪਸੀ ਅਤੇ ਨੇਪਾਲ ਨੂੰ ਦੁਬਾਰਾ ਹਿੰਦੂ ਰਾਸ਼ਟਰ ਬਣਾਉਣ ਦੀ ਮੰਗ ਨੂੰ ਲੈ ਕੇ ਹੋ ਰਿਹਾ ਸੀ। ਇਹ ਪ੍ਰਦਰਸ਼ਨ ਰਾਜਸ਼ਾਹੀ ਪੱਖੀ ਪਾਰਟੀਆਂ, ਜਿਵੇਂ ਕਿ ਰਾਸ਼ਟਰੀ ਪ੍ਰਜਾਤੰਤਰ ਪਾਰਟੀ (ਆਰਪੀਪੀ) ਅਤੇ ਆਰਪੀਪੀ ਨੇਪਾਲ, ਦੁਆਰਾ ਆਯੋਜਿਤ ਕੀਤਾ ਗਿਆ ਸੀ। ਇਹ ਵਿਰੋਧ ਪ੍ਰਦਰਸ਼ਨ ਅੰਦੋਲਨ ਦੇ ਚੌਥੇ ਦਿਨ ਨਾਰਾਇਣ ਚੌਰ ਇਲਾਕੇ ਵਿੱਚ ਹੋਇਆ।

ਕਾਠਮੰਡੂ ਵੈਲੀ ਪੁਲਿਸ ਦੇ ਬੁਲਾਰੇ ਅਪਿਲ ਬੋਹੋਰਾ ਨੇ ਕਿਹਾ ਕਿ ਆਰਪੀਪੀ ਦੇ ਚੇਅਰਮੈਨ ਰਾਜੇਂਦਰ ਲਿੰਗਡੇਨ ਵਿਰੋਧ ਪ੍ਰਦਰਸ਼ਨ ਦੀ ਅਗਵਾਈ ਕਰ ਰਹੇ ਸਨ। ਜਦੋਂ ਪੁਲਿਸ ਅਤੇ ਪ੍ਰਦਰਸ਼ਨਕਾਰੀਆਂ ਨੇ ਪ੍ਰਧਾਨ ਮੰਤਰੀ ਦੇ ਸਰਕਾਰੀ ਨਿਵਾਸ, ਬਾਲੂਵਾਤਰ ਵੱਲ ਵਧਿਆ ਅਤੇ ਸੁਰੱਖਿਆ ਘੇਰਾ ਤੋੜਨ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਵਿਚਕਾਰ ਝੜਪਾਂ ਹੋ ਗਈਆਂ।\

ਕਮਲ ਥਾਪਾ ਅਤੇ ਹੋਰਾਂ ਨੂੰ ਨਾਰਾਇਣਹਿਤੀ ਪੈਲੇਸ ਮਿਊਜ਼ੀਅਮ ਦੇ ਆਲੇ-ਦੁਆਲੇ ਦੇ ਪਾਬੰਦੀਸ਼ੁਦਾ ਖੇਤਰ ਵਿੱਚ ਦਾਖਲ ਹੋਣ ‘ਤੇ ਗ੍ਰਿਫਤਾਰ ਕੀਤਾ ਗਿਆ ਸੀ। ਬੋਹੋਰਾ ਨੇ ਕਿਹਾ ਕਿ ਲਗਭਗ 1,200 ਲੋਕ ਵਿਰੋਧ ਪ੍ਰਦਰਸ਼ਨ ਵਿੱਚ ਸ਼ਾਮਲ ਹੋਏ, ਜਿਨ੍ਹਾਂ ਨੇ ਸਾਬਕਾ ਰਾਜਾ ਗਿਆਨੇਂਦਰ ਸ਼ਾਹ ਦੀਆਂ ਤਸਵੀਰਾਂ ਚੁੱਕੀਆਂ ਹੋਈਆਂ ਸਨ ਅਤੇ ਰਾਜਸ਼ਾਹੀ ਦੇ ਸਮਰਥਨ ਵਿੱਚ ਅਤੇ ਮੌਜੂਦਾ ਸਰਕਾਰ ਦੇ ਖਿਲਾਫ ਨਾਅਰੇਬਾਜ਼ੀ ਕੀਤੀ। ਪ੍ਰਦਰਸ਼ਨਕਾਰੀਆਂ ਦਾ ਕਹਿਣਾ ਹੈ ਕਿ ਉਹ ਰਾਜਸ਼ਾਹੀ ਵਾਪਸ ਆਉਣ ਤੱਕ ਆਪਣਾ ਅੰਦੋਲਨ ਜਾਰੀ ਰੱਖਣਗੇ।

Exit mobile version