The Khalas Tv Blog Punjab ਬੇਅਦਬੀ ਮਾਮਲਿਆਂ ਇਨਸਾਫ਼ ਨਾ ਮਿਲਣ ਦੇ ਵਿਰੋਧ ਪ੍ਰਦਰਸ਼ਨ, ਸਮਾਣਾ ’ਚ ਮੋਬਾਇਲ ਟਾਵਰ ’ਤੇ ਚੜੇ ਦੋ ਵਿਅਕਤੀ
Punjab Religion

ਬੇਅਦਬੀ ਮਾਮਲਿਆਂ ਇਨਸਾਫ਼ ਨਾ ਮਿਲਣ ਦੇ ਵਿਰੋਧ ਪ੍ਰਦਰਸ਼ਨ, ਸਮਾਣਾ ’ਚ ਮੋਬਾਇਲ ਟਾਵਰ ’ਤੇ ਚੜੇ ਦੋ ਵਿਅਕਤੀ

ਸਮਾਣਾ : ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਮਾਮਲਿਆਂ ਨੂੰ ਲੈ ਕੇ ਲਗਾਤਾਰ ਇਨਸਾਫ ਦੀ ਮੰਗ ਉਠਦੀ ਰਹੀ ਹੈ। ਅੱਜ ਪਟਿਆਲਾ ਦੇ ਸਮਾਣਾ ਵਿੱਚ ਬੇਅਦਬੀ ਦੇ ਮਾਮਲਿਆਂ ਵਿੱਚ ਇਨਸਾਫ਼ ਦੀ ਮੰਗ ਨੂੰ ਲੈ ਕੇ ਦੋ ਵਿਅਕਤੀਆਂ ਨੇ ਵੱਡਾ ਕਦਮ ਚੁੱਕਿਆ ਹੈ। ਦੋਵੇਂ ਵਿਅਕਤੀ ਬੇਅਦਬੀ ਮਾਮਲਿਆਂ ਇਨਸਾਫ਼ ਨਾ ਮਿਲਣ ਦੇ ਵਿਰੋਧ ਪ੍ਰਦਰਸ਼ਨ ਕਰ ਰਹੇ ਹਨ। ਪ੍ਰਦਰਸ਼ਨ ਕਰ ਰਹੇ ਵਿਅਕਤੀਆਂ ਦੀ ਪਛਾਣ ਰਜਿੰਦਰ ਸਿੰਘ ਅਤੇ ਗੁਰਜੀਤ ਸਿੰਘ ਵਜੋਂ ਹੋਈ ਹੈ।

ਦੋਵੇ ਪ੍ਰਦਸ਼ਨਕਾਰੀ ਬੇਅਦਬੀ ਮਾਮਲਿਆਂ ਵਿੱਚ ਇਨਸਾਫ ਦੀ ਮੰਗ ਕਰ ਰਹੇ ਹਨ। ਰਜਿੰਦਰ ਸਿੰਘ ਅਤੇ ਗੁਰਜੀਤ ਸਿੰਘ ਵੱਲੋਂ  ਬੇਅਦਬੀ ਦੇ ਮੁਲਜ਼ਮਾਂ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ ਜੀ ਰਹੀ ਹੈ।

 

 

Exit mobile version